ਆਇਰਨ ਸ਼ਰੀਰ ਦੇ ਲਈ ਇਕ ਜਰੂਰੀ ਪੋਸ਼ਟਿਕ ਤੱਤ ਹਨ। ਤੁਹਾਡੀ ਖੁਰਾਕ ਵਿੱਚ ਲੋੜੀਂਦਾ ਆਇਰਨ ਨਾ ਹੋਣ ਕਾਰਨ ਅਨੀਮੀਆ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਸਾਡੇ ਸ਼ਰੀਰ ਨੂੰ ਵਿਕਾਸ ਦੇ ਲਈ ਕਾਫ਼ੀ ਮਾਤਰਾ ਵਿਚ ਆਇਰਨ ਦੀ ਜਰੂਰਤ ਹੁੰਦੀ ਹੈ , ਔਰਤਾਂ ਨੂੰ ਮਾਹਵਾਰੀ ਦੌਰਾਨ ਸ਼ਰੀਰ ਵਿਚ ਆਇਰਨ ਦੀ ਘਾਟ ਹੋ ਸਕਦੀ ਹੈ। ਤੁਸੀ ਆਇਰਨ ਦੀ ਘਾਟ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੇ ਭੋਜਨ ਦੀ ਖੁਰਾਕ (Iron Rich Foods) ਵਿਚ ਸ਼ਾਮਲ ਕਰ ਕਰ ਸਕਦੇ ਹੋ।ਇਹ ਆਇਰਨ ਦੀ ਘਾਟ ਨੂੰ ਪੂਰਾ ਕਰਨ ਦਾ ਇਕ ਆਸਾਨ ਤਰੀਕਾ ਹੈ।ਇਹ ਤੁਹਾਨੂੰ ਤੰਦਰੁਸਤ ਰੱਖੇਗਾ।ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀ ਖੁਰਾਕ ਵਿਚ ਕਿਹੜੇ ਆਇਰਨ ਤੋਂ ਭਰਪੂਰ ਭੋਜਨ ਸ਼ਾਮਲ ਕਰ ਸਕਦੇ ਹੋ।
ਪਾਲਕ
ਪਾਲਕ ਆਇਰਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਪੋਸ਼ਣ ਵਿਗਿਆਨੀ ਦੇ ਅਨੁਸਾਰ ਸਿਰਫ 100 ਗ੍ਰਾਮ ਪਾਲਕ ਵਿਚ 2.7 ਮਿਲੀਗ੍ਰਾਮ ਆਇਰਨ ਹੁੰਦਾ ਹੈ। ਪਾਲਕ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਨਾ ਸ਼ਰੀਰ ਵਿਚ ਆਇਰਨ ਦੀ ਘਾਟ ਨੂੰ ਪੂਰਾ ਕਰਨ ਦਾ ਇਕ ਵਧੀਆ ਤਰੀਕਾ ਹੈ। ਆਇਰਨ ਦੀ ਵਧੀਆ ਮਾਤਰਾ ਪ੍ਰਾਪਤ ਕਰਨ ਦੇ ਲਈ ਨਿਯਮਿਤ ਰੂਪ ਤੋਂ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ।
ਹੋਲ ਗ੍ਰੇਨ
ਹੋਲ ਗ੍ਰੇਨ ਵੀ ਆਇਰਨ ਦੇ ਸਭਤੋਂ ਵਧੀਆ ਸਰੋਤ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਤੁਹਾਡੇ ਸ਼ਰੀਰ ਵਿਚ ਆਇਰਨ ਦੀ ਮਾਤਰਾ ਨੂੰ ਸੰਤੁਲਿਤ ਰੱਖਣ ਦੇ ਲਈ ਹੋਲ ਗ੍ਰੇਨ ਅਤੇ ਦਾਲ ਦਾ ਰੋਜ ਸੇਵਨ ਕਰਨਾ ਚਾਹੀਦਾ ਹੈ।ਪੋਸ਼ਣ ਵਿਗਿਆਨੀ ਅਨੁਸਾਰ ਸਿਰਫ 100 ਗ੍ਰਾਮ ਮਲਟੀ ਗ੍ਰੇਨ ਵਿਚ 2.5 ਮਿਲੀਗ੍ਰਾਮ ਆਇਰਨ ਹੁੰਦਾ ਹੈ।
