ਅੱਜ ਅੱਸੀ ਤੁਹਾਨੂੰ ਇੱਕ ਅਜਿਹੇ ਫ਼ਲ ਬਾਰੇ ਦੱਸਣ ਜਾ ਰਹੇ ਹਾਂ, ਜੋ ਬਿਨ੍ਹਾਂ ਬੀਜ ਦਾ ਹੈ ਅਤੇ ਖਾਉਂਣ ਵਿੱਚ ਸਬ ਤੋਂ ਸੌਖਾ ਹੈ। ਇਹ ਫ਼ਲ ਨਾ ਸਿਰਫ ਸੁਆਦ ਵਿੱਚ ਸਗੋਂ ਸਿਹਤ ਵਿੱਚ ਵੀ ਕਈ ਤਰੀਕੇ ਨਾਲ ਫਾਇਦੇਮੰਦ ਸਾਬਿਤ ਹੋਇਆ ਹੈ। ਆਓ ਜਾਣਦੇ ਹਾਂ ਇਸ ਫ਼ਲ ਬਾਰੇ...
ਕੁਦਰਤ ਦੀ ਦਿੱਤੀ ਹਰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਗੁਣਾਂ ਦਾ ਭੰਡਾਰ ਹੈ। ਬੇਸ਼ਕ ਇਨ੍ਹਾਂ ਚੀਜ਼ਾਂ ਨਾਲ ਅੱਸੀ ਆਪਣਾ ਪੇਟ ਭਰਦੇ ਹਾਂ, ਪਰ ਕਿ ਅੱਸੀ ਕਦੀ ਸੋਚਿਆ ਹੈ ਕਿ ਇਹੀ ਚੀਜ਼ਾਂ ਸਾਡੀਆਂ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਦਰਤ ਦੇ ਦਿੱਤੇ ਇੱਕ ਅਜਿਹੀ ਫ਼ਲ ਦੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਸਰੀਰ ਦੇ ਬਲੱਡ ਸ਼ੂਗਰ ਲੈਵਲ ਨੂੰ ਘਟਾਉਣ ਲਈ ਬੇਹੱਦ ਫਾਇਦੇਮੰਦ ਹੋਵੇਗਾ। ਜੀ ਹਾਂ, ਅੱਸੀ ਗੱਲ ਕਰ ਰਹੇ ਹਾਂ ਸ਼ਹਿਤੂਤ ਦੀ, ਜੋ ਨਾ ਸਿਰਫ ਸੁਆਦ ਵਿੱਚ ਸਗੋਂ ਸਿਹਤ ਪੱਖੋਂ ਵੀ ਬਹੁਤ ਗੁਣਕਾਰੀ ਹੈ।
ਅੱਜ ਦੇ ਸਮੇਂ ਵਿੱਚ ਸ਼ੂਗਰ ਦੀ ਸਮੱਸਿਆ ਆਮ ਹੋ ਗਈ ਹੈ। ਲਗਭਗ ਹਰ ਤੀਜਾ ਵਿਅਕਤੀ ਇਸ ਤੋਂ ਪੀੜਤ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕਾਂ ਵਿੱਚ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ। ਜੇਕਰ ਤੁਸੀਂ ਇੱਕ ਵਾਰ ਡਾਇਬਟੀਜ਼ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਇਹ ਜਲਦੀ ਤੁਹਾਡਾ ਪਿੱਛਾ ਨਹੀਂ ਛੱਡਦੀ ਅਤੇ ਤੁਹਾਨੂੰ ਦਵਾਈਆਂ ਦੀ ਮਦਦ ਨਾਲ ਆਪਣੀ ਪੂਰੀ ਜ਼ਿੰਦਗੀ ਕੱਟਣੀ ਪੈਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਘਰੇਲੂ ਨੁਸਖਿਆਂ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਨੁਸਖਾ ਹੈ ਸ਼ਹਿਤੂਤ ਦੇ ਪੱਤੇ।
