ਜਿਵੇਂ ਕਿ ਤੁਸੀ ਸਾਰੇ ਜਾਣਦੇ ਹੋ ਕਿ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁਕੀ ਹੈ । ਇਹ ਵੱਧਦੀ ਸਰਦੀ ਸਾਡੇ ਸਿਹਤ ਦੇ ਲਈ ਕਦੇ-ਕਦੇ ਨੁਕਸਾਨਦਾਇਕ ਵੀ ਹੋ ਸਕਦੀ ਹੈ । ਸਰਦੀਆਂ ਦੇ ਮੌਸਮ ਵਿਚ ਲੋਕ ਜਿਆਦਾਤਰ ਅਦਰਕ ਦਾ ਸੇਵਨ ਕਰਦੇ ਹਨ । ਅਹਿਜੇ ਵਿਚ ਮੰਨਿਆ ਜਾਂਦਾ ਹੈ ਕਿ ਅਦਰਕ ਵਿਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ।
ਜੋ ਸਿਹਤ ਦਾ ਸਰਦੀ ਦੇ ਮੌਸਮ ਤੋਂ ਬਚਾਵ ਕਰਦਾ ਹੈ । ਪਰ ਕਿ ਤੁਸੀ ਜਾਂਦੇ ਹੋ ? ਅਦਰਕ ਜਿੰਨਾ ਸਾਡੀ ਸਿਹਤ ਦੇ ਲਈ ਲਾਭਦਾਇਕ ਹੈ ਉਨ੍ਹਾਂ ਹੀ ਉਸਦੇ ਲਈ ਨੁਕਸਾਨ ਵੀ ਹੈ । ਤਾਂ ਆਓ ਜਾਣਦੇ ਹਾਂ ਅਦਰਕ ਦੇ ਨੁਕਸਾਨ ਦੇ ਬਾਰੇ :-
ਅਦਰਕ ਖਾਣ ਦੇ ਨੁਕਸਾਨ (Side Effects Of Eating Ginger)
-
ਅਦਰਕ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਖੂਨ ਨੂੰ ਪਤਲਾ ਕਰਦੇ ਹਨ, ਇਸ ਲਈ ਜੇਕਰ ਤੁਹਾਨੂੰ ਘੱਟ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਇਸ ਦਾ ਜ਼ਿਆਦਾ ਸੇਵਨ ਕਰਨਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।
-
ਜੇਕਰ ਅਦਰਕ ਦੀ ਖੁਰਾਕ ਜ਼ਿਆਦਾ ਮਾਤਰਾ 'ਚ ਲਈ ਜਾਵੇ ਤਾਂ ਪੇਟ ਸੰਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜਿਵੇਂ ਕਿ ਦਸਤ, ਪੇਟ ਦੀਆਂ ਵੱਖ-ਵੱਖ ਸਮੱਸਿਆਵਾਂ, ਮੂੰਹ ਵਿੱਚ ਜਲਨ ਅਤੇ ਤੇਜ਼ ਡਕਾਰ ਜਾਂ ਆਦਿ।
-
ਅਦਰਕ ਦਾ ਅਸਰ ਗਰਮ ਹੁੰਦਾ ਹੈ ਇਹ ਸਰਦੀਆਂ ਦੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਾਨੂੰ ਜਲਨ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
-
ਅਦਰਕ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ ਜਿਵੇਂ ਸਾਹ ਲੈਣ ਵਿਚ ਤਕਲੀਫ, ਗਲਾ ਬੰਦ ਹੋਣਾ, ਬੁੱਲ੍ਹਾਂ ਅਤੇ ਜੀਭਾਂ ਵਿਚ ਸੋਜ, ਖੁਜਲੀ ਵਰਗੀਆਂ ਬਿਮਾਰੀਆਂ ਹੋ ਜਾਂਦੀ ਹੈ ।
-
ਅਦਰਕ ਦਾ ਜ਼ਿਆਦਾ ਸੇਵਨ ਗਰਭਵਤੀ ਔਰਤਾਂ ਲਈ ਵੀ ਹਾਨੀਕਾਰਕ ਸਾਬਤ ਹੋ ਸਕਦਾ ਹੈ |ਇਸਦੇ ਜ਼ਿਆਦਾ ਸੇਵਨ ਨਾਲ ਗਰਭਵਤੀ ਔਰਤਾਂ ਨੂੰ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ।
-
ਕੁਝ ਲੋਕ ਅਦਰਕ ਦੀ ਚਾਹ ਪੀਣਾ ਬਹੁਤ ਪਸੰਦ ਕਰਦੇ ਹਨ, ਇਸ ਲਈ ਜੇਕਰ ਤੁਸੀਂ ਅਜਿਹੀ ਸਥਿਤੀ ਵਿੱਚ ਅਦਰਕ ਦੀ ਚਾਹ ਜ਼ਿਆਦਾ ਪੀਂਦੇ ਹੋ, ਤਾਂ ਇਹ ਤੁਹਾਡੀ ਨੀਂਦ ਨਾ ਆਉਣ ਦਾ ਕਾਰਨ ਬਣ ਸਕਦਾ ਹੈ।
-
ਇਸ ਤੋਂ ਇਲਾਵਾ ਚਾਹ ਦੇ ਰੂਪ 'ਚ ਅਦਰਕ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਰ ਦਰਦ, ਉਲਟੀ, ਦਸਤ, ਤੇਜ਼ ਧੜਕਣ ਵਰਗੀਆਂ ਬੀਮਾਰੀਆਂ ਵੀ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ : ਪੈਨ ਕਾਰਡ ਦੀ ਬਲਰ ਫੋਟੋ ਨੂੰ ਚਾਹੁੰਦੇ ਹੋ ਬਦਲਣਾ, ਘਰ ਬੈਠੇ ਇਸ ਤਰ੍ਹਾਂ ਕਰੋ ਆਨਲਾਈਨ ਅਪਲਾਈ
Summary in English: Do you know that the consumption of ginger can be dangerous for you