ਡਾਰਕ ਚਾਕਲੇਟ
ਡਾਰਕ ਚਾਕਲੇਟ ਨਾ ਸਿਰਫ ਸੁਆਦ ਹੁੰਦੀ ਹੈ ਬਲਕਿ ਇਸ ਵਿਚ ਆਇਰਨ ਦੀ ਮਾਤਰਾ ਵੀ ਵਧੀਆ ਹੁੰਦੀ ਹੈ। ਡਾਰਕ ਚਾਕਲੇਟ ਹਰ ਕਿਸੀ ਦੀ ਪਸੰਦ ਹੁੰਦੀ ਹੈ। ਇਸ ਨੂੰ ਰੋਜਾਨਾ ਖੁਰਾਕ ਵਿਚ ਸ਼ਾਮਲ ਕਰਨਾ ਮੁਸ਼ਕਲ ਨਹੀਂ ਹੈ। ਅਜੇਹੀ ਚਾਕਲੇਟ ਦੀ ਚੋਣ ਨਾ ਕਰੋ ਜਿਸ ਵਿਚ ਚਿੰਨੀ ਦੀ ਮਾਤਰਾ ਵੱਧ ਹੋਵੇ ਜਾਂ ਜੋ ਕੈਰਾਮੇਲਾਈਜ਼ਡ ਹੋਵੇ। ਡਾਰਕ ਚਾਕਲੇਟ ਚੁਣੋ ਜਿਸ ਵਿਚ ਕੋਕੋ ਦੀ ਮਾਤਰਾ ਵੱਧ ਹੋਵੇ। ਤੁਸੀ ਘਰ ਵੀ ਡਾਰਕ ਕੈਹਕਲੇਟ ਬਣਾ ਸਕਦੇ ਹੋ।
ਬੀਜ
ਜੇਕਰ ਤੁਸੀ ਰੋਜਾਨਾ ਖੁਰਾਕ ਵਿਚ ਆਇਰਨ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਬੀਜ ਖਾਣਾ ਸ਼ੁਰੂ ਕਰੋ। 100 ਗ੍ਰਾਮ ਸੁੱਕੇ ਕੱਦੂ ਦੇ ਬੀਜਾਂ ਵਿਚ 8.8 ਮਿਲੀਗ੍ਰਾਮ ਆਇਰਨ ਪਾਇਆ ਜਾਂਦਾ ਹੈ। ਜੇਕਰ ਤੁਹਾਡੇ ਲਈ ਆਇਰਨ ਦਾ ਸੇਵਨ ਵਧਾਉਣਾ ਤਰਜੀਹ ਹੈ ਤਾਂ ਬੀਜਾਂ ਨੂੰ
ਰੋਜਾਨਾ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਭੁੰਨੇ ਹੋਏ ਬੀਜ ਸ਼ਾਮ ਨੂੰ ਇੱਕ ਵਧੀਆ ਸਿਹਤਮੰਦ ਸਨੈਕਿੰਗ ਵਿਕਲਪ ਹੋ ਸਕਦੇ ਹਨ।
ਮੇਵੇ
ਮੇਵੇ ਵੀ ਆਇਰਨ ਦਾ ਇਕ ਵਧੀਆ ਸਰੋਤ ਹਨ। ਪੋਸ਼ਣ ਵਿਗਿਆਨ ਦੇ ਅਨੁਸਾਰ 100 ਗ੍ਰਾਮ ਮੇਵੇ ਵਿਚ 2.5 ਮਿਲੀਗ੍ਰਾਮ ਆਇਰਨ ਹੁੰਦਾ ਹੈ। ਆਇਰਨ ਤੋਂ ਭਰਪੂਰ ਹੋਣ ਦੇ ਕਾਰਨ ਜੇਕਰ ਤੁਸੀ ਆਇਰਨ ਦਾ ਸੇਵਨ ਵਧਾਉਣਾ ਚਾਹੁੰਦੇ ਹੋ ਤਾਂ ਮੇਵੇ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰੋ।ਇਸ ਨੂੰ ਸਨੈਕ ਦੇ ਤੌਰ 'ਤੇ ਖਾਧਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸੀਨੀਅਰ ਨਾਗਰਿਕਾਂ ਲਈ ਸਰਕਾਰ ਦੀ ਤਰਫ ਤੋਂ 1.1 ਲੱਖ ਰੁਪਏ ਦੀ ਪੈਨਸ਼ਨ !
Summary in English: Include these 5 things in your diet! Eliminates iron deficiency in the body