ਭਾਰਤੀ ਆਰਥਿਕਤਾ ਦੇ ਨੀਂਵ ਦੀ ਗੱਲ ਕਰੀਏ , ਤਾਂ ਖੇਤੀਬਾੜੀ ਵਿਚ ਜੇਕਰ ਉਛਾਲ ਜਾਂ ਗਿਰਾਵਟ ਦਰਜ ਕਿੱਤੀ ਜਾਂਦੀ ਹੈ ਤਾਂ ਇਸਦਾ ਸਿੱਧਾ ਅਸਰ ਦੇਸ਼ ਦੀ ਆਰਥਿਕਤਾ(Economy) ਤੇ ਦਿੱਖਣ ਲਗਦਾ ਹੈ । ਦੇਸ਼ ਦੀ ਇਕ ਬਹੁਤ ਵੱਡੀ ਆਬਾਦੀ ਖੇਤੀ ਕਰਕੇ ਆਪਣਾ ਜੀਵਨ ਜੀਵਤ ਕਰਦੀ ਹੈ । ਦੇਸ਼ ਦੇ ਅੰਨਦਾਤਾ ਕਹੇ ਜਾਣ ਵਾਲੇ ਕਿਸਾਨਾਂ ਨੂੰ ਕਈ ਦਿੱਕਤਾਂ ਦਾ ਸਾਮਣਾ ਕਰਨਾ ਪੈਂਦਾ ਹੈ ।
ਦੇਸ਼ ਦੇ ਕਿਸਾਨਾਂ ਦੀ ਆਰਥਕ ਸਤਿਥੀ ਕਿ ਹੈ (What is the economic condition of the farmers of the country)
ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ , ਕਿਸਾਨਾਂ ਦੀ ਆਰਥਕ ਸਤਿਥੀ ਠੀਕ ਨਹੀਂ ਹੈ । ਭਾਰਤ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਦੇਸ਼ ਤੋਂ ਕਈ ਯੋਜਨਾਵਾਂ ਚਲਾਈਆਂ ਹਨ । ਪਰ ਜ਼ਮੀਨੀ ਪੱਧਰ 'ਤੇ ਇਸ ਦਾ ਸਫਲ ਨਤੀਜਾ ਕੁਝ ਖਾਸ ਨਹੀਂ ਨਿਕਲਿਆ ।ਭਾਰਤ ਵਿੱਚ ਅਜਿਹੇ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਕਰਜ਼ੇ ਲੈ ਕੇ ਖੇਤੀ ਕਰਦੇ ਹਨ। ਜਦੋਂ ਤੱਕ ਇੱਕ ਫ਼ਸਲ ਤਿਆਰ ਨਹੀਂ ਹੁੰਦੀ, ਉਨ੍ਹਾਂ ਦੀ ਹਾਲਤ ਅਜਿਹੀ ਨਹੀਂ ਹੁੰਦੀ ਕਿ ਉਹ ਹੋਰ ਖੇਤੀ ਵੀ ਕਰ ਸਕਣ। ਅਜਿਹੇ ਵਿਚ ਉਨ੍ਹਾਂ ਨੂੰ ਦੂਜਿਆਂ ਤੋਂ ਕਰਜ਼ਾ ਲੈ ਕੇ ਆਪਣੀ ਖੇਤੀ ਕਰਨੀ ਪੈਂਦੀ ਹੈ। ਖੇਤੀ ਕਰਦੇ ਸਮੇਂ ਇਨ੍ਹਾਂ ਕਿਸਾਨਾਂ ਨੂੰ ਕਈ ਦਿੱਕਤਾਂ ਦਾ ਸਾਮਣਾ ਕਰਨਾ ਪੈਂਦਾ ਹੈ ।
ਕਦੇ ਕੀਟਨਾਸ਼ਕਾਂ, ਕਦੇ ਜੰਗਲੀ ਜਾਨਵਰਾਂ ਅਤੇ ਕਦੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਫਸਲ ਦੀ ਗੁਣਵੱਤਾ ਕਿਵੇਂ ਰਹੇਗੀ, ਇਹ ਮੌਸਮ ਦੇ ਚੱਕਰ ਅਤੇ ਬਰਸਾਤ 'ਤੇ ਨਿਰਭਰ ਕਰਦੀ ਹੈ । ਭਾਰਤ ਵਿੱਚ ਹਰ ਸਾਲ ਕਿਸਾਨਾਂ ਨੂੰ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਕੇਂਦਰ ਸਰਕਾਰ ਨੇ ਇਸ ਵਿਸ਼ੇ ਵੱਲ ਧਿਆਨ ਦੇ ਕੇ ਅਤੇ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਲੱਭਣ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਹੈ।
ਕਿ ਹੈ ਫ਼ਸਲ ਬੀਮਾ ਯੋਜਨਾ ?(What is crop insurance scheme?)
