
Stress
ਆਧੁਨਿਕ ਜ਼ਿੰਦਗੀ 'ਚ ਹਰ ਇਨਸਾਨ ਦਾ ਤਣਾਅ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਇੰਗਜਾਈਟੀ ਅਤੇ ਤਣਾਅ ਜਿਹੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ।
ਕਿਸੇ ਨੂੰ ਦਫ਼ਤਰ ਦਾ ਤਣਾਅ ਹੈ ਤਾਂ ਕਿਸੇ ਨੂੰ ਪੈਸੇ ਅਤੇ ਨੌਕਰੀ ਦੀ ਚਿੰਤਾ ਹੈ। ਇਹ ਪਰੇਸ਼ਾਨੀਆਂ ਤੁਹਾਡਾ ਮਾਨਸਿਕ ਤਣਾਅ ਵਧਾ ਰਹੀਆਂ ਹਨ। ਤੁਸੀਂ ਜਾਣਦੇ ਹੋ ਕਿ ਜ਼ਿਆਦਾ ਸੋਚਣ, ਟੈਂਸ਼ਨ ਲੈਣ, ਤਣਾਅ, ਕਾਰਨ ਦਿਮਾਗ 'ਤੇ ਬੁਰਾ ਅਸਰ ਪੈਂਦਾ ਹੈ, ਜਿਸ ਕਾਰਨ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ। ਜੇਕਰ ਤੁਸੀਂ ਵੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਣਾਅ 'ਚ ਰਹਿੰਦੇ ਹੋ ਤਾਂ ਆਪਣੀ ਇਸ ਪਰੇਸ਼ਾਨੀ 'ਤੇ ਰੋਕ ਲਗਾਓ। ਆਓ ਜਾਣਦੇ ਹਾਂ ਕਿ ਕਿੰਨਾ ਤਰੀਕਿਆਂ ਨਾਲ ਅਸੀਂ ਮਾਨਸਿਕ ਤਣਾਅ ਨੂੰ ਘੱਟ ਕਰ ਸਕਦੇ ਹਾਂ।
ਤਣਾਅ ਤੋਂ ਬਚਣ ਦੇ ਉਪਾਅ
ਕੁਝ ਵੀ ਖਾਣ ਤੋਂ ਬਚੋ
ਅੱਧੀ ਰਾਤ ਤੋਂ ਬਾਅਦ ਨਿਕੋਟੀਨ ਜਾਂ ਕੌਫੀ ਜਿਹੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ। ਖ਼ਾਸ ਕਰ ਜੇਕਰ ਤੁਹਾਨੂੰ ਅਨਿੰਦਰੇ ਦੀ ਪਰੇਸ਼ਾਨੀ ਹੈ। ਸ਼ਰਾਬ ਦਾ ਸੇਵਨ ਬਿਲਕੁੱਲ ਨਾ ਕਰੋ। ਸ਼ਰਾਬ ਅਤੇ ਕੌਫੀ ਤੁਹਾਡਾ ਸਟਰੈੱਸ ਦੂਰ ਨਹੀਂ ਕਰ ਸਕਦੀ ਇਸ ਲਈ ਇਨ੍ਹਾਂ ਚੀਜ਼ਾਂ ਦਾ ਪਰਹੇਜ ਕਰੋ।
ਕਮਰੇ ਦੇ ਤਾਪਮਾਨ ਦਾ ਧਿਆਨ ਰੱਖੋ
ਤੁਹਾਡਾ ਬੈੱਡ ਸੌਣ ਲਈ ਆਰਾਮਦਾਇਕ ਹੋਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਤੁਹਾਡਾ ਸਿਰਹਾਣਾ ਅਤੇ ਬਿਸਤਰਾ ਨਰਮ ਹੋਵੇ, ਜਿਸ 'ਤੇ ਤੁਹਾਨੂੰ ਸਕੂਨ ਦੀ ਨੀਂਦ ਆ ਸਕੇ। ਇਸ ਤੋਂ ਇਲਾਵਾ ਕਮਰੇ ਦਾ ਤਾਪਮਾਨ 60 ਤੇ 67 ਡਿਗਰੀ 'ਚ ਰੱਖੋ। ਇਹ ਤਾਪਮਾਨ ਸਰੀਰ ਲਈ ਸਭ ਤੋਂ ਚੰਗਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ ਬਹੁਤ ਹਲਕਾ ਮਹਿਸੂਸ ਕਰੇ ਤਾਂ ਆਪਣੇ ਬੈੱਡਰੂਮ 'ਚ ਟੈਲੀਵਿਜ਼ਨ ਨਾ ਦੇਖੋ।
ਕਸਰਤ ਕਰੋ
ਜੇਕਰ ਤੁਸੀਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਚਾਹੁੰਦੇ ਹੋ ਤਾਂ ਕਸਰਤ ਕਰਨ ਦੀ ਆਦਤ ਪਾ ਲਓ। ਨਿਯਮਿਤ ਰੂਪ ਨਾਲ ਕਸਰਤ ਕਰਨ ਦੇ ਕਈ ਲਾਭ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕਸਰਤ ਨਾਲ ਦਿਮਾਗ 'ਚ ਖ਼ੂਨ ਦਾ ਸੰਚਾਰ ਵੱਧਦਾ ਹੈ। ਕਸਰਤ ਮੂਡ ਅਤੇ ਤਣਾਅ ਦੀ ਸਥਿਤੀ ਨੂੰ ਕਾਬੂ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਨਾਲ ਹੀ ਇੰਡਰੋਫਿਨ ਸਰੀਰ 'ਚ ਫੀਲ-ਗੁੱਡ ਹਾਰਮੋਨ ਨੂੰ ਰਿਲੀਜ਼ ਕਰਦਾ ਹੈ।
ਰੂਟੀਨ ਬਣਾਓ
ਜੇਕਰ ਤੁਸੀਂ ਦਿਮਾਗ ਅਤੇ ਸਰੀਰ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਆਰਾਮ ਕਰੋ। ਆਪਣੇ ਸਮਾਰਟਫੋਨ ਨੂੰ ਸਾਈਡ 'ਤੇ ਰੱਖੋ, ਉਸ 'ਤੇ ਸਮਾਂ ਨਾ ਬਿਤਾਓ। ਗਰਮ ਪਾਣੀ ਨਾਲ ਨਹਾਓ, ਕਿਤਾਬ ਪੜ੍ਹੋ, ਮਿਊਜ਼ਿਕ ਸੁਣੋ ਅਤੇ ਧਿਆਨ ਕਰੋ। ਮਾਨਸਿਕ ਤੰਦਰੁਸਤੀ ਬਣਾਏ ਰੱਖਣ ਲਈ ਇਹ ਸਾਰੀਆਂ ਆਦਤਾਂ ਕਾਫੀ ਪ੍ਰਭਾਵੀ ਸਾਬਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਜ਼ਰੂਰ ਖਾਓ ਇਹ 4 ਚੀਜ਼ਾਂ ਮੀਂਹ ਦੇ ਮੌਸਮ 'ਚ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ
Summary in English: Measures to avoid stress