ਕੇਂਦਰ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੇ ਨਾਲ ਹੀ ਪਸ਼ੂ ਪਾਲਕਾਂ ਦੇ ਲਈ ਕਈ ਲਾਭਦਾਇਕ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ । ਇਸ ਦੇ ਨਾਲ ਰਾਜ ਸਰਕਾਰ ਵੀ ਆਪਣੇ ਪੱਧਰ ਤੇ ਕਿਸਾਨਾਂ ਅਤੇ ਪਸ਼ੂਪਾਲਕਾਂ ਦੇ ਲਈ ਕਾਯੋ ਯੋਜਨਾਵਾਂ ਲਾਗੂ ਕਰ ਰਹੀਆਂ ਹਨ।ਹਰਿਆਣਾ ਸਰਕਾਰ ਦੀ ਤਰਫ ਤੋਂ ਪਸ਼ੂ ਪਾਲਕਾਂ ਦੇ ਲਈ ਇਕ ਖਾਸ ਯੋਜਨਾ ਚਲਾਈ ਜਾ ਰਹੀ ਹੈ । ਇਸ ਯੋਜਨਾ ਦੇ ਤਹਿਤ ਪਸ਼ੂ ਪਾਲਕਾਂ ਨੂੰ ਇਕ ਲੱਖ ਪੰਜ ਹਜਾਰ ਰੁਪਏ ਦਾ ਲਾਭ ਪ੍ਰਦਾਨ ਕਿੱਤਾ ਜਾ ਰਿਹਾ ਹੈ । ਇਸ ਯੋਜਨਾ ਦੇ ਜਰੀਏ ਪਸ਼ੂ ਪਾਲਕ 3 ਲੱਖ ਦਾ ਲੋਨ ਲੈ ਸਕਦਾ ਹੈ । ਅੱਜ ਅੱਸੀ ਦੱਸਾਂਗੇ ਕਿ ਪਸ਼ੂ ਕਿਸਾਨ ਕਰੈਡਿਟ ਕਾਰਡ ਦੇ ਜਰੀਏ ਪਸ਼ੂ ਪਾਲਣ ਵਾਲੇ ਕਿਸਾਨਾਂ ਨੂੰ ਕਿਵੇਂ 1.05 ਲੱਖ ਰੁਪਏ ਦਾ ਲਾਭ ਹੋ ਸਕਦਾ ਹੈ ।
ਕਿ ਹੈ ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ
ਹਰਿਆਣਾ ਸਰਕਾਰ ਦੀ ਤਰਫ ਤੋਂ ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ ਸ਼ੁਰੂ ਕਿੱਤੀ ਗਈ ਹੈ । ਇਸ ਯੋਜਨਾ ਦੇ ਤਹਿਤ ਹੁਣ ਪਸ਼ੂ ਪਾਲਣ ਵਾਲੇ ਕਿਸਾਨ ਨੂੰ ਪਸ਼ੂ ਕਿਸਾਨ ਕਰੈਡਿਟ ਕਾਰਡ ਤੇ 1.80 ਲੱਖ ਰੁਪਏ ਤਕ ਦਾ ਲੋਨ ਉਹ ਵੀ ਬਿੰਨਾ ਕਿੱਸੇ ਗਰੰਟੀ ਦੇ ਮਿਲੇਗਾ । ਜੇਕਰ ਤੁਸੀ ਕਿਸਾਨ ਹੋ ਅਤੇ ਗਾਂ-ਮੱਝਾਂ ਪਾਲਦੇ ਹੋ ਤਾਂ ਤੁਹਾਡੇ ਵਾਸਤੇ ਇਕ ਗਾਂ ਤੇ 40 ਹਜਾਰ ਰੁਪਏ ਅਤੇ ਇਕ ਮੱਝ ਤੇ 60 ਹਜਾਰ ਰੁਪਏ ਦਾ ਕਰਜਾ ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ ਦੇ ਤਹਿਤ ਦਿੱਤਾ ਜਾਵੇਗਾ । ਦੱਸ ਦਈਏ ਕਿ ਪਹਿਲਾਂ ਇਸ ਯੋਜਨਾ ਵਿਚ ਕਿਸਾਨ 1 .60 ਲੱਖ ਰੁਪਏ ਦਾ ਲੋਨ ਬਿੰਨਾ ਗਰੰਟੀ ਦੇ ਲੈ ਸਕਦੇ ਸੀ । ਪਰ ਹੁਣ ਇਸ ਦੀ ਸੀਮਾ ਵਧਾਕੇ 1.80 ਲੱਖ ਰੁਪਏ ਕਰ ਦਿੱਤੀ ਗਈ ਹੈ । ਇਸਦੇ ਇਲਾਵਾ ਇਸ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਤਿੰਨ ਲੱਖ ਦਾ ਲੋਨ ਦਿੱਤਾ ਜਾ ਸਕਦਾ ਹੈ
Pashu Kisan Credit Card Yojana :- ਕਿੰਨਾ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ
-
ਜਿਵੇਂ ਕਿ ਇਹ ਪਸ਼ੂ ਪਾਲਣ ਕਰੈਡਿਟ ਕਾਰਡ ਯੋਜਨਾ ਹਰਿਆਣਾ ਸਰਕਾਰ ਦੀ ਤਰਫ ਤੋਂ ਚਲਾਈ ਜਾ ਰਹੀ ਹੈ । ਇਸ ਲਈ ਇਸ ਯੋਜਨਾ ਦਾ ਲਾਭ ਸਿਰਫ ਹਰਿਆਣਾ ਰਾਜ ਦੇ ਪਸ਼ੂ ਪਾਲਣ ਵਾਲ਼ੇ ਕਿਸਾਨ ਹੀ ਚੁੱਕ ਸਕਦੇ ਹਨ ।
-
ਇਹ ਯੋਜਨਾ ਵਿਸ਼ੇਸ਼ ਰੂਪ ਤੋਂ ਰਾਜ ਉਨ੍ਹਾਂ ਕਿਸਾਨਾਂ ਦੇ ਲਈ ਹੈ ਜੋ ਆਰਥਕ ਰੂਪ ਤੋਂ ਕਮਜ਼ੋਰ ਹਨ । ਜਿਨ੍ਹਾਂ ਦੀ ਸਾਲਾਨਾ ਆਮਦਨ ਨਾ ਦੇ ਬਰੋਬਰ ਹੈ ਅਤੇ ਉਨ੍ਹਾਂ ਕਿਸਾਨਾਂ ਦੇ ਕੋਲ ਜਾਨਵਰ ਹਨ ।
-
ਰਾਜ ਦੇ ਕਈ ਪਸ਼ੂ ਪਾਲਣ ਵਾਲੇ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਕੋਲ ਪਸ਼ੂ ਤਾਂ ਹਨ ਪਰ ਜਦ ਪਸ਼ੂ ਬਿਮਾਰ ਪੈ ਜਾਂਦੇ ਹਨ ਤਾਂ ਉਹ ਪੈਸੇ ਨਾ ਹੋਣ ਕਾਰਨ ਉਨ੍ਹਾਂ ਦਾ ਇਲਾਜ ਨਹੀਂ ਕਰਵਾ ਪਾਉਂਦੇ ਹਨ ਜਾਂ ਦਵਾਈ ਨਹੀਂ ਖਰੀਦ ਪਾਉਂਦੇ ਹਨ । ਇਲਾਜ ਨਾ ਹੋਣ ਤੇ ਪਸ਼ੂ ਦੀ ਮੌਤ ਹੋ ਜਾਂਦੀ ਹੈ । ਅਜਿਹੇ ਵਿਚ ਕਿਸਾਨ ਨੂੰ ਆਰਥਕ ਰੁੱਪ ਤੋਂ ਮਜਬੂਤ ਕਰਨ ਦੇ ਲਈ ਇਹ ਯੋਜਨਾ ਚਾਲੀ ਜਾ ਰਹੀ ਹੈ ।
ਕਿਹੜੇ ਪਸ਼ੂ ਤੇ ਇੰਨਾ ਮਿਲਦਾ ਹੈ ਕਰਜਾ