ਇਸ ਯੋਜਨਾ ਦੇ ਅਧੀਨ ਕਿਸਾਨ ਆਪਣੀ ਫ਼ਸਲ ਦਾ ਬੀਮਾ ਕਰ ਸਕਦੇ ਹਨ । ਜਿਸ ਤਰ੍ਹਾਂ ਅੱਸੀ ਆਪਣੀ ਗੱਡੀ ਦਾ ਬੀਮਾ ਕਰਵਾਉਂਦੇ ਹਾਂ ਹੁਣ ਉਸੀ ਤਰ੍ਹਾਂ ਕਿਸਾਨ ਫ਼ਸਲਾਂ ਦਾ ਵੀ ਬੀਮਾ ਕਰਵਾ ਸਕਦੇ ਹਨ । ਜਿਸਦੇ ਤਹਿਤ ਉਨ੍ਹਾਂ ਦੀ ਫ਼ਸਲ ਜੇਕਰ ,ਨਹਿਰੀ , ਬਰਸਾਤ ਜਾਂ ਕਿਸੀ ਹੋਰ ਸਮੱਸਿਆ ਤੋਂ ਖਰਾਬ ਹੋ ਜਾਂਦੀ ਹੈ ਤਾਂ ਉਸਦੇ ਬਦਲੇ ਸਰਕਾਰ ਤੋਂ ਮੁਆਵਜ਼ਾ ਮਿਲੇਗਾ । ਇਸ ਸਕੀਮ ਦੇ ਤਹਿਤ ਕਿਸਾਨ ਆਪਣੀ ਫ਼ਸਲ ਦਾ ਬੀਮਾ (Crop Insurance) ਕਰਵਾਕੇ ਚਿੰਤਾ ਤੋਂ ਮੁਕਤ ਹੋ ਸਕਦੇ ਹਨ ।
ਕਿੰਨਾ ਦੇਣਾ ਹੋਵੇਗਾ ਪ੍ਰੀਮੀਅਮ (How Much Premium will have to be Paid)
ਇਸ ਯੋਜਨਾ ਵਿਚ ਫ਼ਸਲ ਦਾ ਬੀਮਾ ਕਰਵਾਉਂਦੇ ਸਮੇਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਲਈ 2% ਅਤੇ ਰਬੀ ਦੀ ਫ਼ਸਲ ਦੇ ਲਈ 1.5% ਦਾ ਪ੍ਰੀਮੀਅਮ ਦੇਣਾ ਹੋਵੇਗਾ ।
ਅਰਜੀ ਕਰਨ ਦੀ ਪ੍ਰੀਕ੍ਰਿਆ (Application Process)
-
ਕਿਸਾਨ ਇਸ ਸਕੀਮ ਲਈ ਔਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਨਾਲ ਅਰਜੀ ਕਰ ਸਕਦੇ ਹਨ।
-
ਜੇਕਰ ਤੁਸੀਂ ਇਸ ਸਕੀਮ ਵਿੱਚ ਔਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਨਜ਼ਦੀਕੀ ਡਾਕਘਰ ਵਿੱਚ ਜਾ ਕੇ ਇਸ ਸਕੀਮ ਵਿੱਚ ਅਰਜੀ ਕਰ ਸਕਦੇ ਹੋ।
-
ਔਨਲਾਈਨ ਅਰਜੀ ਕਰਨ ਲਈ, ਤੁਹਾਨੂੰ ਫਾਸਲ ਇੰਸ਼ੋਰੈਂਸ ਸਕੀਮ ਦੀ ਅਧਿਕਾਰਤ ਵੈੱਬਸਾਈਟ pmfby.gov.in 'ਤੇ ਜਾ ਕੇ ਅਰਜੀ ਕਰਨੀ ਹੋਵੇਗੀ
-
ਅਰਜੀ ਕਰਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਇਸ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : ਖੇਤੀ ਨੂੰ ਬਣਾਓ ਸੌਖਾ ਹੁਣ 350 ਵਿਚ ਮਿਲੇਗਾ ਕਿਰਾਏ ਤੇ ਡਰੋਨ
Summary in English: Take advantage of Pradhan Mantri Fasal Bima Yojana to avoid loss of crop failure