ਅਕਸਰ ਲੋਕਾਂ ਨੂੰ ਆਪਣੇ ਮੌਜੂਦਾ ਸਮੇਂ ਨਾਲੋਂ ਆਉਣ ਵਾਲੇ ਜੀਵਨ ਦਾ ਵੱਧ ਤਨਾਅ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਭਵਿੱਖ ਦੇ ਲਈ ਪੈਸੇ ਜੋੜਨੇ ਹੁੰਦੇ ਹਨ, ਜਿਸ ਲਈ ਉਹ ਅਜਿਹੀਆਂ ਯੋਜਨਾਵਾਂ ਨੂੰ ਚੁਣਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਚੰਗਾ ਵਿਆਜ ਮਿਲ ਸਕੇ ਤੇ ਨਾਲ ਹੀ ਪੈਸੇ ਡੁੱਬਣ ਦਾ ਕੋਈ ਖ਼ਤਰਾ ਵੀ ਨਾ ਹੋਵੇ।
ਲੋਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ''ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ'' ਨੇ ਪੈਨਸ਼ਨ ਪਲੱਸ ਯੋਜਨਾ ਲਾਂਚ ਕੀਤੀ ਹੈ। ਇਸ ਯੋਜਨਾ `ਚ ਨਿਵੇਸ਼ ਕਰਕੇ ਆਮ ਲੋਕ ਨਿਯਮਤ ਪੈਨਸ਼ਨ ਹਾਸਿਲ ਕਰ ਸਕਦੇ ਹਨ ਤੇ ਨਾਲ ਹੀ ਆਪਣੇ ਆਉਣ ਵਾਲੇ ਜੀਵਨ ਨੂੰ ਆਸਾਨ ਬਣਾ ਸਕਦੇ ਹਨ।
LIC ਨਵੀਂ ਪੈਨਸ਼ਨ ਪਲੱਸ ਯੋਜਨਾ:
● ਐਲ.ਆਈ.ਸੀ ਨਵੀਂ ਪੈਨਸ਼ਨ ਪਲੱਸ ਯੋਜਨਾ ਨੂੰ ਸਿੰਗਲ ਪ੍ਰੀਮੀਅਮ ਭੁਗਤਾਨ ਪਾਲਿਸੀ ਜਾਂ ਨਿਯਮਤ ਪ੍ਰੀਮੀਅਮ ਭੁਗਤਾਨ ਪਾਲਿਸੀ ਦੇ ਤੌਰ 'ਤੇ ਖਰੀਦਿਆ ਜਾ ਸਕਦਾ ਹੈ।
● ਨਿਯਮਤ ਪ੍ਰੀਮੀਅਮ ਦੇ ਤਹਿਤ ਪਾਲਿਸੀ ਦੀ ਮਿਆਦ ਦੇ ਦੌਰਾਨ ਪ੍ਰੀਮੀਅਮ ਦਾ ਭੁਗਤਾਨ ਕੀਤਾ ਜਾਵੇਗਾ।
● ਪਾਲਿਸੀ ਧਾਰਕ ਕੋਲ ਘੱਟੋ-ਘੱਟ ਤੇ ਵੱਧ ਤੋਂ ਵੱਧ ਸੀਮਾਵਾਂ ਦੇ ਅਧੀਨ ਭੁਗਤਾਨ ਯੋਗ ਪ੍ਰੀਮੀਅਮ ਦੀ ਰਕਮ ਤੇ ਪਾਲਿਸੀ ਦੀ ਮਿਆਦ ਚੁਣਨ ਦਾ ਵਿਕਲਪ ਹੋਵੇਗਾ।
● ਇਸ ਵਿਕਲਪ ਦਾ ਫ਼ੈਸਲਾ ਪਾਲਿਸੀ ਦੀ ਮਿਆਦ ਤੇ ਨਿਵਾਸ ਦੀ ਉਮਰ ਦੇ ਅਨੁਸਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਬੈਂਕ ਸਕੀਮ ਰਾਹੀਂ ਮਿਲੇਗੀ ਸਬਸਿਡੀ
LIC ਨਵੀਂ ਪੈਨਸ਼ਨ ਪਲੱਸ ਯੋਜਨਾ ਦੇ ਫਾਇਦੇ:
● ਐਲ.ਆਈ.ਸੀ ਨਵੀਂ ਪੈਨਸ਼ਨ ਪਲੱਸ ਦਾ ਮੁੱਖ ਉਦੇਸ਼ ਯੋਜਨਾਬੱਧ ਤੇ ਅਨੁਸ਼ਾਸਿਤ ਬਚਤ ਨਾਲ ਇੱਕ ਫੰਡ ਤਿਆਰ ਕਰਨਾ ਹੈ।ਜਿਸ ਦਾ ਫਾਇਦਾ ਲੋਕ ਆਪਣੇ ਆਉਣ ਵਾਲੇ ਸਮੇਂ `ਚ ਲੈ ਸਕਦੇ ਹਨ।
● ਯੋਜਨਾ ਦਾ ਕਾਰਜਕਾਲ ਪੂਰਾ ਹੋਣ 'ਤੇ ਜਮ੍ਹਾਂ ਰਕਮ ਨੂੰ ਨਿਯਮਤ ਆਮਦਨ `ਚ ਬਦਲਿਆ ਜਾ ਸਕਦਾ ਹੈ। ਇਸਦੇ ਲਈ ਧਾਰਕਾਂ ਨੂੰ ਸਾਲਾਨਾ ਪਾਲਿਸੀ ਖਰੀਦਣੀ ਪੈਂਦੀ ਹੈ।
● ਇਸ ਯੋਜਨਾ ਦੇ ਤਹਿਤ ਗਾਰੰਟੀਸ਼ੁਦਾ ਜੋੜ ਸਲਾਨਾ ਪ੍ਰੀਮੀਅਮ ਦੇ ਪ੍ਰਤੀਸ਼ਤ ਦੇ ਤੌਰ 'ਤੇ ਭੁਗਤਾਨ ਯੋਗ ਹੋਵੇਗਾ। ਨਿਯਮਤ ਪ੍ਰੀਮੀਅਮ 'ਤੇ ਗਾਰੰਟੀਸ਼ੁਦਾ ਜੋੜ 5 ਪ੍ਰਤੀਸ਼ਤ ਤੋਂ 15.5 ਪ੍ਰਤੀਸ਼ਤ ਤੱਕ ਹੈ। ਕੁਝ ਸਾਲ ਪੂਰੇ ਹੋਣ 'ਤੇ ਇਹ 5 ਫੀਸਦੀ ਤੱਕ ਹੋ ਜਾਵੇਗਾ।
Summary in English: Life Insurance Corporation launched a new pension plus plan