ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Samman Nidhi Yojana) ਦੇ ਤਹਿਤ ਹੁਣ ਕਿਸਾਨਾਂ ਨੂੰ 11 ਵੀ ਕਿਸ਼ਤ ਦੀ ਉਡੀਕ ਹੈ। ਹੁਣ ਤਕ ਕਿਸਾਨਾਂ ਦੇ ਖਾਤੇ ਇਛ ਇਸ ਯੋਜਨਾ ਦੀ 10 ਕਿਸ਼ਤਾਂ ਪਹੁੰਚ ਚੁਕੀਆਂ ਹਨ। ਪੀਐਮ ਕਿਸਾਨਾਂ ਯੋਜਨਾ 2021 ਵਿਚ ਕੇਂਦਰ ਸਰਕਾਰ ਨੇ ਵੱਡਾ ਬਦਲਾਵ ਕਿੱਤਾ ਸੀ, ਜਿਸ ਹਿੱਸਾਬ ਤੋਂ ਹੁਣ 11ਵੀ ਕਿਸ਼ਤ ਦੇ ਲਈ ਕਿਸਾਨਾਂ ਨੂੰ e-KYC ਕਰਨੀ ਹੋਵੇਗੀ। ਭਾਵ ਹੁਣ 11ਵੀ ਕਿਸ਼ਤ ਦੇ ਲਈ ਕਿਸਾਨਾਂ ਨੂੰ ਨਵੇਂ ਨਿਯਮ ਨਾਲ ਅਪਲਾਈ ਕਰਨਾ ਹੋਵੇਗਾ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਅਗਲੀ ਕਿਸ਼ਤ ਭਾਵ 11ਵੀ ਕਿਸ਼ਤ ਦਾ ਪੈਸੇ (11th Installment Money) ਉਦੋਂ ਹੀ ਮਿਲ਼ੇਗਾ ਜਦੋਂ ਤੁਸੀਂ ਈ-ਕੇਵਾਈਸੀ ਪੂਰਾ ਕਰੋਗੇ। ਤੁਹਾਨੂੰ ਦੱਸ ਦੇਈਏ ਕਿ ਈ-ਕੇਵਾਈਸੀ ਤੋਂ ਬਿਨਾਂ ਤੁਹਾਡੀ ਕਿਸ਼ਤ ਫਸ ਸਕਦੀ ਹੈ। ਜਲਦ ਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਵੀ ਜਾਰੀ ਕੀਤੀ ਜਾਵੇਗੀ। ਪੀਐੱਮ ਕਿਸਾਨ ਪੋਰਟਲ ਤੇ ਦੱਸਿਆ ਗਿਆ ਹੈ ਕਿ ਆਧਾਰ ਆਧਾਰਿਤ OTP ਪ੍ਰਮਾਣਿਕਤਾ ਲਈ ਕਿਸਾਨਾਂ ਨੂੰ ਕਿਸਾਨ ਕਾਰਨਰ ਵਿਚ ਈ-ਕੇਵਾਈਸੀ ਵਿਕਲਪ ਤੇ ਕਲਿੱਕ ਕਰਨਾ ਹੋਵੇਗਾ। ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਨਜ਼ਦੀਕੀ CSC ਕੇਂਦਰ ਤੇ ਜਾਣਾ ਹੋਵੇਗਾ। ਇਹ ਕੰਮ ਤੁਸੀਂ ਘਰ ਬੈਠੇ ਆਪਣੇ ਮੋਬਾਈਲ, ਕੰਪਿਊਟਰ ਜਾਂ ਲੈਪਟਾਪ ਤੋਂ ਵੀ ਕਰ ਸਕਦੇ ਹੋ।
ਜਾਣੋ ਇਸ ਦੀ ਪ੍ਰੀਕ੍ਰਿਆ
-
ਆਧਾਰ ਆਧਾਰਿਤ OTP ਪ੍ਰਮਾਣਿਕਤਾ ਲਈ ਕਿਸਾਨ ਕਾਰਨਰ ਵਿੱਚ 'e-KYC' ਵਿਕਲਪ 'ਤੇ ਕਲਿੱਕ ਕਰੋ।
-
ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਨਜ਼ਦੀਕੀ CSC ਕੇਂਦਰਾਂ ਨਾਲ ਸੰਪਰਕ ਕਰੋ।
-
ਤੁਸੀਂ ਇਸ ਨੂੰ ਆਪਣੇ ਮੋਬਾਈਲ, ਲੈਪਟਾਪ ਜਾਂ ਕੰਪਿਊਟਰ ਦੀ ਮਦਦ ਨਾਲ ਘਰ ਬੈਠੇ ਹੀ ਪੂਰਾ ਕਰ ਸਕਦੇ ਹੋ।
-
ਇਸਦੇ ਲਈ, ਸਭ ਤੋਂ ਪਹਿਲਾਂ ਤੁਸੀਂ https://pmkisan.gov.in/ ਪੋਰਟਲ 'ਤੇ ਜਾਓ।
