ਸਮਾਲ ਸੇਵਿੰਗ ਸਕੀਮਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਖੁਸ਼ਖਬਰੀ। ਸਰਕਾਰ ਵੱਲੋਂ ਇਨ੍ਹਾਂ ਸਕੀਮਾਂ ਦੀ ਤੀਜੀ ਤਿਮਾਹੀ ਲਈ ਨਵੀਆਂ ਵਿਆਜ ਦਰਾਂ ਜਾਰੀ ਕੀਤੀਆਂ ਗਈਆਂ ਹਨ। ਵਿੱਤ ਮੰਤਰਾਲੇ ਦੇ ਬਿਆਨ ਦੇ ਅਨੁਸਾਰ ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ ਲਈ ਇਨ੍ਹਾਂ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ `ਚ ਬਦਲਾਅ ਕੀਤਾ ਗਿਆ ਹੈ।
ਵਿਆਜ ਵਧਾਉਣ ਦਾ ਕਾਰਨ:
ਦੱਸ ਦੇਈਏ ਕਿ ਰਿਜ਼ਰਵ ਬੈਂਕ ਵੱਲੋਂ ਲਗਾਤਾਰ ਰੇਪੋ ਰੇਟ `ਚ ਵਾਧਾ ਕੀਤਾ ਜਾ ਰਿਹਾ ਹੈ। ਲਗਾਤਾਰ ਵਧ ਰਹੀ ਇਸ ਰੇਪੋ ਦਰ ਕਾਰਨ ਸਰਕਾਰ ਨੇ ਬਚਤ ਯੋਜਨਾਵਾਂ 'ਤੇ ਵਿਆਜ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ 27 ਮਹੀਨਿਆਂ ਬਾਅਦ ਵਧਾਈ ਹੈ।
ਕਿਸਾਨ ਵਿਕਾਸ ਪੱਤਰ `ਚ ਹੋਏ ਬਦਲਾਵ:
● ਪੋਸਟ ਔਫਿਸ ਦੀ ਪ੍ਰਸਿੱਧ ਯੋਜਨਾ ਕਿਸਾਨ ਵਿਕਾਸ ਪੱਤਰ `ਚ ਨਿਵੇਸ਼ ਕਰਨ ਵਾਲਿਆਂ ਲਈ ਦੋ ਮੁੱਖ ਬਦਲਾਅ ਕੀਤੇ ਗਏ ਹਨ। ● ਸਰਕਾਰ ਨੇ ਇਨ੍ਹਾਂ ਸਕੀਮਾਂ ਦੀ ਤੀਜੀ ਤਿਮਾਹੀ ਲਈ ਨਵੀਆਂ ਵਿਆਜ ਦਰਾਂ ਜਾਰੀ ਕੀਤੀਆਂ ਹਨ।
● ਕੁਝ ਸਮਾਲ ਸੇਵਿੰਗਜ਼ ਸਕੀਮਾਂ 'ਤੇ 0.3 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
● ਇਸਦੇ ਨਾਲ ਹੀ ਕਿਸਾਨ ਵਿਕਾਸ ਪੱਤਰ ਸਕੀਮ ਦੇ ਮੈਚਯੁਰਿਟੀ ਪੀਰੀਅਡ (Maturity Period) ਨੂੰ ਘਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਖੁਸ਼ਖਬਰੀ, SBI ਵੱਲੋਂ ਸ਼ਾਨਦਾਰ ਲੋਨ ਦੀ ਪੇਸ਼ਕਸ਼
ਨਿਵੇਸ਼ 'ਤੇ ਵਧਿਆ ਵਿਆਜ:
● ਨਵੀਆਂ ਦਰਾਂ ਮੁਤਾਬਕ ਹੁਣ ਪੋਸਟ ਔਫਿਸ 'ਚ ਤਿੰਨ ਸਾਲਾਂ ਲਈ ਜਮ੍ਹਾ ਰਾਸ਼ੀ 'ਤੇ 5.8 ਫੀਸਦੀ ਵਿਆਜ ਮਿਲੇਗਾ ਜੋ ਕਿ ਪਹਿਲਾਂ 5.5 ਫੀਸਦੀ ਸੀ।
● ਦੋ ਸਾਲ ਦੀ ਜਮ੍ਹਾ ਰਾਸ਼ੀ 'ਤੇ ਵਿਆਜ ਦਰ 5.5 ਫੀਸਦੀ ਤੋਂ ਵਧਾ ਕੇ 5.7 ਫੀਸਦੀ ਕਰ ਦਿੱਤੀ ਗਈ ਹੈ।
● ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) 'ਤੇ ਹੁਣ 7.6 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ ਜੋ ਕਿ ਪਹਿਲਾ 7.4 ਫ਼ੀਸਦੀ `ਤੇ ਮਿਲ ਰਿਹਾ ਸੀ।
● ਮਹੀਨਾਵਾਰ ਆਮਦਨ ਖਾਤਾ ਯੋਜਨਾ 'ਤੇ ਉਪਲਬਧ ਵਿਆਜ ਦਰ ਨੂੰ 6.6 ਫੀਸਦੀ ਤੋਂ ਵਧਾ ਕੇ 6.7 ਫੀਸਦੀ ਕਰ ਦਿੱਤਾ ਗਿਆ ਹੈ।
Summary in English: The interest on savings schemes has been increased by the government