Govt Scheme for Pregnant Women : ਦੇਸ਼ ਦੇ ਹਰ ਵਰਗ ਨੂੰ ਸਹੂਲਤ ਦੇਣ ਲਈ ਕੇਂਦਰ ਸਰਕਾਰ ਵਚਨਬੱਧ ਹੈ। ਜਿਸਦੇ ਚਲਦਿਆਂ ਸਰਕਾਰ ਵੱਖ-ਵੱਖ ਸਕੀਮ ਰਾਹੀਂ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਸੀ ਲੜੀ 'ਚ ਸਰਕਾਰ ਨੇ ਗਰਭਵਤੀ ਔਰਤਾਂ (Pregnant Women) ਲਈ ਵੀ ਇੱਕ ਸਕੀਮ ਸ਼ੁਰੂ ਕੀਤੀ ਹੈ। ਦਰਅਸਲ, ਦੇਸ਼ ਦੀ ਸਾਰੀ ਗਰਭਵਤੀ ਔਰਤਾਂ ਦੀ ਸਹੂਲਤ ਲਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (Pradhan Mantri Matru Vandana Yojana) ਦੀ ਸ਼ੁਰੁਆਤ ਕੀਤੀ ਗਈ ਹੈ, ਤਾਂ ਜੋ ਉਹਨਾਂ ਦੀ ਸਿਹਤ ਵਧੀਆ ਬਣੀ ਰਵੇ ਅਤੇ ਚੰਗੀ ਦੇਖਭਾਲ ਕੀਤੀ ਜਾ ਸਕੇ।
Pradhan Mantri Matru Vandana Yojana : ਕੇਂਦਰ ਸਰਕਾਰ ਦੇਸ਼ ਭਰ ਵਿੱਚ ਔਰਤਾਂ ਅਤੇ ਨਵਜੰਮੇ ਬੱਚਿਆਂ ਦੇ ਭਵਿੱਖ ਲਈ ਕਈ ਅਹਿਮ ਕਦਮ ਚੁੱਕ ਰਹੀ ਹੈ। ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (PMMVY) ਤਿਆਰ ਕੀਤੀ ਹੈ। ਇਸ ਸਕੀਮ ਤਹਿਤ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। 5000 ਤਿੰਨ ਵੱਖ-ਵੱਖ ਕਿਸ਼ਤਾਂ ਵਿੱਚ ਦਿੱਤੇ ਜਾਂਦੇ ਹਨ। ਦੱਸ ਦਈਏ ਕਿ 19 ਸਾਲ ਤੋਂ ਪਹਿਲਾਂ ਗਰਭਵਤੀ ਹੋਣ ਵਾਲੀਆਂ ਔਰਤਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ।
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਤਹਿਤ ਪਹਿਲੀ ਵਾਰ ਗਰਭਵਤੀ ਹੋਣ 'ਤੇ ਸਹੀ ਪੋਸ਼ਣ ਲਈ ਪੰਜ ਹਜ਼ਾਰ ਰੂਪਏ ਗਰਭਵਤੀ ਦੇ ਖਾਤੇ ਵਿੱਚ ਦਿੱਤੇ ਜਾਂਦੇ ਹਨ। ਇਸਦੀ ਪਹਿਲੀ ਕਿਸ਼ਤ 1000 ਰੂਪਏ ਦੀ ਗਰਭਧਾਰਨ ਦੇ 150 ਦਿਨਾਂ ਦੇ ਅੰਦਰ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਹੋਣ 'ਤੇ ਦਿੱਤੀ ਜਾਂਦੀ ਹੈ, ਜਦੋਂ ਕਿ ਦੂਜੀ ਕਿਸ਼ਤ 2000 ਰੂਪਏ 180 ਦਿਨਾਂ ਦੇ ਅੰਦਰ ਅਤੇ ਘੱਟ ਤੋਂ ਘੱਟ ਇੱਕ ਪ੍ਰਸਵ ਪਹਿਲਾਂ ਜਾਂਚ ਹੋ ਜਾਣ 'ਤਕ ਦਿੱਤੀ ਜਾਂਦੀ ਹੈ। 2000 ਰੂਪਏ ਦੀ ਤੀਸਰੀ ਕਿਸ਼ਤ ਪ੍ਰਸਵ ਦੇ ਬਾਅਦ ਅਤੇ ਬੱਚੇ ਦੇ ਪਹਿਲੇ ਟੀਕਾਕਰਨ ਦੇ ਚੱਕਰ ਪੂਰਾ ਹੋਣ 'ਤੋਂ ਬਾਅਦ ਦਿੱਤੀ ਜਾਂਦੀ ਹੈ।
ਇਨ੍ਹਾਂ ਔਰਤਾਂ ਨੂੰ ਮਿਲਦਾ ਹੈ ਸਕੀਮ ਦਾ ਲਾਭ?
