ਦੇਸ਼ ਦੇ ਕਿਸਾਨਾਂ ਲਈ, ਮੋਦੀ ਸਰਕਾਰ ਇਕ ਹੋਰ ਯੋਜਨਾ ਦਾ ਐਲਾਨ ਕਰਨ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ, ਜਿਸ ਵਿਚ ਹਰ ਸਾਲ ਕਿਸਾਨਾਂ ਨੂੰ ਬੈਂਕ ਖਾਤਿਆਂ ਵਿਚ ਲਾਭ ਦਿੱਤਾ ਜਾਵੇਗਾ। ਮੋਦੀ ਸਰਕਾਰ ਕਿਸਾਨਾਂ ਲਈ ਫਰਟਿਲਾਇਜ਼ਰ ਸਬਸਿਡੀ ਸਕੀਮ ਸ਼ੁਰੂ ਕਰਨ ਲੱਗੀ ਹੈ | ਇਸ ਯੋਜਨਾ ਤਹਿਤ ਦੇਸ਼ ਦੇ ਉਹ ਸਾਰੇ ਕਿਸਾਨ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਕਿਸਾਨ ਸਨਮਾਨ ਯੋਜਨਾ ਦਾ ਲਾਭ ਮਿਲ ਰਿਹਾ ਹੈ | ਆਓ ਇਹ ਜਾਣਦੇ ਹਾਂ ਕਿ ਇਸ ਸਕੀਮ ਨਾਲ ਕਿਸਾਨਾਂ ਨੂੰ ਕਿ ਫਾਇਦਾ ਹੋਣ ਵਾਲਾ ਹੈ ਅਤੇ ਕਿਸਾਨ ਫਰਟਿਲਾਇਜ਼ਰ ਸਕੀਮ ਕੀ ਹੈ ਅਤੇ ਇਸ ਦਾ ਲਾਭ ਕਿਵੇਂ ਮਿਲਗਾ | ਦੇਸ਼ ਵਿਚ ਇਸ ਸਕੀਮ ਨੂੰ ਕਿਸਾਨਾਂ ਲਈ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਈ ਸਾਲਾਂ ਤੋਂ ਸਨ।
ਕਿਸਾਨ ਫਰਟਿਲਾਇਜ਼ਰ ਸਕੀਮ ਕੀ ਹੈ?
ਦੇਸ਼ ਵਿਚ ਕਿਸਾਨਾਂ ਨੂੰ ਸਸਤੇ ਵਿਚ ਖਾਦ ਮਿਲੇ ਇਸਦੇ ਲਈ ਕਿਸਾਨਾਂ ਨੂੰ ਖਾਦ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਸਬਸਿਡੀ ਦਿੰਦੀ ਹੈ। ਯਾਨੀ ਕਿ ਕਿਸਾਨਾਂ ਨੂੰ ਸਸਤੇ ਵਿਚ ਯੂਰੀਆ ਅਤੇ ਹੋਰ ਖਾਦ ਉਪਲਬਧ ਕਰਾਉਣ 'ਤੇ ਕੰਪਨੀਆਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਜਿਸ ਕਾਰਨ ਇਹ ਕੰਪਨੀਆਂ ਕਿਸਾਨਾਂ ਨੂੰ ਸਸਤੇ ਵਿੱਚ ਖਾਦ ਮੁਹੱਈਆ ਕਰਵਾਉਂਦੀਆਂ ਹਨ। ਸਰਕਾਰ ਹੁਣ ਇਨ੍ਹਾਂ ਸਬਸਿਡੀਆਂ ਦਾ ਪੈਸਾ ਕੰਪਨੀਆਂ ਨੂੰ ਨਾ ਦੇਕੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਸਬਸਿਡੀ ਦੇ ਰੂਪ ਵਿਚ ਪਾਵੇਗੀ | ਜਿਵੇਂ ਐਲਪੀਜੀ ਸਬਸਿਡੀ ਦਿੱਤੀ ਜਾਂਦੀ ਹੈ |
ਇਹਵੇ ਮਿਲੇਗੀ ਫਰਟਿਲਾਇਜ਼ਰ ਸਬਸਿਡੀ ਸਕੀਮ
ਕਿਸਾਨਾਂ ਲਈ ਸ਼ੁਰੂ ਕੀਤੀ ਜਾਣ ਵਾਲੀ ਫਰਟਿਲਾਇਜ਼ਰ ਸਬਸਿਡੀ ਯੋਜਨਾ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿੱਚ ਕਿਸਾਨ ਯੋਜਨਾ ਨਾਲ ਜੁੜੇ ਕਿਸਾਨਾਂ ਦਾ ਅੰਕੜਾ ਪਹਿਲਾਂ ਹੀ ਸਰਕਾਰ ਕੋਲ ਹੈ, ਜਿਵੇਂ ਕਿ ਆਧਾਰ ਅਤੇ ਬੈਂਕ ਅਤੇ ਜ਼ਮੀਨ ਬਾਰੇ ਜਾਣਕਾਰੀ ਸਰਕਾਰ ਕੋਲ ਹੈ ਅਤੇ ਇਸ ਜਾਣਕਾਰੀ ਨਾਲ ਸਰਕਾਰ ਇਸ ਬਾਰੇ ਫੈਸਲਾ ਲਵੇਗੀ,ਕਿ ਕਿੰਨੀ ਹੈਕਟੇਅਰ ਜ਼ਮੀਨ ਦੀ ਜਰੂਰਤ ਹੈ, ਅਤੇ ਇਕ ਹੈਕਟੇਅਰ ਰਕਬੇ ਵਿਚ ਕਿੰਨੀ ਖਾਦ ਦੀ ਜ਼ਰੂਰਤ ਹੋਏਗੀ, ਉਸੀ ਅਨੁਮਾਨ ਨਾਲ ਸਰਕਾਰ ਇਹ ਤੈਅ ਕਰੇਗੀ ਕਿ ਕਿਸਾਨਾਂ ਨੂੰ ਕਿੰਨਾ ਮੁਨਾਫਾ ਦੇਣਾ ਹੈ, ਜਿਸ ਤੋਂ ਬਾਅਦ ਇਹ ਫਰਟਿਲਾਇਜ਼ਰ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿਚ ਡੀਬੀਟੀ DBT ਰਾਹੀਂ ਦਿੱਤੀ ਜਾਵੇਗੀ। ਅਤੇ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ, ਕਿਸਾਨ ਲਾਭ ਲੈ ਸਕਣਗੇ | ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਉਹ ਸਾਰੇ ਕਿਸਾਨ ਵੀ ਫਰਟਿਲਾਇਜ਼ਰ ਸਕੀਮ ਅਧੀਨ ਉਪਲਬਧ ਹੋਣਗੇ, ਜੋ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਉਪਲਬਧ ਹਨ।
Summary in English: Now money will be transferred in accounts under Modi govt kisan Fertilizer Scheme.