ਜਦੋਂ ਕਿਸਾਨ ਫ਼ਸਲ ਬੀਜਣ ਜਾਂਦੇ ਹਨ ਤਾਂ ਖੇਤ ਦੀ ਤਿਆਰੀ ਤੋਂ ਲੈ ਕੇ ਵਾਢੀ ਕਰਨ ਅਤੇ ਫਿਰ ਮੰਡੀ ਵਿਚ ਲਿਜਾਣ ਤੱਕ ਬਹੁਤ ਸਾਰਾ ਪੈਸਾ ਲੱਗ ਜਾਂਦਾ ਹੈ। ਜਦੋਂ ਕਿਸਾਨਾਂ ਵੱਲੋਂ ਉਗਾਈ ਗਈ ਫ਼ਸਲ ਮੰਡੀ ਵਿੱਚ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਹੱਥਾਂ ਵਿੱਚ ਪੈਸਾ ਆਉਂਦਾ ਹੈ।
ਆਮ ਤੌਰ 'ਤੇ ਅਜਿਹਾ ਮੌਕਾ ਸਾਲ 'ਚ 3 ਜਾਂ 4 ਵਾਰ ਹੀ ਆਉਂਦਾ ਹੈ, ਜਦੋਂ ਕਿਸਾਨ ਦੇ ਹੱਥ ਪੈਸਾ ਆਉਂਦਾ ਹੈ। ਨਹੀਂ ਤਾਂ ਸਾਰਾ ਸਾਲ ਕਿਸਾਨਾਂ ਨੂੰ ਖੇਤੀ 'ਤੇ ਹੀ ਖਰਚ ਕਰਨਾ ਪੈਂਦਾ ਹੈ \ਇਸ ਲਈ ਇਨ੍ਹਾਂ ਖਰਚਿਆਂ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਉੱਚੀਆਂ ਵਿਆਜ ਦਰਾਂ 'ਤੇ ਕਰਜ਼ਾ ਲੈਣਾ ਪੈਂਦਾ ਸੀ।
ਪਰ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨ ਕਰੈਡਿਟ ਕਾਰਡ (Kisan Credit Card) ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਕਿਸਾਨ ਖੇਤੀ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਬੈਂਕ ਤੋਂ ਕਰਜ਼ਾ ਲੈ ਸਕਦੇ ਹਨ। ਇਹ ਕਾਰਡ ਮਾਮੂਲੀ ਵਿਆਜ 'ਤੇ ਉਪਲਬਧ ਹੁੰਦਾ ਹੈ।
ਕਿਸਾਨ ਕ੍ਰੈਡਿਟ ਕਾਰਡ (Kisan Credit Card)
-
ਕਿਸਾਨ ਕ੍ਰੈਡਿਟ ਕਾਰਡ ਇੱਕ ਆਮ ਕ੍ਰੈਡਿਟ ਕਾਰਡ ਵਾਂਗ ਹੁੰਦਾ ਹੈ, ਪਰ ਇਹ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਜ਼ਰੀਏ ਤੁਸੀਂ ਮਾਮੂਲੀ ਵਿਆਜ 'ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ। ਕਿਸਾਨ ਭਰਾ ਇਸ ਕਾਰਡ ਰਾਹੀਂ 5 ਸਾਲਾਂ ਵਿੱਚ 3 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ।
-
ਇਸ ਵਿੱਚ 1 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਕੋਈ ਗਾਰੰਟੀ ਨਹੀਂ ਦੇਣੀ ਪੈਂਦੀ ਹੈ, ਪਰ ਇਸ ਤੋਂ ਵੱਧ ਦੇ ਕਰਜ਼ੇ 'ਤੇ ਉਸੇ ਕੀਮਤ ਦੀ ਸੁਰੱਖਿਆ ਭਾਵ ਜ਼ਮੀਨ ਆਦਿ ਨੂੰ ਬੈਂਕ ਵਿੱਚ ਗਿਰਵੀ ਰੱਖਣਾ ਪੈਂਦਾ ਹੈ।
ਕਿਸਾਨ ਕ੍ਰੈਡਿਟ ਕਾਰਡ 'ਤੇ ਵਿਆਜ (Interest on kisan credit card)
ਇਸ ਕਾਰਡ 'ਤੇ ਕਿਸਾਨਾਂ ਨੂੰ 7 ਫੀਸਦੀ ਸਾਲਾਨਾ ਵਿਆਜ ਦੀ ਦਰ 'ਤੇ ਕਰਜ਼ਾ ਮਿਲਦਾ ਹੈ। ਜੇਕਰ ਕਿਸਾਨ ਸਮੇਂ ਸਿਰ ਕਰਜ਼ਾ ਮੋੜਦੇ ਹਨ ਤਾਂ ਵਿਆਜ ਵਿੱਚ 3 ਫੀਸਦੀ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤਹਿਤ ਕਿਸਾਨ ਸਿਰਫ਼ 4 ਫ਼ੀਸਦੀ ਵਿਆਜ 'ਤੇ ਕਰਜ਼ਾ ਲੈ ਸਕਦੇ ਹਨ।
ਕਿਸਾਨ ਕ੍ਰੈਡਿਟ ਕਾਰਡ ਪ੍ਰਾਪਤ ਕਰਨ ਲਈ ਦਸਤਾਵੇਜ਼ (Documents for getting Kisan Credit Card)
-
ਪਹਿਚਾਨ ਪਤਰ
-
ਪਤੇ ਦਾ ਸਬੂਤ
-
ਆਧਾਰ ਕਾਰਡ
-
ਵੋਟਰ ਆਈਡੀ ਕਾਰਡ
-
ਪੈਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ
ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਪ੍ਰਕਿਰਿਆ (Application process for Kisan Credit Card)
ਜੇਕਰ ਤੁਸੀਂ ਔਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਬੈਂਕ ਵਿਚ ਜਾ ਕੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਔਨਲਾਈਨ ਅਰਜ਼ੀ ਲਈ, ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਸਾਈਟ pmkisan.gov.in 'ਤੇ ਜਾਓ। ਇੱਥੇ ਕਿਸਾਨ ਕ੍ਰੈਡਿਟ ਕਾਰਡ ਫਾਰਮ ਡਾਊਨਲੋਡ ਕਰੋ। ਹੁਣ ਫਾਰਮ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਦਰਜ ਕਰੋ ਅਤੇ ਇਸਨੂੰ ਜਮ੍ਹਾਂ ਕਰੋ। ਧਿਆਨ ਰੱਖੋ ਕਿ ਤੁਹਾਨੂੰ ਉਸ ਬੈਂਕ ਦਾ ਨਾਮ ਵੀ ਦਰਜ ਕਰਨਾ ਹੋਵੇਗਾ ਜਿਸ ਤੋਂ ਤੁਸੀਂ ਕਿਸਾਨ ਕ੍ਰੈਡਿਟ ਕਾਰਡ ਬਣਵਾਇਆ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣਾ KCC ਮਿਲ ਜਾਵੇਗਾ
ਇਹ ਵੀ ਪੜ੍ਹੋ : ਕਿਸਾਨ ਕ੍ਰੈਡਿਟ ਕਾਰਡ ਤੋਂ ਖਾਦ ਅਤੇ ਬੀਜ ਖਰੀਦਣਾ ਬਹੁਤ ਆਸਾਨ, ਜਾਣੋ ਕਿਵੇਂ?
Summary in English: Through Kisan Credit Card, you will get a loan of up to Rs 3 lakh in 5 years, know the online process