ਪਸ਼ੂ ਕਿਸਾਨ ਕਰੈਡਿਟ ਯੋਜਨਾ ਦੇ ਤਹਿਤ ਕਰਜਾ ਲੈਣ ਤੇ ਵੱਖ ਵੱਖ ਪਸ਼ੂ ਦੇ ਲਈ ਵੱਖ ਵੱਖ ਕਰਜੇ ਦੀ ਰਕਮ ਹੇਠਾਂ ਦਿੱਤੀ ਗਈ ਹੈ ਜੋ ਇਸ ਤਰ੍ਹਾਂ ਹੈ :-
-
ਇੱਕ ਗਾਂ ਲਈ 40,783 ਕਰਜ਼ਾ
-
ਇਕ ਮੱਝ ਲਈ 60,249 ਦਾ ਕਰਜ਼ਾ
-
ਭੇਡਾਂ ਅਤੇ ਬੱਕਰੀਆਂ ਲਈ 4,063 ਰੁਪਏ ਦਾ ਕਰਜ਼ਾ
-
ਪੋਲਟਰੀ ਫਾਰਮਿੰਗ ਲਈ - 720 ਰੁਪਏ ਦਾ ਕਰਜ਼ਾ ਮਿਲੇਗਾ।
ਸਰਕਾਰ ਤੋਂ ਕਿੰਨੀ ਮਿਲਦੀ ਹੈ ਸਬਸਿਡੀ
ਕਿਸਾਨ ਕਰੈਡਿਟ ਕਾਰਡ ਤੋਂ ਪਾਤਰ ਲਾਭਰਥੀ 1 ਲੱਖ 80 ਹਜਾਰ ਰੁਪਏ ਤਕ ਦਾ ਲੋਨ ਉਹ ਵੀ ਬਿੰਨਾ ਗਰੰਟੀ ਦੇ ਲੈ ਸਕਦੇ ਹਨ । ਕਿਸਾਨਾਂ ਨੂੰ ਇਸ ਯੋਜਨਾਂ ਦੇ ਤਹਿਤ 7% ਦੇ ਵਿਆਜ ਦਰ ਤੇ ਲੋਨ ਦਿੱਤਾ ਜਾਂਦਾ ਹੈ । ਇਸ ਵਿਚ 3% ਕੇਂਦਰ ਸਰਕਾਰ ਸਬਸਿਡੀ ਦਿੰਦੀ ਹੈ ਅਤੇ 4% ਵਿਆਜ ਤੇ ਹਰਿਆਣਾ ਸਰਕਾਰ ਛੋਟ ਦੇ ਰਹੀ ਹੈ ।ਇਸ ਯੋਜਨਾ ਦੇ ਅਧੀਨ ਹੁਣ ਤਕ 1 ਲੱਖ 40 ਹਜਾਰ ਪਸ਼ੂ ਪਾਲਕਾਂ ਦੇ ਫਾਰਮ ਭਰੇ ਜਾ ਚੁਕੇ ਹਨ । ਇਸ ਤਰ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਦੇ ਤਹਿਤ 1.80 ਲੱਖ ਰੁਪਏ ਦਾ ਕਰਜਾ ਬਿਨਾ ਗਰੰਟੀ ਦੇ ਮਿਲਦਾ ਹੈ ।
ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ ਤੋਂ ਇਸ ਤਰ੍ਹਾਂ ਮਿਲੇਗਾ 1.05 ਲੱਖ ਰੁਪਏ ਦਾ ਲਾਭ
ਜਿਵੇਂ ਕਿ ਅੱਸੀ ਤੁਹਾਨੂੰ ਦੱਸਿਆ ਹੈ ਕਿ ਪਸ਼ੂ ਕਿਸਾਨ ਕਰੈਡਿਟ ਕਾਰਡ ਦੁਆਰਾ ਬੈਂਕ ਤੋਂ ਲੋਨ ਲੈਣ ਤੇ 7% ਵਿਆਜ ਲੱਗਦਾ ਹੈ । ਇਸ ਹਿੱਸਾਬ ਤੋਂ ਜੇਕਰ ਤੁਸੀ 3 ਲੱਖ ਰੁਪਏ ਤਕ ਦਾ ਲੋਨ ਬੈਂਕ ਤੋਂ ਲੈਂਦੇ ਹੋ ਤਾਂ ਤੁਹਾਨੂੰ 21 ਹਜਾਰ ਰੁਪਏ ਸਾਲਾਨਾ ਵਿਆਜ ਦੇਣਾ ਹੁੰਦਾ ਹੈ । ਇਸ ਹਿੱਸਾਬ ਤੋਂ 5 ਸਾਲ ਦਾ ਵਿਆਜ 1.05 ਲੱਖ ਰੁਪਏ ਬਣਦਾ ਹੈ । ਜਦ ਕਿ ਮੁੱਲ ਰਕਮ ਤਿੰਨ ਹਜਾਰ ਰੁਪਏ ਵੱਖ ਹੈ ।