1. Home

UMANG APP big updates: ਉਮੰਗ ਐਪ ਤੋਂ ਕਈ ਸਾਰੇ ਲਾਭ!

ਭਾਰਤ ਸਰਕਾਰ ਲੋਕਾਂ ਲਈ ਕਈ ਯੋਜਨਾਵਾਂ ਲਾਗੂ ਕਰਿ ਰਹਿੰਦੀ ਹੈ ਅਤੇ ਉਸ ਵਿਚ ਕਈ ਮੋਬਾਈਲ ਐਪਲੀਕੇਸ਼ਨ ਵੀ ਬਣਾਉਂਦੀ ਹੈ , ਜਿਸ ਤੋਂ ਲੋਕ ਸਿੱਧਾ ਸਰਕਾਰ ਤੋਂ ਜੁੜ ਜਾਉਂਦੇ ਹਨ ਅਤੇ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਕੱਢਦੇ ਹਨ।

Pavneet Singh
Pavneet Singh
UMANG APP big updates

UMANG APP big updates

ਭਾਰਤ ਸਰਕਾਰ ਲੋਕਾਂ ਲਈ ਕਈ ਯੋਜਨਾਵਾਂ ਲਾਗੂ ਕਰਿ ਰਹਿੰਦੀ ਹੈ ਅਤੇ ਉਸ ਵਿਚ ਕਈ ਮੋਬਾਈਲ ਐਪਲੀਕੇਸ਼ਨ ਵੀ ਬਣਾਉਂਦੀ ਹੈ , ਜਿਸ ਤੋਂ ਲੋਕ ਸਿੱਧਾ ਸਰਕਾਰ ਤੋਂ ਜੁੜ ਜਾਉਂਦੇ ਹਨ ਅਤੇ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਕੱਢਦੇ ਹਨ। ਇਸੀ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਉਮੰਗ (UMANG) ਐਪ ਲਾਗੂ ਕਿੱਤੀ ਹੈ। ਇਸ ਐਪ ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ(MeitY) ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ(NeGD)ਦੁਆਰਾ ਵਿਕਸਤ ਕਿੱਤਾ ਗਿਆ ਹੈ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਉਮੰਗ ਐਪ ਵਿਚ ਸਰਕਾਰ ਦੀ ਕਈ ਸੇਵਾਵਾਂ ਬਾਰੇ ਪਤਾ ਚਲਦਾ ਹੈ ਅਤੇ ਨਾਲ ਹੀ ਇਸ ਐਪ ਤੋਂ ਤੁਸੀ ਉਨ੍ਹਾਂ ਸਾਰੀਆਂ ਸੇਵਾਵਾਂ ਦਾ ਲਾਭ ਆਸਾਨੀ ਨਾਲ ਚੁੱਕ ਸਕਦੇ ਹੋ।


ਅਜਿਹੇ ਵਿਚ ਭਾਰਤੀ 10 ਭਾਸ਼ਾਵਾਂ ਹੋਣਗੀਆਂ ਸ਼ਾਮਲ (It will include 10 Indian languages)

ਦੱਸ ਦਈਏ ਕਿ ਸਰਕਾਰ ਜਲਦ ਦੀ ਆਪਣੇ ਇਸ ਉਮੰਗ ਐਪ (UMANG) ਵਿਚ ਬੋਲਣ ਦੇ ਨਿਰਦੇਸ਼ਾਂ ਦੇ ਬਿਹਤਰ ਫੀਚਰ ਲਿਆਉਣ ਜਾ ਰਹੀ ਹੈ, ਜਿਸ ਤੋਂ ਘਟ ਪੜ੍ਹੇ ਲਿਖੇ ਲੋਕ ਵੀ ਆਪਣੀਆਂ ਗੱਲਾਂ ਨੂੰ ਬੋਲਕੇ ਇਸ ਐਪ ਦੇ ਜਰੀਏ ਸਰਕਾਰ ਦੀ ਸਹੂਲਤਾਂ ਦਾ ਆਨੰਦ ਚੁੱਕ ਸਕਦੇ ਹਨ | ਇਸ ਵਧੀਆ ਤਕਨੀਕ ਤੋਂ ਇਸ ਨੂੰ ਐਪਲ ਦੀ ਸਿਰੀ ਅਤੇ ਅਮੇਜ਼ਨ ਦੇ ਅਲੈਕਸਾ ਵਾਂਗ ਚਲਾਇਆ ਜਾਵੇਗਾ।ਇਹ ਬੋਲਣ ਵਾਲੀ ਵਿਸ਼ੇਸ਼ਤਾ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਪੇਸ਼ ਕੀਤੀ ਜਾਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ 10 ਹੋਰ ਪ੍ਰਮੁੱਖ ਭਾਰਤੀ ਭਾਸ਼ਾਵਾਂ ਨੂੰ ਵੀ ਇਸ ਐਪ 'ਚ ਸ਼ਾਮਲ ਕੀਤਾ ਜਾਵੇਗਾ।

