ਕੇਂਦਰ ਸਰਕਾਰ ਲਗਾਤਾਰ ਡਰੋਨ ਤਕਨਿਕੀ (Drone Technology) ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਨੇ ਇਕ ਨਵੀ ਯੋਜਨਾ ਦਾ ਐਲਾਨ ਕਿੱਤਾ ਹੈ ਜੋ ਕਿਸਾਨਾਂ ਦੀ ਆਧੁਨਿਕੀਕਰਨ ਵਿਚ ਮਦਦ (Modern Agriculture) ਕਰ ਸਕੇਗੀ । ਕਿਸਾਨਾਂ ਨੂੰ ਸਮਾਰਟ ਫਾਰਮਿੰਗ ਵਿਚ ਬਦਲ (Smart Farming Techniques) ਅਤੇ ਆਮਦਨ ਦੁਗਣੀ ਕਰਨ ਦੇ ਲਈ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ(Pradhan Mantri Svamitva Yojana) ਸ਼ੁਰੂ ਕੀਤੀ ਗਈ ਹੈ । ਤਾਂ ਆਓ ਜਾਣਦੇ ਹਾਂ ਇਸ ਯੋਜਨਾ ਤੋਂ ਜੁੜੀ ਪੂਰੀ ਜਾਣਕਾਰੀ।
ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ 2022 (Prime Minister's Swamitva Scheme 2022)
ਪ੍ਰਧਾਨ ਮੰਤਰੀ ਮੋਦੀ ਨੇ ਪੀਐਮ ਸਵਾਮਿਤਵ ਯੋਜਨਾ 2022 ਸ਼ੁਰੂ ਕਿੱਤੀ ਹੈ । ਇਹ ਪੇਂਡੂ ਭਾਰਤ ਦੇ ਲਈ ਇਕ ਏਕੀਕ੍ਰਿਤ ਸੰਪਤੀ ਤਸਦੀਕ ਹੱਲ (Integrated Asset Verification Solution) ਹੈ । ਹੁਣ ਪੇਂਡੂ ਖੇਤਰਾਂ ਵਿਚ ਰਹਿਣ ਵਾਲ਼ੇ ਲੋਕ PM Swamitva Yojana ਦੇ ਤਹਿਤ ਆਪਣੇ ਪਿੰਡ ਦੀ ਜਾਇਦਾਦ 'ਤੇ ਬੈਂਕਾਂ ਤੋਂ ਕਰਜ਼ਾ ਲੈ ਸਕਦੇ ਹੋ।
ਪੇਂਡੂ ਆਬਾਦੀ ਵਾਲੇ ਖੇਤਰਾਂ ਦੀ ਹੱਦਬੰਦੀ ਡਰੋਨ ਸਰਵੇਖਣ ਤਕਨੀਕ ਦੀ ਵਰਤੋਂ (Use of Drone Technology) ਕਰਕੇ ਕਿੱਤਾ ਜਾਵੇਗਾ । ਕੇਂਦਰ ਸਰਕਾਰ ਨੇ ਇਸ ਯੋਜਨਾ ਦੇ ਨਾਲ-ਨਾਲ ਰਾਸ਼ਟਰੀ ਪੰਚਾਇਤੀ ਰਾਜ ਦਿਵਸ 'ਤੇ ਈ ਗ੍ਰਾਮ ਸਵਰਾਜ ਪੋਰਟਲ ਜਾਂ ਈ-ਗ੍ਰਾਮ ਸਵਰਾਜ ਐਪ ਵੀ ਲਾਂਚ ਕੀਤਾ ਹੈ।
ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਲਈ ਲਾਭਾਰਥੀਆਂ ਨੂੰ ਮਿਲੇਗਾ ਈ ਪ੍ਰਾਪਰਟੀ ਕਾਰਡ(Beneficiaries will get e-property card for PM ownership scheme)
ਪ੍ਰਧਾਨ ਮੰਤਰੀ ਮੋਦੀ ਰਾਸ਼ਟਰ ਪੰਚਾਇਤੀ ਰਾਜ ਦਿਵਸ ਯਾਨੀ 24 ਅਪ੍ਰੈਲ 2022 ਦੇ ਮੌਕੇ ਤੇ ਪੀਐਮ ਸਵਾਮਿਤਵ ਯੋਜਨਾ ਦੇ ਤਹਿਤ ਈ-ਪ੍ਰਾਪਰਟੀ ਕਾਰਡ ਦੀ ਸ਼ੁਰੂਆਤ ਕਰਣਗੇ।