ਭਾਵ ਤੁਹਾਨੂੰ ਵਿਆਜ ਨਾਲ ਕੁੱਲ ਰਕਮ 4 ਲੱਖ 5 ਹਜਾਰ ਰੁਪਏ ਬੈਂਕ ਨੂੰ ਵਾਪਸ ਦੇਣੀ ਹੋਵੇਗੀ । ਪਰ ਹੁਣ ਪਸ਼ੂ ਕਿਸਾਨ ਕਾਰਡ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਦੀ ਤਰਫ ਤੋਂ ਕਾਰਡ ਧਾਰਕ ਨੂੰ ਵਿਆਜ ਤੇ 3% ਸਬਸਿਡੀ ਦਿੱਤੀ ਜਾਂਦੀ ਹੈ ਅਤੇ ਬਾਕੀ 4% ਵਿਆਜ ਤੇ ਸਬਸਿਡੀ ਹਰਿਆਣਾ ਸਰਕਾਰ ਦੇ ਰਹੀ ਹੈ । ਇਸ ਤੋਂ ਤੁਹਾਡੇ ਤੋਂ ਵਿਆਜ ਦਾ ਪੈਸਾ ਨਹੀਂ ਲਿੱਤਾ ਜਾਵੇਗਾ ।ਇਸ ਤੋਂ ਲੱਗਣ ਵਾਲਾ ਵਿਆਜ 1.05 ਰੁਪਏ ਦੀ ਸਿੱਧੀ-ਸਿੱਧੀ ਬਚਤ ਹੋ ਰਹੀ ਹੈ ਅਤੇ ਤੁਹਾਨੂੰ ਬਿੰਨਾ ਵਿਆਜ ਦੇ ਲੋਨ ਪ੍ਰਾਪਤ ਹੋ ਰਿਹਾ ਹੈ ।ਇਸ ਤੋਂ ਤੁਹਾਨੂੰ 5 ਸਾਲ ਵਿਚ ਬੈਂਕ ਨੂੰ ਸਿਰਫ ਮੁੱਲ ਰਕਮ 3 ਲੱਖ ਰੁਪਏ ਹੀ ਵਾਪਸ ਦੇਣੀ ਹੋਵੇਗੀ ।
ਕਿਵੇਂ ਕਰੋ ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ ਦੇ ਲਈ ਅਰਜੀ
ਜੇਕਰ ਤੁਸੀ ਵੀ ਪਸ਼ੂ ਕਿਸਾਨ ਕਰੈਡਿਟ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਆਪਣੇ ਖੇਤਰ ਦ ਨਜਦੀਕੀ ਬੈਂਕ ਸ਼ਾਖਾ ਵਿਚ ਜਾਣਾ ਹੋਵੇਗਾ ।ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ ਅਰਜੀ ਪੱਤਰ ਲੈਕੇ ਪ੍ਰਾਪਤ ਕਰਨਾ ਹੋਵੇਗਾ । ਇਸ ਤੋਂ ਬਾਅਦ ਫਾਰਮ ਵਿਚ ਪੁੱਛੀ ਗਈ ਸਾਰੀ ਜਾਣਕਾਰੀ ਸਹੀ ਭਰਨੀ ਹੋਵੇਗੀ।ਹੁਣ ਇਸ ਫਾਰਮ ਦੇ ਨਾਲ ਮੰਗੇ ਗਏ ਦਸਤਾਵੇਜ ਨਾਲ ਲਗਾਉਣੇ ਹੋਣਗੇ । ਬੈਂਕ ਦੁਆਰਾ ਜਾਂਚ ਦੇ ਬਾਅਦ ਤੁਹਾਨੂੰ ਕਰਜਾ ਉਪਲੱਬਧ ਕਰਵਾਇਆ ਜਾਵੇਗਾ।
