Agriculture Sector: ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ, ਇਹੀ ਵਜ੍ਹਾ ਹੈ ਕਿ ਸਰਕਾਰ ਵੱਲੋਂ ਇਸ ਖੇਤਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਅਤੇ ਇਸ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਲਈ ਸਮੇਂ-ਸਮੇਂ ਤੇ ਵਧੀਆ ਉਪਰਾਲੇ ਕੀਤੇ ਜਾਂਦੇ ਹਨ। ਇਸ ਟੀਚੇ ਨੂੰ ਲੈ ਕੇ ਸਰਕਾਰ ਖੇਤੀ ਨਾਲ ਸਬੰਧਤ ਕਈ ਯੋਜਨਾਵਾਂ ਵੀ ਲਿਆਉਂਦੀ ਰਹਿੰਦੀ ਹੈ। ਅੱਜ ਅਸੀਂ ਸਰਕਾਰ ਦੀ ਇੱਕ ਅਜਿਹਾ ਸਕੀਮ ਨਾਲ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ, ਜਿਸ ਨਾਲ ਹੁਣ ਸਾਡੀਆਂ ਕੁੜੀਆਂ ਵੀ ਖੇਤੀਬਾੜੀ ਖੇਤਰ ਨਾਲ ਜੁੜ ਕੇ ਵਧੀਆ ਯੋਗਦਾਨ ਦੇ ਸਕਦੀਆਂ ਹਨ।
Subsidy Scheme: ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਲੋਨ ਸਕੀਮਾਂ, ਸਬਸਿਡੀਆਂ, ਬੀਮੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਆਮਦਨ ਵਧਾਉਣ ਲਈ ਨਿੱਤ ਨਵੇਂ ਉਪਰਾਲੇ ਵੀ ਕੀਤੇ ਜਾ ਰਹੇ ਹਨ।
ਹੁਣ ਸਰਕਾਰ ਨੌਜਵਾਨਾਂ ਨੂੰ ਵੀ ਇਸ ਖੇਤਰ ਵੱਲ ਵਧਣ ਲਈ ਪ੍ਰੇਰਿਤ ਕਰ ਰਹੀ ਹੈ। ਖਾਸ ਕਰਕੇ ਕਿਸਾਨ ਪਰਿਵਾਰਾਂ ਦੇ ਉਹ ਬੱਚੇ, ਜੋ ਖੇਤੀਬਾੜੀ ਦੇ ਖੇਤਰ ਵਿੱਚ ਰੁਚੀ ਰੱਖਦੇ ਹਨ। ਇਸੇ ਲੜੀ 'ਚ ਰਾਜਸਥਾਨ ਸਰਕਾਰ ਨੇ ਛਾਤਰ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਕੁੜੀਆਂ ਨੂੰ ਖੇਤੀਬਾੜੀ ਖੇਤਰ ਦੀ ਪੜ੍ਹਾਈ ਕਰਨ ਲਈ 40,000 ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : New Scheme: ਸਰਕਾਰ ਵੱਲੋਂ ਵੱਡਾ ਤੋਹਫਾ, 2 ਲੱਖ ਦੀ ਬਚਤ 'ਤੇ ਮਿਲੇਗਾ 7.5% ਵਿਆਜ
ਪ੍ਰੋਤਸਾਹਨ ਰਾਸ਼ੀ ਕਿਵੇਂ ਅਤੇ ਕਦੋਂ ਪ੍ਰਾਪਤ ਹੋਵੇਗੀ?