ਉਮੰਗ ਐਪ ਦਾ ਉਦੇਸ਼(Purpose of UMANG App)

ਇਸ ਐਪ ਦਾ ਮੁੱਖ ਉਦੇਸ਼ ਸਰਕਾਰ ਦੀਆਂ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਆਸਾਨੀ ਨਾਲ ਪਹੁੰਚਯੋਗ ਬਣਾਉਣਾ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਸਾਰੀਆਂ ਸਕੀਮਾਂ ਇਸ ਇੱਕ ਐਪ ਵਿੱਚ ਮੌਜੂਦ ਹਨ। ਇਸ ਐਪ ਰਾਹੀਂ ਲੋਕਾਂ ਦਾ ਸਮਾਂ ਅਤੇ ਪੈਸਾ ਦੋਵਾਂ ਦੀ ਬਚਤ ਹੁੰਦੀ ਹੈ। ਕਿਉਂਕਿ ਇਸ ਵਿੱਚ ਤੁਹਾਨੂੰ ਵਿਭਾਗ ਤੋਂ ਬਿਨਾਂ ਦਫ਼ਤਰ ਜਾਣ ਅਤੇ ਕਤਾਰ ਵਿੱਚ ਖੜ੍ਹੇ ਹੋਣ ਦੀ ਕੋਈ ਸਮੱਸਿਆ ਨਹੀਂ ਆਉਂਦੀ। ਹਰੇਕ ਵਿਭਾਗ ਲਈ ਵਿਅਕਤੀਗਤ ਐਪਸ ਦੀ ਬਜਾਏ ਆਪਣੇ ਫ਼ੋਨ 'ਤੇ ਸਿਰਫ਼ ਇੱਕ ਮੋਬਾਈਲ ਐਪ ਇੰਸਟਾਲ ਕਰੋ।

ਇਹ ਵੀ ਪੜ੍ਹੋ : ਖੁਸ਼ਖਬਰੀ: ਘਰ ਬੈਠਿਆਂ ਸਰਕਾਰ ਵੱਲੋਂ ਮਿਲਣਗੇ 2 ਹਜ਼ਾਰ ਰੁਪਏ! ਬੱਸ ਇਸ ਐਪ ਨੂੰ ਕਰੋ ਡਾਊਨਲੋਡ


ਕਿਹੜੀਆਂ ਸਕੀਮਾਂ ਦਾ ਲਾਭ ਮਿਲੇਗਾ(Which schemes will get the benefit)

ਤੁਸੀਂ ਘਰ ਬੈਠੇ UMANG ਐਪ ਵਿੱਚ ਬੋਲ ਕੇ ਆਪਣੇ ਟੀਕਾਕਰਨ ਸਰਟੀਫਿਕੇਟ ਤੋਂ ਕਈ ਹੋਰ ਜ਼ਰੂਰੀ ਕੰਮ ਆਸਾਨੀ ਨਾਲ ਕਰ ਸਕਦੇ ਹੋ। ਇੰਨਾ ਹੀ ਨਹੀਂ, ਇਸ ਐਪ ਵਿੱਚ ਤੁਹਾਨੂੰ ਜਨ ਔਸ਼ਧੀ, ESIC, ਕੋਵਿਨ, ਅਟਲ ਪੈਨਸ਼ਨ ਯੋਜਨਾ, ਈ-ਰਕਤਕੋਸ਼ ਅਤੇ EPFO ​​ਸੁਵਿਧਾਵਾਂ ਦਾ ਵੀ ਲਾਭ ਮਿਲੇਗਾ। ਲੋਕਾਂ ਦਾ ਕਹਿਣਾ ਹੈ ਕਿ ਇਸ ਐਪ ਰਾਹੀਂ ਡਿਜੀਟਲ ਇੰਡੀਆ ਸੇਵਾਵਾਂ ਨਾਲ ਏਕੀਕਰਨ ਹੋ ਗਿਆ ਹੈ।

ਇਸ ਵਿੱਚ ਡਿਜੀਲੌਕਰ ਅਤੇ PayGov ਵਰਗੀਆਂ ਹੋਰ ਡਿਜੀਟਲ ਇੰਡੀਆ ਸੇਵਾਵਾਂ ਹਨ। ਇਸ ਤੋਂ ਇਲਾਵਾ ਸਿਹਤ ਸੰਭਾਲ, ਵਿੱਤ, ਸਿੱਖਿਆ, ਰਿਹਾਇਸ਼, ਊਰਜਾ, ਖੇਤੀਬਾੜੀ, ਆਵਾਜਾਈ ਤੋਂ ਉਪਯੋਗਤਾ, ਰੁਜ਼ਗਾਰ ਅਤੇ ਹੁਨਰ ਵੀ ਸ਼ਾਮਲ ਹਨ।

Summary in English: UMANG APP big updates: Many benefits from UMANG app

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters