Chia Seeds: ਚਿਆ ਬੀਜਾਂ ਦਾ ਸੇਵਨ ਹਰ ਵਿਅਕਤੀ ਲਈ ਸੁਰੱਖਿਅਤ ਅਤੇ ਲਾਭਦਾਇਕ ਮੰਨਿਆ ਜਾਂਦਾ ਹੈ। ਪਰ ਕਿ ਤੁਸੀ ਜਾਣਦੇ ਹੋ ਕਿ ਇਨ੍ਹਾਂ ਦਾ ਹੱਦ ਤੋਂ ਵੱਧ ਸੇਵਨ ਕਰਨ ਨਾਲ ਸਰੀਰ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ, ਇਸ ਲਈ ਤੁਹਾਨੂੰ ਇਨ੍ਹਾਂ ਦਾ ਸੇਵਨ ਕਰਨ ਦੇ ਸਹੀ ਤਰੀਕੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਅੱਜ ਅੱਸੀ ਤੁਹਾਨੂੰ ਚਿਆ ਦੇ ਬੀਜਾਂ ਦਾ ਸਹੀ ਅਤੇ ਸੰਤੁਲਤ ਮਾਤਰਾ 'ਚ ਸੇਵਨ ਕਰਨ ਬਾਰੇ ਦੱਸਣ ਜਾ ਰਹੇ ਹਾਂ।
Chia Seeds Side Effects: ਚਿਆ ਦੇ ਬੀਜਾਂ ਦਾ ਸੇਵਨ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ, ਇਸ ਦੇ ਸੇਵਨ ਨਾਲ ਭਾਰ ਤਾਂ ਕੰਟਰੋਲ 'ਚ ਰਹਿੰਦਾ ਹੀ ਹੈ, ਨਾਲ ਹੀ ਇਹ ਪੇਟ ਦੀ ਚਰਬੀ ਦੀ ਸਮੱਸਿਆ ਨੂੰ ਵੀ ਕੰਟਰੋਲ ਕਰਦਾ ਹੈ। ਚਿਆ ਦੇ ਬੀਜਾਂ ਨੂੰ ਜ਼ਿਆਦਾਤਰ ਸਮੂਦੀ ਅਤੇ ਸਲਾਦ ਸਿਵਹ ਮਿਲਾ ਕੇ ਖਾਇਆ ਜਾਂਦਾ ਹੈ, ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਦੋਂਕਿ, ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਚਿਆ ਦੇ ਬੀਜਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ। ਇਸ ਲਈ ਤੁਹਾਨੂੰ ਇਨ੍ਹਾਂ ਦਾ ਸੇਵਨ ਕਰਨ ਦੇ ਸਹੀ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਅੱਜ ਅੱਸੀ ਤੁਹਾਨੂੰ ਦੱਸਾਂਗੇ ਕਿ ਚਿਆ ਦੇ ਬੀਜਾਂ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਸਰੀਰ ਨੂੰ ਕੀ ਨੁਕਸਾਨ ਹੋ ਸਕਦਾ ਹੈ ਅਤੇ ਇਸ ਦਾ ਸੇਵਨ ਦਿਨ 'ਚ ਦੋ ਤੋਂ ਤਿੰਨ ਵਾਰ ਤੋਂ ਜ਼ਿਆਦਾ ਕਿਉਂ ਨਹੀਂ ਕਰਨਾ ਚਾਹੀਦਾ।
ਛੋਟੇ-ਛੋਟੇ ਚਿਆ ਬੀਜਾਂ ਵਿੱਚ ਵੱਡੇ-ਵੱਡੇ ਗੁਣ
-ਕੁਝ ਲੋਕ ਵਜ਼ਨ ਘਟਾਉਣ ਲਈ ਚਿਆ ਬੀਜ ਸੇਵਨ ਕਰਦੇ ਹਨ।
-ਚਿਆ ਦੇ ਬੀਜ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦਾ ਕੰਮ ਕਰਦੇ ਹਨ।
-ਚਿਆ ਦੇ ਬੀਜ ਪੇਟ ਦੀ ਸਿਹਤ ਨੂੰ ਵੀ ਬਰਕਰਾਰ ਰੱਖਦੇ ਹਨ।
-ਇਨ੍ਹਾਂ ਦੇ ਸੇਵਨ ਨਾਲ ਪਾਚਨ ਤੰਤਰ ਬਿਹਤਰ ਹੁੰਦਾ ਹੈ।
-ਇਸ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਬਜ਼ ਤੋਂ ਵੀ ਬਚਾਉਂਦੀ ਹੈ।
-ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਇਸ ਨੂੰ ਭਾਰ ਘਟਾਉਣ ਲਈ ਸਭ ਤੋਂ ਵਧੀਆ ਬੀਜਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।
-ਇਸ ਦੇ ਨਾਲ ਹੀ ਹੱਡੀਆਂ ਨੂੰ ਮਜ਼ਬੂਤ ਬਣਾਉਣ, ਦਿਲ ਨੂੰ ਸਿਹਤਮੰਦ ਰੱਖਣ 'ਚ ਵੀ ਚਿਆ ਦੇ ਬੀਜ ਦੇ ਫਾਇਦੇ ਹਨ।
ਪਰ ਕਿ ਤੁਸੀਂ ਜਾਣਦੇ ਹੋ ਕਿ ਇੰਨੇ ਫਾਇਦਿਆਂ ਦੇ ਬਾਵਜੂਦ ਚਿਆ ਬੀਜ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੁਸੀਂ ਭਾਰ ਘਟਾਉਣ ਲਈ ਚਿਆ ਬੀਜਾਂ ਦਾ ਸੇਵਨ ਕਰਨਾ ਸ਼ੁਰੂ ਕਰਦੇ ਹੋ, ਤਾਂ ਇਨ੍ਹਾਂ ਦਾ ਹੱਦ ਤੋਂ ਵੱਧ ਮਾਤਰਾ 'ਚ ਸੇਵਨ ਕਰਨਾ ਵੱਡੀ ਬਿਮਾਰੀਆਂ ਨੂੰ ਸੱਦਾ ਦੇਣ ਦਾ ਕੰਮ ਕਰਦਾ ਹੈ।
ਇੱਕ ਦਿਨ 'ਚ ਸਿਰਫ ਇਨ੍ਹਾਂ ਹੀ ਕਰੋ ਚਿਆ ਬੀਜਾਂ ਦਾ ਸੇਵਨ
ਚਿਆ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜਦੋਂ ਕਿ ਇਸ ਵਿੱਚ ਕੈਲੋਰੀ ਦੀ ਮਾਤਰਾ ਵੀ ਬਹੁਤ ਘੱਟ ਜਾਂ ਨਾ-ਮਾਤਰ ਹੁੰਦੀ ਹੈ, ਚਿਆ ਦੇ ਬੀਜਾਂ ਦੇ ਇੱਕ ਜਾਂ ਦੋ ਚਮਚ ਤੋਂ ਵੱਧ ਸੇਵਨ ਨਾ ਕਰੋ, ਨਹੀਂ ਤਾਂ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ। ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਦਹਜ਼ਮੀ, ਪੇਟ ਦਰਦ, ਪੇਟ 'ਚ ਗੈਸ ਹੋ ਸਕਦੀ ਹੈ। ਇਸ ਦੇ ਨਾਲ ਹੀ, ਉਹ ਭਾਰੀ ਵੀ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਸੇਵਨ ਰਾਤ ਦੀ ਬਜਾਏ ਸਵੇਰੇ ਕੀਤਾ ਜਾ ਸਕਦਾ ਹੈ।
ਚਿਆ ਬੀਜਾਂ ਦੇ ਸੇਵਨ ਦੇ ਨੁਕਸਾਨ:
ਸ਼ੂਗਰ ਦੇ ਮਰੀਜ਼ ਘੱਟ ਮਾਤਰਾ 'ਚ ਕਰਨ ਇਨ੍ਹਾਂ ਦਾ ਸੇਵਨ: ਜੋ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਚਿਆ ਦੇ ਬੀਜਾਂ ਦਾ ਸੇਵਨ ਘੱਟ ਮਾਤਰਾ 'ਚ ਕਰਨਾ ਚਾਹੀਦਾ ਹੈ, ਇਸ ਦੇ ਸੇਵਨ ਨਾਲ ਖੂਨ 'ਚ ਗਲੂਕੋਜ਼ ਦਾ ਪੱਧਰ ਨਿਯੰਤਰਿਤ ਰਹਿੰਦਾ ਹੈ, ਇਸ ਲਈ ਘੱਟ ਮਾਤਰਾ 'ਚ ਇਨ੍ਹਾਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ।