ਪਸ਼ੂ ਕਿਸਾਨ ਕ੍ਰੈਡਿਟ ਕਾਰਡ ਲਈ ਯੋਗਤਾ ਅਤੇ ਸ਼ਰਤਾਂ
ਪਸ਼ੂ ਕਿਸਾਨ ਕ੍ਰੈਡਿਟ ਕਾਰਡ ਲਈ ਕੁਝ ਯੋਗਤਾ ਅਤੇ ਸ਼ਰਤਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਹਨ ਜੋ ਇਸ ਤਰ੍ਹਾਂ ਹਨ :-
-
ਆਵੇਦਨ ਕਰਨ ਵਾਲੇ ਕਿਸਾਨ ਹਰਿਆਣਾ ਦਾ ਮੂਲ ਨਿਵਾਸੀ ਹੋਣਾ ਚਾਹੀਦਾ ਹੈ।
-
ਕਿਸਾਨ ਕੋਲ ਪਸ਼ੂਆਂ ਦਾ ਸਿਹਤ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
-
ਜਿਨ੍ਹਾਂ ਪਸ਼ੂਆਂ ਦਾ ਬੀਮਾ ਕੀਤਾ ਗਿਆ ਹੈ, ਉਨ੍ਹਾਂ 'ਤੇ ਕਰਜ਼ਾ ਦਿੱਤਾ ਜਾਵੇਗਾ।
-
ਲੋਨ ਲੈਣ ਲਈ ਤੁਹਾਡਾ ਸਿਵਲ ਠੀਕ ਹੋਣਾ ਚਾਹੀਦਾ ਹੈ।
ਪਸ਼ੂ ਕਿਸਾਨ ਕਰੈਡਿਟ ਕਾਰਡ ਦੇ ਲਈ ਅਰਜੀ ਲਈ ਜਰੂਰੀ ਦਸਤਾਵੇਜ
-
ਆਵੇਦਨ ਕਰਨ ਵਾਲੇ ਦਾ ਅਧਾਰ ਕਾਰਡ
-
ਆਵੇਦਨ ਕਰਨ ਵਾਲੇ ਦਾ ਪੈਨ ਕਾਰਡ
-
ਆਵੇਦਨ ਕਰਨ ਵਾਲੇ ਦਾ ਪਰਿਵਾਰ ਪਛਾਣ ਪੱਤਰ
-
ਆਵੇਦਨ ਕਰਨ ਵਾਲੇ ਦਾ ਪਤੇ ਦਾ ਸਬੂਤ - ਇਸ ਦੇ ਲਈ ਵੋਟਰ ਆਈਡੀ , ਰਾਸ਼ਨ ਕਾਰਡ , ਡ੍ਰਾਈਵਿੰਗ ਲਾਇਸੰਸ ਵਿੱਚੋ ਕੋਈ ਇਕ ਅਧਾਰ ਤੋਂ ਲਿੰਕ ਮੋਬਾਈਲ ਨੰਬਰ
-
ਆਵੇਦਨ ਕਰਨ ਵਾਲੇ ਦਾ ਪਾਸਪੋਰਟ ਸਾਇਜ ਫੋਟੋ
ਪਸ਼ੂ ਪਾਲਣ ਵਾਲੇ ਕਿਸਾਨ ਇਨ੍ਹਾਂ ਬੈਂਕਾਂ ਤੋਂ ਬਣਵਾ ਸਕਦੇ ਹਨ ਕਿਸਾਨ ਕਰੈਡਿਟ ਕਾਰਡ
ਪਸ਼ੂ ਪਾਲਣ ਵਾਲੇ ਕਿਸਾਨਾਂ ਦੀ ਸਹੂਲਤ ਦੇ ਲਈ ਅੱਸੀ ਬੈਂਕਾਂ ਦੇ ਨਾਂ ਦੱਸ ਰਹੇ ਹਾਂ ਜੋ ਪਸ਼ੂ ਕਿਸਾਨ ਕਰੈਡਿਟ ਕਾਰਡ ਜਾਰੀ ਕਰਦੇ ਹਨ :-
-
ਸਟੇਟ ਬੈਂਕ ਆਫ ਇੰਡੀਆ
-
ਪੰਜਾਬ ਨੈਸ਼ਨਲ ਬੈਂਕ
-
ਬੈਂਕ ਆਫ ਬੜੌਦਾ
-
ਐਚਡੀਐਫਸੀ ਬੈਂਕ
-
ਐਕਸਿਸ ਬੈਂਕ
-
ਆਈਸੀਆਈਸੀਆਈ ਬੈਂਕ
ਪਸ਼ੂ ਕਿਸਾਨ ਕਰੈਡਿਟ ਕਾਰਡ ਯੋਜਨਾ ਦੀ ਖਾਸ ਗੱਲਾਂ
