ਮੋਦੀ ਸਰਕਾਰ ਨੇ ਐਤਵਾਰ ਨੂੰ‘ਸਵਾਮਿਤਵ ਯੋਜਨਾ’ ਨਾਮ ਦੀ ਯੋਜਨਾ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਤਹਿਤ ਸਰਕਾਰ ਨੇ ਜਾਇਦਾਦ ਕਾਰਡ ਲਾਂਚ ਕੀਤਾ। ਆਓ ਜਾਣਦੇ ਹਾਂ ਕਿ ਪਿੰਡ ਵਾਲਿਆਂ ‘ਤੇ ਇਸਦਾ ਕੀ ਅਸਰ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਿਕਾਨਾ ਹੱਕ ਦੇ ਰਿਕਾਰਡ ਨਾਲ ਜੁੜੇ ਕਾਰਡ ਭੌਤਿਕ ਤੌਰ ਤੇ ਉਪਲੱਬਧ ਕਰਵਾਏਗੀ।
ਜਾਣਕਾਰੀ ਦੇ ਅਨੁਸਾਰ ਇਹ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਇਆ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰ ਕਿਹਾ ਗਿਆ ਸੀ ਕਿ,ਐਤਵਾਰ ਦਾ ਦਿਨ ਦਿਹਾਤੀ ਭਾਰਤ ਲਈ ਇੱਕ ਵੱਡੀ ਸਕਾਰਾਤਮਕ ਤਬਦੀਲੀ ਲੈਕੇ ਆਵੇਗਾ। ਐਤਵਾਰ ਨੂੰ 11 ਵਜੇ ਤੋਂ ਸਵਾਮਿਤਵ ਯੋਜਨਾ ਦੇ ਅਨੁਸਾਰ ਸਰਕਾਰ ਜਾਇਦਾਦ ਕਾਰਡ ਦੇ ਵੰਡ ਦੀ ਸ਼ੁਰੂਆਤ ਕੀਤੀ ।
ਮੋਦੀ ਦਾ ਕਹਿਣਾ ਹੈ ਕਿ ਇਹ ਯੋਜਨਾ ਕਰੋੜਾਂ ਭਾਰਤੀਆਂ ਦੇ ਜੀਵਨ ‘ਚ ਮੀਲ ਦਾ ਪੱਥਰ ਸਾਬਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹੁਣ ਪਿੰਡ ਵਾਸੀਆਂ ਨੂੰ ਸਰਕਾਰ ਦੀ ਇਸ ਪਹਿਲ ਨਾਲ ਆਪਣੀ ਜ਼ਮੀਨ ਅਤੇ ਜਾਇਦਾਦ ਨੂੰ ਇੱਕ ਵਿੱਤੀ ਜਾਇਦਾਦ ਦੇ ਤੌਰ ‘ਤੇ ਇਸਤੇਮਾਲ ਕਰਨ ਦੀ ਸਹੂਲਤ ਮਿਲ ਜਾਵੇਗੀ। ਇਸ ਦੇ ਬਦਲੇ ਲੋਕ ਬੈਂਕਾਂ ਤੋਂ ਕਰਜ਼ ਅਤੇ ਹੋਰ ਵਿੱਤੀ ਲਾਭ ਲੈ ਸਕਦੇ ਹਨ।
ਪੀ.ਐੱਮ.ਓ. ਦੇ ਅਨੁਸਾਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਲਗਭਗ 1 ਲੱਖ ਲੋਕ ਆਪਣੀ ਜਾਇਦਾਦ ਨਾਲ ਜੁੜੇ ਕਾਰਡ ਆਪਣੇ ਮੋਬਾਈਲ ਫੋਨ ‘ਤੇ ਐੱਸ.ਐੱਮ.ਐੱਸ. ਲਿੰਕ ਦੇ ਜ਼ਰੀਏ ਡਾਉਨਲੋਡ ਕਰ ਸਕਣਗੇ। ਉਸਤੋਂ ਬਾਅਦ ਸਬੰਧਿਤ ਸੂਬਾ ਸਰਕਾਰਾਂ ਜਾਇਦਾਦ ਕਾਰਡ ਦੀ ਭੌਤਿਕ ਵੰਡ ਕਰਨਗੀਆਂ। ਇਸ ਯੋਜਨਾ ਦਾ ਫਾਇਦਾ 6 ਸੂਬਿਆਂ ਦੇ 763 ਪਿੰਡਾਂ ਨੂੰ ਮਿਲੇਗਾ। ਜਾਣਕਾਰੀ ਦੇ ਅਨੁਸਾਰ ਜਿਆਦਾਤਰ ਸੂਬਿਆਂ ਦੇ ਲਾਭਪਾਤਰੀਆਂ ਨੂੰ ਆਪਣੀ ਜਾਇਦਾਦ ਦੇ ਕਾਰਡ ਦੀ ਕਾਪੀ ਇੱਕ ਦਿਨ ਦੇ ਅੰਦਰ ਪ੍ਰਾਪਤ ਹੋ ਜਾਵੇਗੀ।
Summary in English: Modi Govt. launched property card, by this card loan can be available on low interest.