ਬਦਹਜ਼ਮੀ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਧ ਸਕਦੀਆਂ ਹਨ: ਚੀਆ ਸੀਡਜ਼ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਦਹਜ਼ਮੀ, ਪੇਟ ਦਰਦ, ਪੇਟ 'ਚ ਗੈਸ ਦੀ ਸਮੱਸਿਆ ਹੋ ਸਕਦੀ ਹੈ, ਫਾਈਬਰ ਨਾਲ ਭਰਪੂਰ ਚੀਜ਼ਾਂ ਜਲਦੀ ਹਜ਼ਮ ਨਹੀਂ ਹੁੰਦੀਆਂ, ਅਜਿਹੇ 'ਚ ਤੁਹਾਡੇ ਪਾਚਨ ਤੰਤਰ 'ਤੇ ਕਾਫੀ ਨੁਕਸਾਨ ਹੋ ਸਕਦਾ ਹੈ, ਨਾਲ ਹੀ ਇਹ ਹੋਰ ਕਈ ਸਾਰੀਆਂ ਸਮੱਸਿਆਵਾਂ ਨੂੰ ਹੀ ਸੱਦਾ ਦੇ ਸਕਦਾ ਹੈ, ਇਸ ਲਈ ਚਿਆ ਦੇ ਬੀਜਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ।
ਇਹ ਵੀ ਪੜ੍ਹੋ: Benefits of Kundru: ਕੁੰਦਰੂ ਖਾਣ ਨਾਲ ਮਿਲਦੇ ਹਨ ਇਹ ਫਾਇਦੇ! ਸ਼ਾਇਦ ਹੀ ਤੁਸੀ ਜਾਣਦੇ ਹੋਵੋ!
ਫ਼ੂਡ ਐਲਰਜੀ ਦੀ ਸਮੱਸਿਆ ਵਧਣ ਦਾ ਖ਼ਦਸ਼ਾ: ਜੇਕਰ ਤੁਸੀਂ ਚਿਆ ਦੇ ਬੀਜਾਂ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਦੇ ਹੋ ਤਾਂ ਤੁਹਾਨੂੰ ਫੂਡ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ, ਇਸ ਦੇ ਜ਼ਿਆਦਾ ਸੇਵਨ ਨਾਲ ਤੁਹਾਨੂੰ ਪੇਟ ਦਰਦ, ਗੈਸ, ਬਦਹਜ਼ਮੀ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਜਦੋਂਕਿ, ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ 'ਚ ਸੋਜ ਵੀ ਆ ਸਕਦੀ ਹੈ। ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ।
ਬਲੱਡ ਕਲੌਟਿੰਗ ਦੀ ਸਮੱਸਿਆ ਨੂੰ ਵਧਾਉਂਦੇ ਹਨ: ਇਸ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਦੀ ਮੌਜੂਦਗੀ ਕਾਰਨ ਇਹ ਖੂਨ ਦੇ ਪਤਲੇ ਹੋਣ ਦੀ ਪ੍ਰਕਿਰਿਆ ਨੂੰ ਘੱਟ ਕਰ ਸਕਦਾ ਹੈ। ਇਸ ਨਾਲ ਬਲੱਡ ਕਲੌਟਿੰਗ ਦੀ ਸਮੱਸਿਆ ਖੜੀ ਹੋ ਸਕਦੀ ਹੈ। ਜਦੋਂ ਵੀ ਤੁਹਾਨੂੰ ਕੋਈ ਸੱਟ ਲੱਗਦੀ ਹੈ, ਖੂਨ ਵਗਦਾ ਹੈ ਅਤੇ ਖੂਨ ਵਹਿਣਾ ਉਦੋਂ ਹੀ ਬੰਦ ਹੁੰਦਾ ਹੈ ਜਦੋਂ ਖੂਨ ਦੇ ਥੱਕੇ ਬਣਾਉਣ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਕੰਮ ਕਰਦੀ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Chia Seeds: Harmful to Health! Can invite these diseases!