ਸ਼ਹਿਤੂਤ ਦੇ ਫ਼ਲ ਦਾ ਸੁਆਦ ਜਿਨ੍ਹਾਂ ਚੰਗਾ ਹੁੰਦਾ ਹੈ, ਉਸ ਤੋਂ ਵੀ ਕਈ ਜਿਆਦਾ ਇਹ ਸਿਹਤ ਪੱਖੋਂ ਲਾਹੇਵੰਦ ਹੁੰਦਾ ਹੈ। ਸਿਰਫ ਸ਼ਹਿਤੂਤ ਦਾ ਫ਼ਲ ਹੀ ਨਹੀਂ, ਸਗੋਂ ਇਸਦੇ ਪੱਤੇ ਵੀ ਔਸ਼ਧੀ ਗੁਣਾਂ ਨਾਲ ਭਰਭੂਰ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਸਦੇ ਪੱਤਿਆਂ ਦਾ ਸੇਵਨ ਕਰਨ ਨਾਲ ਡਾਇਬਟੀਜ਼ ਤੋਂ ਲੈ ਕੇ ਮੋਟਾਪੇ ਜਹੀਆਂ ਸਮਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਤਾਂ ਚਲੋ ਜਾਣਦੇ ਹਾਂ ਇਸਦੇ ਗੁਣਾਂ ਬਾਰੇ...
ਬਲੱਡ ਸ਼ੂਗਰ ਨੂੰ ਕੰਟਰੋਲ ਕਰਦੈ
ਸ਼ਹਿਤੂਤ ਦੇ ਪੱਤਿਆਂ ਵਿੱਚ ਡੀਐਨਜੇ ਨਾਮਕ ਇੱਕ ਤੱਤ ਹੁੰਦਾ ਹੈ, ਜੋ ਅੰਤੜੀ ਵਿੱਚ ਪੈਦਾ ਹੋਣ ਵਾਲੇ ਅਲਫ਼ਾ ਗਲੂਕੋਸੀਡੇਜ਼ ਐਂਜ਼ਾਈਮ ਨਾਲ ਇੱਕ ਬੰਧਨ ਬਣਾਉਂਦਾ ਹੈ। ਇਹ ਬੰਧਨ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਨਿਯੰਤਰਿਤ ਕਰਦਾ ਹੈ। ਇਸ ਤੋਂ ਇਲਾਵਾ ਡੀਐਨਜੇ ਲੀਵਰ ਵਿੱਚ ਪੈਦਾ ਹੋਣ ਵਾਲੇ ਵਾਧੂ ਗਲੂਕੋਜ਼ ਨੂੰ ਵੀ ਕੰਟਰੋਲ ਕਰਦਾ ਹੈ। ਇਸ ਦੇ ਪੱਤੇ ਵਿਚ ਐਕਰਬੋਜ਼ ਨਾਂ ਦਾ ਇਕ ਤੱਤ ਵੀ ਪਾਇਆ ਜਾਂਦਾ ਹੈ, ਜੋ ਖਾਣੇ ਤੋਂ ਬਾਅਦ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
ਵਰਤਣ ਦਾ ਤਰੀਕਾ
-ਇਸ ਨੂੰ ਸਬਜ਼ੀਆਂ ਵਿੱਚ ਪਾ ਕੇ ਖਾਓ ਜਾਂ ਫਿਰ ਸਲਾਦ ਦੇ ਤੌਰ 'ਤੇ ਖਾਓ।
-ਜੇਕਰ ਤੁਸੀਂ ਇਸ ਨੂੰ ਸਬਜ਼ੀ ਜਾਂ ਸਲਾਦ 'ਚ ਨਹੀਂ ਖਾ ਸਕਦੇ ਤਾਂ ਇਸ ਨੂੰ ਦਿਨ 'ਚ ਇਕ ਵਾਰ ਮੂੰਹ 'ਚ ਰੱਖ ਕੇ ਚਬਾਓ।
-ਤੁਸੀਂ ਚਾਹ ਦੇ ਰੂਪ ਵਿੱਚ ਸ਼ਹਿਤੂਤ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ।
ਹੋਰ ਬਿਮਾਰੀਆਂ ਵਿੱਚ ਵੀ ਲਾਭਕਾਰੀ