ਇਸ ਸਕੀਮ ਦਾ ਲਾਭ ਉਨ੍ਹਾਂ ਔਰਤਾਂ ਨੂੰ ਮਿਲੇਗਾ ਜੋ ਦਿਹਾੜੀਦਾਰ ਸਕੇਲ 'ਤੇ ਕੰਮ ਕਰ ਰਹੀਆਂ ਹਨ ਜਾਂ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਗਰਭ ਅਵਸਥਾ ਦੌਰਾਨ ਮਜ਼ਦੂਰੀ ਵਿੱਚ ਹੋਣ ਵਾਲੇ ਨੁਕਸਾਨ ਨੂੰ ਘਟਾਉਣਾ ਹੈ। ਇਹ ਆਰਥਿਕ ਮਦਦ ਮਿਲਣ ਨਾਲ ਗਰਭਵਤੀ ਔਰਤਾਂ ਨੂੰ ਆਰਾਮ ਕਰਨ ਦਾ ਸਮਾਂ ਮਿਲਦਾ ਹੈ। ਇਸ ਯੋਜਨਾ ਦਾ ਲਾਭ ਉਨ੍ਹਾਂ ਔਰਤਾਂ ਨੂੰ ਨਹੀਂ ਮਿਲਦਾ ਜੋ ਕੇਂਦਰ ਜਾਂ ਸੂਬਾ ਸਰਕਾਰ ਦੇ ਕਿਸੇ ਵੀ ਕੰਮ ਨਾਲ ਜੁੜੀਆਂ ਹੋਈਆਂ ਹਨ।
ਜਾਣੋ ਕਿਵੇਂ ਮਿਲੇਗਾ ਪੈਸਾ?
-ਪਹਿਲੀ ਵਾਰ ਗਰਭਵਤੀ ਔਰਤਾਂ ਨੂੰ ਤਿੰਨ ਕਿਸ਼ਤਾਂ ਵਿੱਚ ਲਾਭ ਮਿਲਦਾ ਹੈ।
-ਇਸ ਸਕੀਮ ਤਹਿਤ ਸਰਕਾਰ ਵੱਲੋਂ ਪਹਿਲੀ ਵਾਰ ਗਰਭਵਤੀ ਹੋਣ 'ਤੇ ਔਰਤਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ ਤਿੰਨ ਕਿਸ਼ਤਾਂ ਵਿੱਚ 5000 ਰੁਪਏ ਅਦਾ ਕੀਤੇ ਜਾਂਦੇ ਹਨ।
-ਇਸ ਸਕੀਮ ਤਹਿਤ ਪਹਿਲੀ ਕਿਸ਼ਤ ਗਰਭਵਤੀ ਔਰਤ ਨੂੰ ਗਰਭਵਤੀ ਹੋਣ ਤੋਂ ਬਾਅਦ ਦਿੱਤੀ ਜਾਂਦੀ ਹੈ।
-ਪਹਿਲੀ ਕਿਸ਼ਤ ਵਿੱਚ 1000 ਰੁਪਏ ਅਤੇ ਦੂਜੀ ਕਿਸ਼ਤ ਵਿੱਚ 2000 ਰੁਪਏ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੇ ਜਣੇਪੇ ਤੋਂ ਪਹਿਲਾਂ ਦੀ ਜਾਂਚ ਤੋਂ ਬਾਅਦ ਅਤੇ ਤੀਜੀ ਕਿਸ਼ਤ ਪ੍ਰਸਵ ਤੋਂ ਬਾਅਦ ਬੱਚੇ ਨੂੰ ਸਾਰੇ ਟੀਕੇ ਲੱਗਣ ਦੇ ਨਾਲ 2000 ਰੁਪਏ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : Sukanya Samriddhi Yojana : ਇਸ ਯੋਜਨਾ ਰਾਹੀਂ ਕੁੜੀਆਂ ਦਾ ਭਵਿੱਖ ਹੋਵੇਗਾ ਸੁਖਾਲਾ! ਜਾਣੋ ਪੂਰੀ ਪ੍ਰਕਿਰਿਆ!
-ਇਸ ਯੋਜਨਾ ਦੇ ਲਾਭਪਾਤਰੀ ਹੁਣ ਘਰ ਬੈਠੇ ਹੀ ਸਰਕਾਰ ਦੀ ਵੈੱਬਸਾਈਟ (www.pmmvy-cas.nic.in) 'ਤੇ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰਾ ਸਕਦੇ ਹਨ।
-ਲਾਭਪਾਤਰੀ ਨੂੰ ਆਪਣਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਕਰਨਾ ਚਾਹੀਦਾ ਹੈ।
Summary in English: Pradhan Mantri Matru Vandana Yojana 2022: The government will give these women Rs 5,000!