Mosquito Controlling Plants: ਬਰਸਾਤ ਦਾ ਮੌਸਮ ਆਉਂਦੇ ਹੀ ਕੀੜੇ-ਮਕੌੜੇ-ਪਤੰਗੇ ਅਤੇ ਮੱਛਰ ਪਰੇਸ਼ਾਨ ਕਰਨ ਲੱਗ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੇ ਪੌਦੇ ਹਨ, ਜਿਨ੍ਹਾਂ ਨੂੰ ਘਰ 'ਚ ਲਗਾ ਕੇ ਇਨ੍ਹਾਂ ਮੱਛਰਾਂ ਤੇ ਪਤੰਗਿਆਂ ਦੇ ਆਤੰਕ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਕਿਹੜੇ ਪੌਦੇ ਹਨ।
Mosquito Repellent Plants: ਗਰਮੀਆਂ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਮੱਛਰਾਂ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਸ਼ਾਮ ਨੂੰ ਜਦੋਂ ਅਸੀਂ ਘਰ ਦੀ ਛੱਤ, ਵਿਹੜੇ ਜਾਂ ਬਾਲਕੋਨੀ ਵਿਚ ਬੈਠਦੇ ਹਾਂ ਤਾਂ ਮੱਛਰਾਂ ਦੇ ਕੱਟਣ ਨਾਲ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ।
ਜਿਕਰਯੋਗ ਹੈ ਕਿ ਮੱਛਰ ਕਈ ਤਰ੍ਹਾਂ ਦੀਆਂ ਜਾਨਲੇਵਾ ਬਿਮਾਰੀਆਂ ਆਪਣੇ ਨਾਲ ਲਿਆਉਂਦੇ ਹਨ। ਇਸ ਲਈ ਮੱਛਰਾਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਮੱਛਰਾਂ ਦੇ ਆਤੰਕ ਤੋਂ ਬਚਾਉਣਗੇ, ਸਗੋਂ ਮੱਛਰਾਂ ਤੋਂ ਹੋਣ ਵਾਲਿਆਂ ਬਿਮਾਰੀਆਂ ਤੋਂ ਵੀ ਤੁਹਾਡੀ ਰਾਖੀ ਕਰਣਗੇ।
ਮੱਛਰਾਂ ਤੋਂ ਬਚਣ ਲਈ ਘਰ 'ਚ ਲਗਾਓ ਇਹ ਪੌਦੇ
1. ਲੈਮਨ ਗ੍ਰਾਸ ਦਾ ਪੌਦਾ:
ਅੱਜਕੱਲ੍ਹ ਜ਼ਿਆਦਾਤਰ ਘਰਾਂ ਵਿੱਚ ਲੈਮਨ ਗਰਾਸ ਦੇ ਪੌਦੇ ਪਾਏ ਜਾਂਦੇ ਹਨ। ਵੈਸੇ ਤਾਂ ਲੋਕ ਇਸ ਦੀ ਵਰਤੋਂ ਘਰ 'ਚ ਚਾਹ ਬਣਾਉਣ ਲਈ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲੈਮਨ ਗਰਾਸ ਦੀ ਖੁਸ਼ਬੂ ਤੋਂ ਮੱਛਰ ਦੂਰ ਭੱਜ ਜਾਂਦੇ ਹਨ। ਕਈ ਮੱਛਰ ਭਜਾਉਣ ਵਾਲੀਆਂ ਦਵਾਈਆਂ ਵਿੱਚ ਵੀ ਲੈਮਨਗ੍ਰਾਸ ਦਾ ਪੌਦਾ ਵਰਤਿਆ ਜਾਂਦਾ ਹੈ।