-
ਇਸ ਯੋਜਨਾ ਤਹਿਤ ਕਿਸਾਨ ਬਿੰਨਾ ਕੋਈ ਚੀਜ ਗਿਰਵੀ ਰੱਖਕੇ ਬਣ ਤੋਂ ਕਰਜਾ ਪ੍ਰਾਪਤ ਕਰ ਸਕਦੇ ਹਨ ।
-
ਇਸ ਯੋਜਨਾ ਦੇ ਤਹਿਤ ਕਰੈਡਿਟ ਕਾਰਡ ਧਾਰਕ 1.80 ਲੱਖ ਰੁਪਏ ਤਕ ਦਾ ਕਰਜਾ ਬਿੰਨਾ ਕੋਈ ਸੁਰੱਖਿਅਤ ਦੇ ਲੈ ਸਕਦੇ ਹਨ ।
-
ਜਿੰਨਾ ਕਿਸਾਨਾਂ ਨੂੰ ਕਰੈਡਿਟ ਕਾਰਡ ਦਿੱਤਾ ਜਾਵੇਗਾ ਉਹ ਕਿਸਾਨ ਇਸ ਕਰੈਡਿਟ ਕਾਰਡ ਦੀ ਵਰਤੋਂ ਬੈਂਕ ਵਿਚ ਡੈਬਿਟ ਕਾਰਡ ਦੀ ਤਰ੍ਹਾਂ ਕਰ ਸਕਦੇ ਹਨ ।
-
ਪਸ਼ੂ ਪਾਲਕਾਂ ਨੂੰ ਸਾਰੇ ਬੈਂਕਾਂ ਤੋਂ ਸਾਲਾਨਾ ਆਧਾਰ 'ਤੇ ਸੱਤ ਫੀਸਦੀ ਵਿਆਜ 'ਤੇ ਕਰਜ਼ਾ ਦਿੱਤਾ ਜਾਵੇਗਾ। ਨਾਲ ਹੀ, ਵਿਆਜ ਦੀ ਸਮੇਂ ਸਿਰ ਭੁਗਤਾਨ ਕਰਨ ਤੇ, ਵਿਆਜ 3 ਪ੍ਰਤੀਸ਼ਤ ਹੋ ਜਾਵੇਗਾ।
-
ਤਿੰਨ ਲੱਖ ਤੋਂ ਵੱਧ ਦਾ ਕਰਜ਼ਾ ਲੈਣ ਵਾਲੇ ਪਸ਼ੂ ਪਾਲਕਾਂ ਤੋਂ 12 % ਵਿਆਜ ਲਿੱਤਾ ਜਾਵੇਗਾ।
-
ਵਿਆਜ ਦੀ ਰਕਮ ਇੱਕ ਸਾਲ ਦੇ ਅੰਤਰਾਲ ਵਿਚ ਹੋਣੀ ਜਰੂਰੀ ਹੈ, ਤਾਹਿ ਹੀ ਉਸਨੂੰ ਅਗਲੀ ਰਕਮ ਦਿੱਤੀ ਜਾਵੇਗੀ।
-
ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ 'ਤੇ ਹਰਿਆਣਾ ਵਿੱਚ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਚਲਾਈ ਗਈ ਹੈ। ਇਸ ਕਾਰਡ ਦੀ ਵੈਧਤਾ ਦੀ ਮਿਆਦ 5 ਸਾਲ ਹੈ। ਇਸ ਲਈ ਤੁਹਾਨੂੰ 5 ਸਾਲਾਂ ਦੇ ਅੰਦਰ ਆਪਣੇ ਬੈਂਕ ਕਰਜ਼ੇ ਨੂੰ ਭੁਗਤਾਨ ਕਰਨਾ ਪਵੇਗਾ ।
ਇਹ ਵੀ ਪੜ੍ਹੋ : ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ ਖੋਲ੍ਹਣ ਲਈ ਲੱਗੇਗੀ ਇਹ ਫੀਸ
Summary in English: The government is giving a benefit of Rs. 1.05 lakh to the livestock farmers