● ਇਹ ਸਕੀਮ ਰਾਜਸਥਾਨ ਸਰਕਾਰ ਵੱਲੋਂ ਪਹਿਲਾਂ ਹੀ ਚਲਾਈ ਜਾ ਰਹੀ ਸੀ, ਜਿਸ ਤਹਿਤ ਪਹਿਲਾਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਖੇਤੀਬਾੜੀ ਦੀ ਪੜ੍ਹਾਈ ਲਈ 5000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਸੀ, ਜਿਸ ਨੂੰ ਹੁਣ ਵਧਾ ਕੇ 15000 ਰੁਪਏ ਕਰ ਦਿੱਤਾ ਗਿਆ ਹੈ।
● ਇਸ ਦੇ ਨਾਲ ਹੀ ਜਿੱਥੇ ਪਹਿਲਾਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ 12000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਸੀ, ਉੱਥੇ ਹੁਣ ਸਰਕਾਰ ਨੇ ਇਸ ਨੂੰ ਵਧਾ ਕੇ 25000 ਰੁਪਏ ਕਰ ਦਿੱਤਾ ਹੈ।
● ਪਹਿਲਾਂ ਖੇਤੀਬਾੜੀ ਵਿੱਚ ਪੀਐਚਡੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ 15,000 ਰੁਪਏ ਦਿੱਤੇ ਜਾਂਦੇ ਸਨ, ਜੋ ਹੁਣ ਵਧਾ ਕੇ 40,000 ਰੁਪਏ ਕਰ ਦਿੱਤੇ ਗਏ ਹਨ।
● ਇਹ ਰਾਸ਼ੀ ਹਰ ਸਾਲ ਸੂਬਾ ਸਰਕਾਰ ਵੱਲੋਂ ਵਿਦਿਆਰਥਣਾਂ ਨੂੰ ਦਿੱਤੀ ਜਾਂਦੀ ਹੈ। ਜਿਸ ਲਈ ਇਸ ਸਾਲ 50 ਕਰੋੜ ਰੁਪਏ ਖਰਚਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Lakhpati Didi Yojana: ਇਸ ਸਕੀਮ ਰਾਹੀਂ 1.25 ਲੱਖ ਔਰਤਾਂ ਬਣਨਗੀਆਂ ਅਮੀਰ
ਛਾਤਰ ਪ੍ਰੋਤਸਾਹਨ ਯੋਜਨਾ ਲਈ ਯੋਗਤਾ
ਰਾਜਸਥਾਨ ਸਰਕਾਰ ਦੁਆਰਾ ਚਲਾਈ ਜਾ ਰਹੀ ਗਰਲ ਚਾਈਲਡ ਪ੍ਰੋਮੋਸ਼ਨ ਸਕੀਮ ਵਿੱਚ ਅਪਲਾਈ ਕਰਨ ਲਈ ਕੁਝ ਯੋਗਤਾ ਰੱਖੀ ਗਈ ਹੈ, ਜੋ ਕਿ ਇਸ ਪ੍ਰਕਾਰ ਹੈ-
● ਇਸ ਸਕੀਮ ਵਿੱਚ ਅਪਲਾਈ ਕਰਨ ਲਈ ਵਿਦਿਆਰਥਣ ਦਾ ਰਾਜਸਥਾਨ ਦਾ ਮੂਲ ਨਿਵਾਸੀ ਹੋਣਾ ਲਾਜ਼ਮੀ ਹੈ।
● ਰਾਜਸਥਾਨ ਸਰਕਾਰ ਦੀ ਇਸ ਯੋਜਨਾ ਦਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਵਿਦਿਆਰਥਣਾਂ ਲਾਭ ਲੈ ਸਕਦੀਆਂ ਹਨ।
● ਇਸ ਸਕੀਮ ਵਿੱਚ ਅਪਲਾਈ ਕਰਨ ਵਾਲੀ ਵਿਦਿਆਰਥਣ ਲਈ ਆਪਣਾ ਬੈਂਕ ਖਾਤਾ ਹੋਣਾ ਲਾਜ਼ਮੀ ਹੈ।
ਯੋਜਨਾ ਲਈ ਲੋੜੀਂਦੇ ਦਸਤਾਵੇਜ਼
● ਆਧਾਰ ਕਾਰਡ/ਜਨ ਆਧਾਰ ਕਾਰਡ
● ਮੂਲ ਪਤੇ ਦਾ ਸਬੂਤ
● ਪਿਛਲੇ ਸਾਲ ਪਾਸ ਕਲਾਸ ਦਾ ਨਤੀਜਾ
● ਸੰਸਥਾ ਦੇ ਮੁਖੀ ਦਾ ਈ-ਸਾਇਨ ਸਰਟੀਫਿਕੇਟ
● ਸੰਸਥਾ ਦਾ ਰੈਗੂਲਰ ਵਿਦਿਆਰਥੀ ਹੋਣ ਦਾ ਸਰਟੀਫਿਕੇਟ
ਛਾਤਰ ਪ੍ਰੋਤਸਾਹਨ ਯੋਜਨਾ ਲਈ ਅਰਜ਼ੀ ਕਿਵੇਂ ਦੇਣੀ ਹੈ?
ਰਾਜਸਥਾਨ ਸਰਕਾਰ ਦੀ ਛਾਤਰ ਪ੍ਰੋਤਸਾਹਨ ਯੋਜਨਾ ਦਾ ਲਾਭ ਲੈਣ ਲਈ, ਤੁਹਾਨੂੰ ਰਾਜ ਕਿਸਾਨ ਪੋਰਟਲ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇਣੀ ਪਵੇਗੀ। ਇਸ ਤੋਂ ਇਲਾਵਾ ਵਿਦਿਆਰਥਣਾਂ ਸੀਐਸਸੀ ਸੈਂਟਰ ਅਤੇ ਈ-ਮਿੱਤਰਾ ਦੀ ਮਦਦ ਨਾਲ ਵੀ ਅਪਲਾਈ ਕਰ ਸਕਦੀਆਂ ਹਨ।
Summary in English: Teach agriculture and farming to girls, the government will get Rs 40,000