ਦੱਸ ਦਈਏ ਕਿ ਇਸ ਯੋਜਨਾ ਦੇ ਤਹਿਤ 4.09 ਲੱਖ ਜਾਇਦਾਦ ਦੇ ਮਾਲਕਾਂ ਨੂੰ ਉਨ੍ਹਾਂ ਦੇ ਈ-ਪ੍ਰਾਪਰਟੀ ਕਾਰਡ ਦਿੱਤੇ ਜਾਣਗੇ । ਇਸ ਮੌਕੇ ਤੇ ਸਵਾਮਿਤਵ ਯੋਜਨਾ ਦੇ ਤਹਿਤ ਪਿੰਡਾਂ ਦਾ ਸਰਵੇਖਣ ਅਤੇ ਪਿੰਡਾਂ ਦੇ ਖੇਤਰਾਂ ਵਿੱਚ ਸੁਧਾਰੀ ਤਕਨਿਕੀ (Survey of Villages and Improved Technology in Village Areas) ਦੇ ਨਾਲ ਮੈਪਿੰਗ ਨੂੰ ਵੀ ਸ਼ੁਰੂ ਕੀਤਾ ਜਾਵੇਗਾ । ਪੀਐਮ ਸਵਾਮਿਤਵ ਯੋਜਨਾ 24 ਅਪ੍ਰੈਲ 2022 ਨੂੰ ਆਪਣਾ ਦੂੱਜਾ ਸਾਲ ਪੂਰਾ ਕਰੇਗੀ ਕਿਓਂਕਿ ਇਸ ਯੋਜਨਾ ਨੂੰ 24 ਅਪ੍ਰੈਲ 2020 ਨੂੰ ਲਾਗੂ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਉਦੇਸ਼ (Objectives of Prime Minister Swamitva Scheme)
-
ਮਲਕੀਅਤ ਦਾ ਅਰਥ ਹੈ ਪਿੰਡਾਂ ਦਾ ਸਰਵੇਖਣ ਅਤੇ ਸੁਧਾਰੀ ਤਕਨੀਕ ਨਾਲ ਪਿੰਡਾਂ ਦੇ ਖੇਤਰਾਂ ਦੀ ਮੈਪਿੰਗ ਹੈ।
-
ਪੇਂਡੂ ਭਾਰਤ ਵਿਚ ਨਾਗਰਿਕਾਂ ਲਈ ਉਨ੍ਹਾਂ ਦੀ ਜਾਇਦਾਦ 'ਤੇ ਕਰਜ਼ਾ ਅਤੇ ਹੋਰ ਵਿੱਤੀ ਲਾਭ ਲੈਣ ਲਈ ਇਸ ਯੋਜਨਾ ਨੂੰ ਸ਼ੁਰੂ ਕੀਤਾ
ਗਿਆ ਹੈ ।
-
ਇਸ ਦਾ ਮੁੱਖ ਉਦੇਸ਼ ਜਾਇਦਾਦ ਦੇ ਵਿਵਾਦ ਅਤੇ ਕਾਨੂੰਨੀ ਮਾਮਲਿਆਂ ਨੂੰ ਘੱਟ ਕਰਨਾ ਹੈ।
ਕਿਵੇਂ ਕੰਮ ਕਰੇਗੀ ਸਵਾਮਿਤਵ ਯੋਜਨਾ (How will the Swamitva Yojana work)
-
ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਤਹਿਤ ਰਿਹਾਇਸ਼ੀ ਜ਼ਮੀਨ ਦੀ ਮਾਪ ਡਰੋਨ ਰਾਹੀਂ ਕੀਤੀ ਜਾਵੇਗੀ।
-
ਡਰੋਨ ਪਿੰਡ ਦੀ ਸੀਮਾ ਦੇ ਅੰਦਰ ਹਰ ਜਾਇਦਾਦ ਦਾ ਡਿਜੀਟਲ ਨਕਸ਼ਾ ਤਿਆਰ ਕਰੇਗਾ।
-
ਇਸ ਦੇ ਨਾਲ ਹੀ ਹਰੇਕ ਰੈਵੇਨਿਊ ਬਲਾਕ ਦੀ ਸੀਮਾ ਵੀ ਤਹਿ ਕੀਤੀ ਜਾਵੇਗੀ ਭਾਵ ਕਿ ਕਿਹੜਾ ਘਰ ਕਿਸ ਖੇਤਰ ਵਿੱਚ ਹੈ।
-
ਇਸ ਤੋਂ ਇਲਾਵਾ ਡਰੋਨ ਤਕਨੀਕ ਨਾਲ ਇਸ ਨੂੰ ਸਹੀ ਮਾਪਿਆ ਜਾ ਸਕਦਾ ਹੈ।
-
ਰਾਜ ਸਰਕਾਰਾਂ ਪਿੰਡ ਦੇ ਹਰ ਘਰ ਲਈ ਪ੍ਰਾਪਰਟੀ ਕਾਰਡ ਬਣਾਏਗੀ।
-
ਪ੍ਰਾਪਰਟੀ ਕਾਰਡ ਰਜਿਸਟਰ ਕਰਨ ਸਮੇਂ ਆਵੇਦਨ ਕਰਨ ਵਾਲੇ ਨੂੰ ਜਰੂਰੀ ਜਾਣਕਾਰੀ ਦੇਣੀ ਪੈਂਦੀ ਹੈ।