-
ਸੱਜੇ ਪਾਸੇ ਤੁਹਾਨੂੰ ਅਜਿਹੇ ਟੈਬ ਮਿਲਣਗੇ। ਸਭਤੋਂ ਉੱਤੇ ਤੁਹਾਨੂੰ e-KYC ਲਿਖਿਆ ਮਿਲੇਗਾ। ਇਸ 'ਤੇ ਕਲਿੱਕ ਕਰੋ।
ਇਸ ਤੋਂ ਇਲਾਵਾ, ਤੁਸੀਂ ਆਸਾਨੀ ਨਾਲ ਆਪਣੀ ਕਿਸ਼ਤ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਹੈ।
ਇਸ ਤਰ੍ਹਾਂ ਚੈੱਕ ਕਰੋ ਸੂਚੀ ਵਿੱਚ ਆਪਣਾ ਨਾਂ
-
ਇਸ ਦੇ ਲਈ, ਪਹਿਲਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ https://pmkisan.gov.in 'ਤੇ ਜਾਓ।
-
ਹੁਣ ਇਸਦੇ ਹੋਮਪੇਜ 'ਤੇ ਤੁਹਾਨੂੰ ਫਾਰਮਰਜ਼ ਕਾਰਨਰ ਦਾ ਵਿਕਲਪ ਦਿਖਾਈ ਦੇਵੇਗਾ।
-
ਫਾਰਮਰਜ਼ ਕਾਰਨਰ ਸੈਕਸ਼ਨ ਦੇ ਅੰਦਰ, ਲਾਭਪਾਤਰੀਆਂ ਦੀ ਸੂਚੀ ਵਿਕਲਪ 'ਤੇ ਕਲਿੱਕ ਕਰੋ।
-
ਹੁਣ ਡਰਾਪ ਡਾਊਨ ਸੂਚੀ ਵਿੱਚੋਂ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣੋ।
-
ਇਸ ਤੋਂ ਬਾਅਦ ਤੁਸੀਂ 'Get Report' 'ਤੇ ਕਲਿੱਕ ਕਰੋ।
-
ਇਸ ਤੋਂ ਬਾਅਦ ਲਾਭਪਾਤਰੀਆਂ ਦੀ ਪੂਰੀ ਸੂਚੀ ਦਿਖਾਈ ਦੇਵੇਗੀ, ਜਿਸ ਵਿੱਚ ਤੁਸੀਂ ਆਪਣਾ ਨਾਂ ਚੈੱਕ ਕਰ ਸਕਦੇ ਹੋ।
ਆਪਣੀ ਕਿਸ਼ਤ ਸਥਿਤੀ ਦੀ ਜਾਂਚ ਕਰੋ
-
ਆਪਣੀ ਕਿਸ਼ਤ ਦੀ ਸਥਿਤੀ ਦੇਖਣ ਲਈ, ਤੁਸੀਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ 'ਤੇ ਜਾਓ।
-
ਹੁਣ ਸੱਜੇ ਪਾਸੇ ਫਾਰਮਰਜ਼ ਕਾਰਨਰ 'ਤੇ ਕਲਿੱਕ ਕਰੋ।
-
ਇਸ ਤੋਂ ਬਾਅਦ ਤੁਸੀਂ ਲਾਭਪਾਤਰੀ ਸਥਿਤੀ ਵਿਕਲਪ 'ਤੇ ਕਲਿੱਕ ਕਰੋ।
-
ਹੁਣ ਤੁਹਾਡੇ ਸਾਮਣੇ ਇੱਕ ਨਵਾਂ ਪੇਜ ਖੁੱਲੇਗਾ।
-
ਇੱਥੇ ਤੁਸੀਂ ਆਪਣਾ ਆਧਾਰ ਨੰਬਰ, ਮੋਬਾਈਲ ਨੰਬਰ ਦਰਜ ਕਰੋ।
-
ਇਸ ਤੋਂ ਬਾਅਦ ਤੁਹਾਨੂੰ ਆਪਣੇ ਸਟੇਟਸ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ : Commercial LPG Cylinder: ਵਪਾਰਕ LPG ਸਿਲੰਡਰ ਦੀ ਕੀਮਤ ਵਿਚ ਹੋਇਆ 105 ਰੁਪਏ ਦਾ ਵਾਧਾ! ਜਾਣੋ ਕਿੰਨੀ ਹੋਈ ਕੀਮਤ
Summary in English: PM Kisan: Big change in Pradhan Mantri Kisan Yojana! Do this before March 31st