ਹੁਣ ਖੇਤੀਬਾੜੀ (Agriculture) ਨੂੰ ਮਿਲੇਗੀ ਇੱਕ ਨਵੀਂ ਦਿਸ਼ਾ। ਦਰਅਸਲ, ਸਰਕਾਰ ਵੱਲੋਂ ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਸਬਸਿਡੀ (Subsidy) ਦਿੱਤੀ ਜਾ ਰਹੀ ਹੈ। ਮੌਜ਼ੂਦਾ ਸਮੇਂ `ਚ ਜਿਵੇਂ ਖੇਤੀਬਾੜੀ `ਚ ਵਾਧਾ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕੁਝ ਖ਼ਾਸ ਕਦਮ ਚੁੱਕੇ ਜਾ ਰਹੇ ਹਨ। ਇਸ ਦਾ ਮੁੱਖ ਵਿਸ਼ਾ ਕਿਸਾਨਾਂ ਦੀ ਆਮਦਨ `ਚ ਵਾਧਾ ਕਰਨਾ ਹੈ। ਇਸਦੇ ਨਾਲ ਹੀ ਸਰਕਾਰ ਨੇ ਹੁਣ ਖੇਤੀਬਾੜੀ ਉਦਯੋਗਾਂ ਲਈ ਪਹਿਲ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਦੀ ਸ਼ੁਰੁਆਤ ਮੱਕੀ ਪ੍ਰੋਸੈਸਿੰਗ ਯੂਨਿਟ (Maize Processing unit) ਤੋਂ ਕੀਤੀ ਗਈ ਹੈ।
ਝੋਨੇ ਅਤੇ ਕਣਕ ਤੋਂ (Paddy and Wheat) ਬਾਅਦ ਮੱਕੀ (Maize) ਨੂੰ ਸਭ ਤੋਂ ਵਧੀਆ ਅਨਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਮੱਕੀ ਨੂੰ ਅਨਾਜ ਦੀ ਰਾਣੀ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਅਨਾਜਾਂ ਵਿੱਚੋਂ ਸਭ ਤੋਂ ਵੱਧ ਜੈਨੇਟਿਕ ਉਪਜ (Genetic product) ਦੀ ਸੰਭਾਵਨਾ ਰੱਖਦੀ ਹੈ। ਇਸ ਦੀ ਕਾਸ਼ਤ 160 ਦੇਸ਼ਾਂ ਵਿੱਚ ਲਗਭਗ 150 ਮੀਟਰ ਹੈਕਟੇਅਰ 'ਤੇ ਕੀਤੀ ਜਾਂਦੀ ਹੈ, ਜੋ ਵਿਸ਼ਵ ਅਨਾਜ ਉਤਪਾਦਨ ਵਿੱਚ 36 ਫੀਸਦੀ ਦਾ ਯੋਗਦਾਨ ਪਾਉਂਦੀ ਹੈ। ਇਸ ਨੂੰ ਦੇਖਦੇ ਹੋਏ ਮੱਕੀ ਦੀ ਕਾਸ਼ਤ ਤੋਂ ਬਾਅਦ ਉਸ ਨੂੰ ਪ੍ਰੋਸੈਸਿੰਗ ਲਈ ਭੇਜਣ ਵਾਸਤੇ ਮੱਕੀ ਪ੍ਰੋਸੈਸਿੰਗ ਯੂਨਿਟ (Maize Processing unit) ਦੀ ਕਾਢ ਕੱਢੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਇਸ ਪ੍ਰੋਸੈਸਿੰਗ ਯੂਨਿਟ `ਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਮੱਕੀ ਪ੍ਰੋਸੈਸਿੰਗ ਯੂਨਿਟ 'ਤੇ ਸਬਸਿਡੀ (Subsidy On Maize Processing unit): ਕਿਸਾਨਾਂ ਅਤੇ ਵਿਅਕਤੀਗਤ ਨਿਵੇਸ਼ਕਾਂ ਨੂੰ ਮੱਕੀ ਪ੍ਰੋਸੈਸਿੰਗ ਯੂਨਿਟ ਲਈ ਲਾਗਤ 15 ਫੀਸਦੀ ਅਤੇ ਕਿਸਾਨ ਉਤਪਾਦਕ ਸੰਗਠਨ ਯਾਨੀ FPO ਅਤੇ FPC ਨੂੰ 25 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ। ਕਿਸਾਨ ਭਰਾਵੋਂ ਜੇ ਤੁਸੀਂ ਵੀ ਇਸ ਸਬਸਿਡੀ ਤੋਂ ਆਪਣੇ ਕਾਰੋਬਾਰ `ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਇਸ ਸਕੀਮ ਲਈ ਅਪਲਾਈ ਕਰੋ।
ਇਹ ਵੀ ਪੜ੍ਹੋ : Onion Farming: ਇਸ ਫ਼ਸਲ ਦੀ ਕਾਸ਼ਤ `ਚ ਲੱਖਾਂ ਦਾ ਮੁਨਾਫ਼ਾ, ਸਰਕਾਰ ਵੱਲੋਂ 50 ਫ਼ੀਸਦੀ ਸਬਸਿਡੀ
ਅਰਜ਼ੀ ਕਿਵੇਂ ਭਰਨੀ ਹੈ?
● ਜੇਕਰ ਤੁਸੀਂ ਕਿਸਾਨ ਹੋ ਅਤੇ ਇਸ ਸਬਸਿਡੀ ਦਾ ਲਾਭ ਲੈਣ ਦੇ ਇਸ਼ੁਕ ਹੋ ਤਾਂ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਜਿਵੇਂ ਕਿ ਬਿਹਾਰ ਖੇਤੀਬਾੜੀ ਵਿਭਾਗ (Bihar Agriculture Department), ਬਾਗਬਾਨੀ ਡਾਇਰੈਕਟੋਰੇਟ (Directorate of Horticulture) ਜਾਂ ਬਿਹਾਰ ਐਗਰੀਕਲਚਰ ਇਨਵੈਸਟਮੈਂਟ ਪ੍ਰਮੋਸ਼ਨ ਪਾਲਿਸੀ (Bihar Agriculture Investment Promotion Policy) `ਤੇ ਅਪਲਾਈ ਕਰੋ।
● ਇਸ ਯੋਜਨਾ ਦੀ ਵਧੇਰੀ ਜਾਣਕਾਰੀ ਲਈ ਤੁਸੀਂ ਆਪਣੇ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਨਾਲ ਵੀ ਸੰਪਰਕ ਕਰ ਸਕਦੇ ਹੋ।
Summary in English: Subsidy on processing unit to increase maize business