-
ਪੇਂਡੂ ਲੋਕਾਂ ਨੂੰ ਜ਼ਮੀਨ ਦੇ ਮਾਲਕ ਹੋਣ ਦੇ ਮਾਲਕ ਰਿਕਾਰਡ ਦਿੱਤੇ ਜਾਣਗੇ ।
-
ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਤਹਿਤ, ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਕਬਜੇ ਦਾ ਰਿਕਾਰਡ ਅਤੇ ਮਾਲਕ ਸਰਟੀਫਿਕੇਟ ਮਿਲੇਗਾ।
ਪੀਐਮ ਸਵਾਮਿਤਵ ਰਾਜ ਯੋਜਨਾ (PM Swamitva State Scheme)
ਦੇਸ਼ ਵਿਚ ਲਗਭਗ 6.62 ਲੱਖ ਪਿੰਡ ਅਜਿਹੇ ਹਨ ਜੋ ਇਸ ਯੋਜਨਾ ਵਿਚ ਸ਼ਾਮਲ ਹੋ ਸਕਣਗੇ ਜਿਸਦਾ ਪੂਰਾ ਕੰਮ ਚਾਰ ਸਾਲ ਦੀ ਮਿਆਦ ਖਤਮ ਹੋਣ ਦੀ ਸੰਭਾਵਨਾ ਹੈ । ਪਾਇਲਟ ਪ੍ਰੋਜੈਕਟ ਨੂੰ ਮੰਜੂਰ ਕਿੱਤਾ ਜਾ ਰਿਹਾ ਹੈ । ਪਾਇਲਟ ਪੜਾਵ 6 ਰਾਜਿਆਂ (ਹਰਿਆਣਾ , ਕਰਨਾਟਕ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ) ਤਕ ਵਿਸਤਾਰ ਹੋਵੇਗਾ, ਜਿਸ ਵਿਚ ਕਈ ਪਿੰਡ ਸ਼ਾਮਲ ਹੋਣਗੇ ।
ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਵਿਚ ਕਿਵੇਂ ਕਰੀਏ ਅਰਜੀ (How to apply in PM Swamitva Scheme)
-
ਜੇਕਰ ਤੁਸੀਂ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਵਿੱਚ ਇੱਛੁਕ ਹੋ, ਤਾਂ ਤੁਸੀਂ ਇਸਦੀ ਅਧਿਕਾਰਤ ਵੈੱਬਸਾਈਟ gov.in ਦੇ ਹੋਮ ਪੇਜ 'ਤੇ 'ਨਿਊ ਯੂਜ਼ਰ ਰਜਿਸਟ੍ਰੇਸ਼ਨ' ਬਟਨ 'ਤੇ ਕਲਿੱਕ ਕਰਕੇ ਇਸ ਵਿੱਚ ਅਰਜੀ ਕਰ ਸਕਦੇ ਹੋ।
-
ਅਰਜ਼ੀ ਫਾਰਮ ਵਿੱਚ, ਤੁਹਾਨੂੰ ਨਾਮ, ਪਤਾ, ਮੋਬਾਈਲ ਨੰਬਰ ਅਤੇ ਮੇਲ ਆਈਡੀ ਅਤੇ ਜ਼ਮੀਨ ਵਰਗੇ ਵੇਰਵੇ ਦਰਜ ਕਰਨੇ ਪੈਣਗੇ।
-
ਸਾਰੇ ਵੇਰਵਿਆਂ ਦੀ ਪੁਸ਼ਟੀ ਕਰੋ ਅਤੇ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰੋ।
ਇਹ ਵੀ ਪੜ੍ਹੋ : PM Kisan Yojana: 11ਵੀਂ ਕਿਸ਼ਤ ਨੂੰ ਲੈ ਕੇ ਜਾਰੀ ਹੋਇਆ ਨਵਾਂ ਅਪਡੇਟ, ਜਾਣੋ ਕਿਸ ਨੂੰ ਮਿਲੇਗਾ ਪੈਸਾ
Summary in English: PM Swamitva Yojana: Now bank loan will be available in a pinch, ownership cards will be distributed to lakhs of farmers