ਜੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਲਾਭਕਾਰੀ ਸਿੱਧ ਹੋ ਸਕਦੀ ਹੈ | ਇਸ ਯੋਜਨਾ ਦੇ ਤਹਿਤ ਸਰਕਾਰ ਲੋੜਵੰਦ ਲੋਕਾਂ ਨੂੰ ਮਕਾਨ ਬਣਾਉਣ ਜਾਂ ਮਕਾਨ ਦੀ ਮੁਰੰਮਤ ਕਰਵਾਉਣ ਲਈ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਦਰਅਸਲ, 2022 ਤੋਂ ਪਹਿਲਾਂ ਸਾਰਿਆਂ ਨੂੰ ਆਵਾਸ ਮੁਹੱਈਆ ਕਰਵਾਉਣਾ ਮੋਦੀ ਸਰਕਾਰ ਦੀ ਤਰਜੀਹ ਹੈ। ਇਹ ਯੋਜਨਾ ਉਸੇ ਦਾ ਹਿੱਸਾ ਹੈ, ਜਿਸਨੂੰ ਸ਼ੁਰੂ ਵਿਚ ‘ਹਾਉਸਿੰਗ ਫਾਰ ਆਲ’ ਦੇ ਨਾਮ ਹੇਠ ਚਲਾਇਆ ਗਿਆ ਸੀ। ਬਾਅਦ ਵਿੱਚ ਇਸਦਾ ਨਾਮ ਬਦਲ ਕੇ ਪੀਐਮਜੀਵਾਈ (ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ) ਕਰ ਦਿੱਤਾ ਗਿਆ। ਆਓ ਅਸੀਂ ਤੁਹਾਨੂੰ ਇਸ ਯੋਜਨਾ ਬਾਰੇ ਦੱਸਦੇ ਹਾਂ |
ਹੋਮ ਲੋਨ ਅਤੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ
ਜੇ ਤੁਸੀਂ ਘਰ ਬਣਾਉਣ ਲਈ ਹੋਮ ਲੋਨ ਲੈਣਾ ਚਾਹੁੰਦੇ ਹੋ, ਤਾਂ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ, ਤੁਸੀਂ ਇਹ ਲੋਨ ਲੈ ਸਕਦੇ ਹੋ | ਇਸ ਲੋਨ ਦਾ ਵਿਆਜ ਘੱਟ ਹੈ ਅਤੇ ਸਰਕਾਰ ਇਸ ‘ਤੇ 3 ਪ੍ਰਤੀਸ਼ਤ ਸਬਸਿਡੀ ਦੇ ਰਹੀ ਹੈ।
2 ਲੱਖ ਰੁਪਏ ਤੱਕ ਦੀ ਸਹਾਇਤਾ
ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਦੋ ਲੱਖ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਤੁਸੀਂ ਇਸ ਪੈਸੇ ਦੀ ਵਰਤੋਂ ਘਰ ਬਣਾਉਣ ਜਾਂ ਮਕਾਨ ਦੀ ਮੁਰੰਮਤ ਕਰਨ ਲਈ ਕਰ ਸਕਦੇ ਹੋ | ਇਸ ਦਾ ਸਿੱਧਾ ਲਾਭ ਪੇਂਡੂ ਲੋਕਾਂ ਨੂੰ ਹੋਵੇਗਾ।
ਮਨਰੇਗਾ ਵੀ ਹੈ ਸ਼ਾਮਲ
ਇਸ ਯੋਜਨਾ ਨੂੰ ਹੁਣ ਮਨਰੇਗਾ ਨਾਲ ਵੀ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਸਵੱਛ ਭਾਰਤ ਯੋਜਨਾ ਦੇ ਜ਼ਰੀਏ ਲੋਕਾਂ ਨੂੰ ਘਰਾਂ ਵਿਚ ਬਾਥਰੂਮ ਬਣਾਉਣ ਲਈ ਉਤਸ਼ਾਹਤ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ, ਜਿਥੇ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਤਾ ਉਹਵੇ ਹੀ ਬੇਰੁਜ਼ਗਾਰਾਂ ਨੂੰ 90 ਦਿਨਾਂ ਦਾ ਰੁਜਗਾਰ ਦੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਲਾਭਪਾਤਰੀਆਂ ਨੂੰ ਸਵੱਛ ਇੰਧਨ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ।
ਕੀ ਹੈ ਟੀਚਾ
ਇਸ ਸਮੇਂ, ਦੇਸ਼ ਦੀ ਵੱਡੀ ਆਬਾਦੀ ਆਪਣੇ ਪੱਕੇ ਮਕਾਨ ਤੋਂ ਵਾਂਝੀ ਹੈ | ਸਾਲ 2014 ਅਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਮੋਦੀ ਸਰਕਾਰ ਨੇ ਕਿਹਾ ਕਿ ਉਹ ਲੋਕਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਯੋਜਨਾ ਉਸੀ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ | 2022 ਤੋਂ ਪਹਿਲਾਂ, ਸਰਕਾਰ ਨਿਸ਼ਚਤ ਤੌਰ 'ਤੇ ਇਕ ਕਰੋੜ ਪੱਕੇ ਮਕਾਨ ਬਣਾਉਣਾ ਚਾਹੁੰਦੀ ਹੈ |
Summary in English: Take advantage of Pradhan Mantri Gramin Awas Yojana, government is helping to build houses