ਲੈਂਡ ਖਰੀਦ ਸਕੀਮ: ਦੇਸ਼ ਵਿਚ ਜੈਵਿਕ ਖੇਤੀ ਦੇ ਵੱਧ ਰਹੇ ਕ੍ਰੇਜ਼ ਅਤੇ ਬੇਜ਼ਮੀਨੇ ਕਿਸਾਨਾਂ ਦੀ ਸਹਾਇਤਾ ਲਈ, ਦੇਸ਼ ਦਾ ਸਭ ਤੋਂ ਵੱਡਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਖੇਤੀਬਾੜੀ ਜ਼ਮੀਨ ਖਰੀਦਣ ਲਈ ਕਰਜ਼ੇ ਦੇ ਰਿਹਾ ਹੈ। ਜੇ ਤੁਸੀਂ ਵੀ ਖੇਤੀ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਘੱਟ ਜ਼ਮੀਨ ਹੈ ਜਾਂ ਜ਼ਮੀਨ ਨਹੀਂ ਹੈ, ਤਾਂ ਤੁਸੀਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਲੈਂਡ ਪਰਚੇਸ ਸਕੀਮ (LPS) ਦਾ ਲਾਭ ਲੈ ਸਕਦੇ ਹੋ । ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਜ਼ਮੀਨ ਖਰੀਦਣ ਲਈ ਉਨ੍ਹਾਂ ਨੂੰ ਕਰਜ਼ੇ ਦੇ ਰਿਹਾ ਹੈ ਜਿਨ੍ਹਾਂ ਕੋਲ ਖੇਤੀ ਲਈ ਕਰਜ਼ੇ ਦੀ ਰਾਸ਼ੀ ਮੁੜ ਅਦਾਇਗੀ ਕਰਨ ਦਾ ਬਿਹਤਰ ਰਿਕਾਰਡ ਹੈ।
ਇਹ ਸਕੀਮ ਅਜਿਹੇ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਹੈ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ। ਅਜਿਹੇ ਕਿਸਾਨ ਐੱਸਬੀਆਈ ਤੋਂ ਕਰਜ਼ਾ ਲੈ ਕੇ ਜ਼ਮੀਨ ਖ਼ਰੀਦ ਸਕਦੇ ਹਨ ਤੇ ਉਨ੍ਹਾਂ ਨੂੰ ਦੋ ਸਾਲ ਤੱਕ ਕਿਸੇ ਤਰ੍ਹਾਂ ਦੀ ਕਿਸ਼ਤ ਜਮ੍ਹਾਂ ਨਹੀਂ ਕਰਾਉਣੀ ਪਵੇਗੀ। ਇਸ ਯੋਜਨਾ ਨੂੰ ‘ਲੈਂਡ ਪਰਚੇਜ ਸਕੀਮ’ ਦਾ ਨਾਂ ਦਿੱਤਾ ਗਿਆ ਹੈ।
ਯੋਜਨਾ ਮੁਤਾਬਕ ਇਹ ਕਰਜ਼ਾ ਉਨ੍ਹਾਂ ਲੋਕਾਂ ਜਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਕੋਲ 2.5 ਏਕੜ ਤੋਂ ਘੱਟ ਖੇਤੀਯੋਗ ਜ਼ਮੀਨ ਹੈ। ਜ਼ਮੀਨ ਦੀ 15 ਫ਼ੀਸਦੀ ਰਾਸ਼ੀ ਕਿਸਾਨ ਨੂੰ ਖ਼ੁਦ ਜਮ੍ਹਾਂ ਕਰਵਾਉਣੀ ਹੋਵੇਗੀ, ਬਾਕੀ ਦੀ ਰਕਮ ਬੈਂਕ ਦੇਵੇਗਾ। ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਇਹ ਕਰਜ਼ਾ 10 ਸਾਲਾਂ ਲਈ ਹੋਵੇਗਾ। ਇਸ ਯੋਜਨਾ ਦਾ ਲਾਭ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜਿਨ੍ਹਾਂ ‘ਤੇ ਕੋਈ ਕਰਜ਼ਾ ਬਕਾਇਆ ਨਹੀਂ ਹੈ। ਜ਼ਮੀਨ ਨੂੰ ਵਰਤੋਯੋਗ ਬਣਾਉਣ ਲਈ ਦੋ ਸਾਲ ਦਾ ਸਮਾਂ ਮਿਲਦਾ ਹੈ ਯਾਨੀ ਇਸ ਮਿਆਦ ‘ਚ ਉਨ੍ਹਾਂ ਨੂੰ ਕੋਈ ਕਿਸ਼ਤ ਨਹੀਂ ਦੇਣੀ ਪਵੇਗੀ। ਜੇ ਜ਼ਮੀਨ ਪਹਿਲਾਂ ਤੋਂ ਹੀ ਵਿਕਸਿਤ ਹੈ ਤਾਂ ਵੀ ਬੈਂਕ ਇਕ ਸਾਲ ਦੀ ਮੁਫ਼ਤ ਮਿਆਦ ਦਿੰਦਾ ਹੈ। ਸਰਕਾਰ ਨੇ ਇਹ ਯੋਜਨਾ ਛੋਟੇ ਕਿਸਾਨਾਂ ਨੂੰ ਜ਼ਮੀਨ ਖ਼ਰੀਦਣ ‘ਚ ਮਦਦ ਕਰਨ ਲਈ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਇਸ ਯੋਜਨਾ ਨਾਲ ਖੇਤੀਬਾਡ਼ੀ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਕਰਜ਼ਾ ਲੈਣ ਲਈ ਜ਼ਰੂਰੀ ਸ਼ਰਤਾਂ
ਜਿਹਡ਼ੇ ਕਿਸਾਨਾਂ ਕੋਲ ਪਹਿਲਾਂ ਤੋਂ 2.5 ਏਕੜ ਤੋਂ ਘੱਟ ਵਰਤੋਯੋਗ ਜ਼ਮੀਨ ਹੈ ਅਤੇ ਉਹ ਹੋਰ ਜ਼ਮੀਨ ਲੈਣਾ ਚਹੁੰਦੇ ਹਨ ਅਜਿਹੇ ਕਿਸਾਨ ਲਈ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਜਿਹਡ਼ੇ ਕਿਸਾਨਾਂ ਕੋਲ ਪਹਿਲਾਂ ਜ਼ਮੀਨ ਨਹੀਂ ਹੈ, ਉਹ ਵੀ ਇਸ ਯੋਜਨਾ ਲਈ ਬੇਨਤੀ ਕਰ ਸਕਦੇ ਹਨ।
ਯੋਜਨਾ ਦਾ ਲਾਭ
ਇਸ ਯੋਜਨਾ ਦੇ ਤਹਿਤ ਖਰੀਦੀ ਜਾਣ ਵਾਲੀ ਕੁੱਲ ਜ਼ਮੀਨ ਦੀ ਕੀਮਤ ਦਾ 85 ਫ਼ੀਸਦੀ ਤੱਕ ਹੀ ਕਰਜ਼ ਮਿਲ ਸਕਦਾ ਹੈ। ਬਾਕੀ ਦੀ 15 ਫ਼ੀਸਦੀ ਰਕਮ ਦਾ ਭੁਗਤਾਨ ਕਿਸਾਨ ਨੇ ਖ਼ੁਦ ਕਰਨਾ ਹੋਵੇਗਾ। ਕਰਜ਼ੇ ਦਾ ਪੂਰਾ ਭੁਗਤਾਨ ਕਰਨ ਤੋਂ ਬਾਅਦ ਹੀ ਜ਼ਮੀਨ ਕਿਸਾਨ ਦੇ ਨਾਂ ਤੇ ਕੀਤੀ ਜਾਵੇਗੀ।
ਕੀ ਹੈ ਐਸਬੀਆਈ ਦੀ ਲੈਂਡ ਪਰਚੇਸ ਸਕੀਮ (LPS) ਦਾ ਉਦੇਸ਼ ?
ਐਸਬੀਆਈ ਦੀ ਲੈਂਡ ਪਰਚੇਸ ਸਕੀਮ ਦਾ ਉਦੇਸ਼ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਜ਼ਮੀਨ ਖਰੀਦਣ ਵਿਚ ਸਹਾਇਤਾ ਕਰਨਾ ਹੈ । ਇਸਦੇ ਨਾਲ ਹੀ ਖੇਤੀਬਾੜੀ ਕਰਨ ਵਾਲੇ ਅਜਿਹੇ ਲੋਕ ਵੀ SBI ਦੀ LPS ਸਕੀਮ ਦੇ ਅਧੀਨ ਕਰਜ਼ੇ ਲੈ ਕੇ ਜ਼ਮੀਨ ਖਰੀਦ ਸਕਦੇ ਹਨ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਖੇਤੀ ਲਈ ਜ਼ਮੀਨ ਨਹੀਂ ਹੈ ।
ਐਸਬੀਆਈ ਦੀ ਲੈਂਡ ਪਰਚੇਸ ਸਕੀਮ (LPS) ਦੇ ਅਧੀਨ ਕੌਣ ਦੇ ਸਕਦਾ ਹੈ ਅਰਜ਼ੀ ?
1. ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਅਨੁਸਾਰ ਛੋਟੇ ਅਤੇ ਦਰਮਿਆਨੇ ਕਿਸਾਨ, ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਸਿੰਜਾਈ ਜ਼ਮੀਨ ਹੈ, ਉਹ ਲੈਂਡ ਪਰਚੇਸ ਸਕੀਮ (LPS)) ਅਧੀਨ ਜ਼ਮੀਨ ਖਰੀਦਣ ਲਈ ਬਿਨੈ ਕਰ ਸਕਦੇ ਹਨ।
2. ਜੇ ਕਿਸੇ ਕਿਸਾਨ ਕੋਲ 5 ਏਕੜ ਤੋਂ ਘੱਟ ਸਿੰਜਾਈ ਜ਼ਮੀਨ ਹੈ, ਤਾਂ ਉਹ ਐਲਪੀਐਸ ਦੀ ਸਹਾਇਤਾ ਨਾਲ ਖੇਤੀ ਵਾਲੀ ਜ਼ਮੀਨ ਵੀ ਖਰੀਦ ਸਕਦਾ ਹੈ ।
3. ਇਸ ਦੇ ਨਾਲ ਹੀ ਖੇਤੀਬਾੜੀ ਵਿੱਚ ਕੰਮ ਕਰ ਰਹੇ ਬੇਜ਼ਮੀਨੇ ਮਜ਼ਦੂਰ ਵੀ ਐਲਪੀਐਸ ਸਕੀਮ ਤਹਿਤ ਜ਼ਮੀਨ ਖਰੀਦਣ ਲਈ ਕਰਜ਼ਾ ਲੈ ਸਕਦੇ ਹਨ।
4. ਐਸਬੀਆਈ ਦੀ ਐਲਪੀਐਸ ਦੇ ਤਹਿਤ,ਖੇਤ ਖਰੀਦਣ ਲਈ ਲੋਨ ਲੈਣ ਅਰਜ਼ੀ ਦੇਣ ਵਾਲੇ ਵਿਅਕਤੀ ਦਾ ਘੱਟੋ ਘੱਟ ਦੋ ਸਾਲਾਂ ਦਾ ਕਰਜ਼ਾ ਮੁੜ ਅਦਾਇਗੀ ਦਾ ਰਿਕਾਰਡ ਹੋਣਾ ਚਾਹੀਦਾ ਹੈ । ਐਸਬੀਆਈ ਕਿਸੇ ਹੋਰ ਬੈਂਕ ਤੋਂ ਲਏ ਗਏ ਕਰਜ਼ਾ ਗ੍ਰਾਹਕਾਂ ਦੀ ਖੇਤੀ ਵਾਲੀ ਜ਼ਮੀਨ ਖਰੀਦਣ ਲਈ ਅਰਜ਼ੀ ਉੱਤੇ ਵੀ ਵਿਚਾਰ ਕਰ ਸਕਦਾ ਹੈ ।
5. SBI ਦੀ LPS ਵਿਚ ਖੇਤ ਖਰੀਦਣ ਲਈ ਕਰਜ਼ਾ ਦੇਣ ਦੀ ਇਕੋ ਇਕ ਸ਼ਰਤ ਇਹ ਹੈ ਕਿ ਬਿਨੈਕਾਰ 'ਤੇ ਕੋਈ ਹੋਰ ਬੈਂਕ ਦਾ ਲੋਨ ਬਕਾਇਆ ਨਹੀਂ ਹੋਣਾ ਚਾਹੀਦਾ ।
ਇਹ ਵੀ ਪੜ੍ਹੋ : ਛੱਤ 'ਤੇ ਹੁਣ ਲਗਾਓ ਆਪਣੀ ਪਸੰਦ ਦੇ ਸੋਲਰ ਪੈਨਲ, ਸਰਕਾਰ ਦੇਵੇਗੀ 40% ਸਬਸਿਡੀ
Summary in English: SBI is giving loan to buy land