ਮੋਟਾਪਾ ਘਟਾਉਣ ਲਈ ਵਧੀਆ: ਮੰਨਿਆ ਜਾਂਦਾ ਹੈ ਕਿ ਚਰਬੀ ਨੂੰ ਬਰਨ ਕਰਨ ਅਤੇ ਭਾਰ ਘਟਾਉਣ ਲਈ ਸ਼ਹਿਤੂਤ ਦੇ ਪੱਤੇ ਬਹੁਤ ਵਧੀਆ ਕੁਦਰਤੀ ਉਪਚਾਰ ਹਨ। ਇੱਕ ਰਿਪੋਰਟ ਅਨੁਸਾਰ, ਬਹੁਤ ਸਾਰੇ ਜਾਨਵਰਾਂ ਵਿੱਚ ਸ਼ਹਿਤੂਤ ਦੇ ਪੱਤਿਆਂ ਦਾ ਅਰਕ ਪੀਣ ਨਾਲ ਉਨ੍ਹਾਂ ਦਾ ਮੋਟਾਪਾ ਅਤੇ ਇਸ ਨਾਲ ਜੁੜੀਆਂ ਕਈ ਬਿਮਾਰੀਆਂ ਘੱਟ ਹੁੰਦੀਆਂ ਹਨ।
ਦਿਲ ਨੂੰ ਰੱਖਦੈ ਸਿਹਤਮੰਦ: ਸ਼ਹਿਤੂਤ ਦੇ ਪੱਤਿਆਂ ਵਿੱਚ ਫੀਨੋਲਿਕਸ ਅਤੇ ਫਲੇਵੋਨੋਇਡ ਨਾਮਕ ਤੱਤ ਹੁੰਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਸ਼ਹਿਤੂਤ ਦੀਆਂ ਪੱਤੀਆਂ ਵਿੱਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ।
ਇਹ ਵੀ ਪੜ੍ਹੋ : ਡਾਇਬਟੀਜ਼ ਅਤੇ ਮੋਟਾਪੇ ਨੂੰ ਕੰਟਰੋਲ ਕਰਦੇ ਹਨ ਇਹ 6 ਫਲ!
ਖੂਨ ਨੂੰ ਸਾਫ਼ ਕਰਦੈ: ਸ਼ਹਿਤੂਤ ਦੀਆਂ ਪੱਤੀਆਂ ਤੋਂ ਬਣੀ ਚਾਹ ਦਾ ਸੇਵਨ ਕਰਨ ਨਾਲ ਖੂਨ ਸ਼ੁੱਧ ਅਤੇ ਸਾਫ ਹੁੰਦਾ ਹੈ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸਦੀ ਪੱਤੀਆਂ ਦਾ ਸੇਵਨ ਕਰਨ ਨਾਲ ਚਮੜੀ ਦੀ ਐਲਰਜੀ ਤੋਂ ਵੀ ਛੁਟਕਾਰਾ ਮਿਲਦਾ ਹੈ।
ਫੋੜੇ-ਫਿਣਸੀਆਂ ਦਾ ਇਲਾਜ: ਸ਼ਹਿਤੂਤ ਦੀਆਂ ਪੱਤੀਆਂ ਅਤੇ ਨਿੰਮ ਦੀ ਛਾਲ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਇਸ ਦਾ ਪੇਸਟ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਠੀਕ ਹੋ ਜਾਂਦੇ ਹਨ ਅਤੇ ਇਹ ਫੋੜੇ-ਫਿਣਸੀਆਂ ਲਈ ਵੀ ਸਹੀ ਇਲਾਜ ਮੰਨਿਆ ਗਿਆ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: The leaves of this fruit are useful for lowering blood sugar levels! Here's how to consume it!