2. ਮੈਰੀਗੋਲਡ ਦਾ ਪੌਦਾ:
ਮੈਰੀਗੋਲਡ ਦਾ ਫੁੱਲ ਨਾ ਸਿਰਫ ਤੁਹਾਨੂੰ ਖੂਬਸੂਰਤ ਬਣਾਉਣ ਦਾ ਕੰਮ ਕਰਦਾ ਹੈ, ਸਗੋਂ ਇਸ ਦੀ ਖੁਸ਼ਬੂ ਮੱਛਰਾਂ ਅਤੇ ਉੱਡਣ ਵਾਲੇ ਕੀੜਿਆਂ ਨੂੰ ਵੀ ਤੁਹਾਡੇ ਤੋਂ ਦੂਰ ਰੱਖਦੀ ਹੈ। ਮੱਛਰਾਂ ਨੂੰ ਭਜਾਉਣ ਲਈ ਇਸ ਫੁੱਲ ਦੀ ਲੋੜ ਨਹੀਂ, ਇਸ ਦੇ ਲਈ ਇਸ ਦਾ ਪੌਦਾ ਹੀ ਕਾਫੀ ਹੈ।
3. ਲਸਣ ਦਾ ਪੌਦਾ:
ਘਰ 'ਚ ਲਸਣ ਦਾ ਪੌਦਾ ਲਗਾਉਣ ਨਾਲ ਤੁਸੀਂ ਮੱਛਰਾਂ ਦੇ ਆਤੰਕ ਤੋਂ ਦੂਰ ਰਹਿ ਸਕਦੇ ਹੋ। ਕਿਹਾ ਜਾਂਦਾ ਹੈ ਕਿ ਲਸਣ ਦੀ ਇੱਕ ਵੱਖਰੀ ਤਰ੍ਹਾਂ ਦੀ ਮਹਿਕ ਹੁੰਦੀ ਹੈ, ਜਿਸ ਕਾਰਨ ਮੱਛਰ ਦੂਰ ਭੱਜਦੇ ਹਨ।
4. ਲੈਵੈਂਡਰ ਦਾ ਪੌਦਾ:
ਮੱਛਰਾਂ ਨੂੰ ਭਜਾਉਣ ਵਾਲੇ ਪਦਾਰਥਾਂ ਵਿੱਚ ਲੈਵੇਂਡਰ ਦਾ ਤੇਲ ਵੀ ਪਾਇਆ ਜਾਂਦਾ ਹੈ। ਮੱਛਰਾਂ ਨੂੰ ਦੂਰ ਰੱਖਣ ਦੇ ਨਾਲ-ਨਾਲ ਆਪਣੇ ਘਰ ਨੂੰ ਖੁਸ਼ਬੂਦਾਰ ਬਣਾਉਣ ਲਈ ਘਰ 'ਚ ਲੈਵੇਂਡਰ ਦਾ ਬੂਟਾ ਜ਼ਰੂਰ ਲਗਾਓ।
ਇਹ ਵੀ ਪੜ੍ਹੋ : ਤੁਸੀ ਵੀ ਕੀੜੀਆਂ ਤੋਂ ਹੋ ਪਰੇਸ਼ਾਨ! ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਕੀੜੀਆਂ ਤੋਂ ਛੁਟਕਾਰਾ!
5. ਤੁਲਸੀ ਦਾ ਪੌਦਾ :
ਵੈਸੇ ਤਾਂ ਤੁਲਸੀ ਦਾ ਪੌਦਾ ਹਰ ਘਰ ਵਿੱਚ ਪਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਦੇ ਪੌਦੇ ਤੋਂ ਮੱਛਰ ਦੂਰ ਭੱਜਦੇ ਹਨ। ਹਵਾ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਤੁਲਸੀ ਦਾ ਪੌਦਾ ਛੋਟੇ-ਛੋਟੇ ਕੀੜੇ-ਮਕੌੜਿਆਂ ਅਤੇ ਮੱਛਰਾਂ ਨੂੰ ਵੀ ਤੁਹਾਡੇ ਤੋਂ ਦੂਰ ਰੱਖਦਾ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Mosquito Repellent Plants: Plant These Plants At Home To Avoid Mosquito Terror!