Organic Fertilizer: ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ ਦਾ ਕੂੜਾ ਕਿੰਨਾ ਲਾਭਦਾਇਕ ਹੋ ਸਕਦਾ ਹੈ? ਜੀ ਹਾਂ, ਅਸੀਂ ਅਕਸਰ ਰਸੋਈ ਦਾ ਕੂੜਾ ਘਰ ਦੇ ਬਾਹਰ ਸੁੱਟ ਦਿੰਦੇ ਹਾਂ, ਪਰ ਜੇਕਰ ਇਸੇ ਕੂੜੇ ਨੂੰ ਖਾਦ ਦੇ ਰੂਪ 'ਚ ਵਰਤਿਆ ਜਾਵੇ ਤਾਂ ਇਹ ਵਾਤਾਵਰਣ ਦੀ ਸੁਰੱਖਿਆ ਲਈ ਇਕ ਛੋਟਾ ਪਰ ਬਹੁਤ ਮਹੱਤਵਪੂਰਨ ਕਦਮ ਹੋਵੇਗਾ।
ਬਗੀਚਿਆਂ ਲਈ ਆਦਰਸ਼ ਖਾਦ ਪੌਸ਼ਟਿਕ ਤੱਤ ਵਾਲੀ ਹੋਣੀ ਚਾਹੀਦੀ ਹੈ ਅਤੇ ਹਰੇ ਅਤੇ ਭੂਰੇ ਜੈਵਿਕ ਪਦਾਰਥ ਦੇ ਚੰਗੇ ਮਿਸ਼ਰਣ ਨਾਲ ਬਣੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਇਹ ਖਤਰਨਾਕ ਬੈਕਟੀਰੀਆ ਜਾਂ ਰੋਗਾਣੂਆਂ ਤੋਂ ਮੁਕਤ ਹੋਣਾ ਚਾਹੀਦਾ ਹੈ, ਕਿਉਂਕਿ ਰਸੋਈ ਦੀ ਖਾਦ ਜੈਵਿਕ, ਕਿਫਾਇਤੀ ਅਤੇ ਆਮ ਤੌਰ 'ਤੇ ਰਸਾਇਣ-ਮੁਕਤ ਹੁੰਦੀ ਹੈ ਅਤੇ ਇਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਰਸੋਈ ਦੇ ਕੂੜੇ ਤੋਂ ਸੋਨੇ ਵਰਗੀ ਖਾਦ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।
ਰਸੋਈ ਦੇ ਕੂੜੇ ਤੋਂ ਬਣਾਓ ਸੋਨੇ ਵਰਗੀ ਖਾਦ:
1. ਚਾਹ-ਪੱਤੀ
ਚਾਹ-ਪੱਤੀ ਬਗੀਚੇ ਲਈ ਸਭ ਤੋਂ ਵੱਧ ਅਨੁਕੂਲ ਖਾਦ ਹੁੰਦੀ ਹੈ। ਸਭ ਤੋਂ ਜ਼ਿਆਦਾ ਪੋਸ਼ਕ ਤੱਤ ਹਰਬਲ ਅਤੇ ਬਲੈਕ ਟੀ ਵਿੱਚ ਹੀ ਪਾਏ ਜਾਂਦੇ ਹਨ।
2. ਕਾਫੀ
ਕਾਫੀ ਵਿੱਚ ਚੰਗੀ ਮਾਤਰਾ ਵਿੱਚ ਖਣਿਜ ਅਤੇ ਐਸਿਡ ਪਾਏ ਜਾਂਦੇ ਹਨ, ਜੋ ਪੌਦਿਆਂ ਨੂੰ ਛੇਤੀ ਉੱਗਣ ਵਿੱਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ: ਜਾਣੋ ਰਾਸ਼ੀ ਦੇ ਹਿਸਾਬ ਨਾਲ ਆਪਣਾ ਸ਼ੁਭ ਰੰਗ
3. ਅੰਡੇ ਦੇ ਛਿਲਕੇ
ਅੰਡਿਆਂ ਦੇ ਛਿਲਕਿਆਂ ਤੋਂ ਪ੍ਰੋਟੀਨ ਅਤੇ ਖਣਿਜ ਮਿਲਦੇ ਹਨ। ਇਹੀ ਨਹੀਂ ਇਹ ਚੂਹੇ ਅਤੇ ਗਿਲਹਰੀ ਆਦਿ ਨੂੰ ਵੀ ਦੂਰ ਰੱਖਦੇ ਹਨ।
4. ਚੌਲ
ਪਕੇ ਹੋਏ ਚੌਲਾਂ ਵਿੱਚ ਕਾਰਬੋਹਾਈਡੇਟ ਅਤੇ ਸਟਾਰਚ ਪਾਇਆ ਜਾਂਦਾ ਹੈ, ਜੋ ਗਾਰਡਨ ਦੀ ਮਿੱਟੀ ਲਈ ਜ਼ਰੂਰੀ ਹੈ।
5. ਸਬਜ਼ੀਆਂ ਦੇ ਛਿਲਕੇ
ਸਬਜ਼ੀ ਦੇ ਛਿਲਕੇ, ਜੋ ਰੋਜ਼ਾਨਾ ਕੂੜੇ ਵਿੱਚ ਸੁੱਟ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਵੀ ਅਸੀਂ ਪੌਦਿਆਂ ਦੀ ਖਾਦ ਲਈ ਵਰਤ ਸਕਦੇ ਹਾਂ।
ਇਹ ਵੀ ਪੜ੍ਹੋ: ALERT! ਸਰਦੀਆਂ 'ਚ ਰੋਜ਼ਾਨਾ ਨਹਾਉਣ ਵਾਲੇ ਹੋ ਜਾਣ ਸਾਵਧਾਨ!
6. ਫਲ-ਸਬਜ਼ੀਆਂ ਦਾ ਗੁੱਦਾ
ਫਲਾਂ ਦਾ ਰਸ ਕੱਢਣ ਤੋਂ ਬਾਅਦ ਅਸੀਂ ਅਕਸਰ ਬਚਿਆ ਹੋਇਆ ਗੁੱਦਾ ਸੁੱਟ ਦਿੰਦੇ ਹਾਂ। ਪਰ ਇਹੀ ਗੁੱਦਾ ਸਾਡੇ ਬਗੀਚੇ ਲਈ ਬਹੁਤ ਲਾਭਦਾਇਕ ਹੁੰਦਾ ਹੈ।
7. ਮੂੰਗਫਲੀ ਦੇ ਛਿਲਕੇ
ਮੂੰਗਫਲੀ ਦੇ ਛਿਲਕਿਆਂ ਵਿੱਚ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਸਹਾਇਕ ਹੁੰਦੇ ਹਨ।
Summary in English: Compost From Kitchen Waste