ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਸਕੀਮ ਔਰਤਾਂ ਲਈ ਸ਼ੁਰੂ ਕੀਤੀ ਸੀ, ਜੋ ਕਿ ਇਸ ਮਹੀਨੇ ਬੰਦ ਹੋਣ ਜਾ ਰਹੀ ਹੈ | ਪਰ ਬਹੁਤ ਸਾਰੇ ਪਰਿਵਾਰਾਂ ਨੂੰ ਅਜੇ ਤੱਕ ਇਸ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਪ੍ਰਾਪਤ ਨਹੀਂ ਹੋਇਆ ਹੈ | ਇਸ ਯੋਜਨਾ ਦੇ ਤਹਿਤ ਆਨਲਾਈਨ ਅਪਲਾਈ ਕਰਨ ਤੋਂ ਬਾਅਦ, ਤੁਹਾਨੂੰ ਸਿਰਫ 7 ਦਿਨਾਂ ਦੇ ਅੰਦਰ ਇੱਕ ਮੁਫਤ ਐਲ.ਪੀ.ਜੀ. ਗੈਸ ਸਿਲੰਡਰ ਦਿੱਤਾ ਜਾਂਦਾ ਹੈ | ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭ ਸਿਰਫ ਔਰਤਾਂ ਨੂੰ ਹੀ ਦਿੱਤਾ ਜਾਂਦਾ ਹੈ | ਆਓ ਦਸਦੇ ਹਾਂ ਕਿ ਕਿਵੇਂ ਤੁਸੀਂ ਇਸ ਯੋਜਨਾ ਵਿਚ ਘਰ ਤੋਂ ਹੀ ਆਨਲਾਈਨ ਅਰਜ਼ੀ ਦੇ ਸਕਦੇ ਹੋ |
ਪ੍ਰਧਾਨ ਉਜਵਲਾ ਯੋਜਨਾ ਕੀ ਹੈ?
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2016 ਵਿੱਚ ਕੀਤੀ ਸੀ | ਇਸ ਯੋਜਨਾ ਦੇ ਤਹਿਤ ਦੇਸ਼ ਦੇ ਸਾਰੇ ਰਾਜਾਂ ਵਿੱਚ ਗਰੀਬ ਵਰਗ ਦੀਆਂ ਔਰਤਾਂ ਨੂੰ ਮੁਫਤ ਗੈਸ ਚੁੱਲ੍ਹੇ ਸਿਲੰਡਰ ਦਿੱਤੇ ਜਾਂਦੇ ਹਨ | ਦੇਸ਼ ਵਿਚ ਬਹੁਤ ਸਾਰੇ ਅਜਿਹੇ ਗਰੀਬ ਪਰਿਵਾਰ ਹਨ ਜਿਹੜੇ ਅਜੇ ਵੀ ਲੱਕੜ ਅਤੇ ਉਪਲੇ ਦੀ ਮਦਦ ਨਾਲ ਭੋਜਨ ਬਣਾਉਂਦੇ ਹਨ | ਜਿਸਦੇ ਦੁਆਰਾ ਧੂੰਆਂ ਨਿਕਲਦਾ ਹੈ ਅਤੇ ਔਰਤਾਂ ਲਈ ਬਿਮਾਰੀ ਦਾ ਕਾਰਨ ਬਣ ਜਾਂਦਾ ਹੈ | ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਜ਼ਰੀਏ ਦੇਸ਼ ਦੀਆਂ ਔਰਤਾਂ ਨੂੰ ਇਸ ਧੂੰਏਂ ਤੋਂ ਬਚਾਉਣਾ ਹੈ, ਇਹੀ ਇਸ ਯੋਜਨਾ ਦਾ ਮੁੱਖ ਟੀਚਾ ਹੈ |
ਕੌਣ-ਕੌਣ ਦੇ ਸਕਦਾ ਹੈ ਅਰਜ਼ੀ
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਦੇਸ਼ ਦੀ ਕੋਈ ਵੀ ਗਰੀਬ ਅਤੇ ਮਜ਼ਦੂਰ ਔਰਤ ਅਪਲਾਈ ਕਰ ਸਕਦੀ ਹੈ | ਇਸ ਯੋਜਨਾ ਦੇ ਤਹਿਤ ਹੁਣ ਤਕ ਕੇਂਦਰ ਸਰਕਾਰ ਨੇ 8.5 ਕਰੋੜ ਲਾਭਪਾਤਰੀਆਂ ਨੂੰ ਮੁਫਤ ਗੈਸ ਚੁੱਲ੍ਹੇ ਸਿਲੰਡਰ ਪ੍ਰਦਾਨ ਕੀਤੇ ਹਨ |ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਬੀਪੀਐਲ ਪਰਿਵਾਰ ਦੀਆਂ ਔਰਤਾਂ ਨੂੰ ਦਿੱਤਾ ਜਾਵੇਗਾ | ਜਿਸ ਵਿੱਚ ਔਰਤਾਂ ਦੇ ਕੋਲ ਪਹਿਲਾਂ ਤੋਂ ਹੀ ਕੋਈ ਗੈਸ ਚੁੱਲ੍ਹਾ ਸਿਲੰਡਰ ਨਹੀਂ ਹੋਣਾ ਚਾਹੀਦਾ ਹੈ | ਉਹੀ ਔਰਤਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਿਚ ਅਪਲਾਈ ਕਰ ਸਕਦੀ ਹੈ |
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਲਈ ਮੁੱਖ ਦਸਤਾਵੇਜ਼
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਿਚ ਜੇਕਰ ਔਰਤਾਂ ਮੁਫਤ ਐਲ.ਪੀ.ਜੀ. ਗੈਸ ਚੂਲਾਂ ਸਿਲੰਡਰ ਲੈਣਾ ਚਾਹੁੰਦੀਆਂ ਹਨ,ਤਾ ਉਹਨਾਂ ਨੂੰ ਮੁੱਖ ਦਸਤਾਵੇਜ਼ ਦੀ ਜ਼ਰੂਰਤ ਪਵੇਗੀ ਜਿਸ ਵਿੱਚ ਤੁਹਾਨੂੰ ਬੀਪੀਐਲ ਰਾਸ਼ਨ ਕਾਰਡ, ਆਧਾਰ ਕਾਰਡ, ਪਛਾਣ ਪੱਤਰ ਦੀ ਲੋੜ ਹੁੰਦੀ ਹੈ | ਇਨ੍ਹਾਂ ਕਾਗਜ਼ਾਂ ਤੋਂ ਬਿਨਾਂ ਤੁਸੀਂ ਮੁਫਤ ਵਿਚ ਗੈਸ ਚੂਲਾਂ ਸਿਲੰਡਰ ਨਹੀਂ ਲੈ ਸਕਦੇ ਹੋ |
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਿਚ ਆੱਨਲਾਈਨ ਬਿਨੈ ਪੱਤਰ
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਲੈਣ ਲਈ ਤੁਸੀਂ ਘਰ ਬੈਠੇ ਹੀ ਆੱਨਲਾਈਨ ਅਰਜ਼ੀ ਦੇ ਸਕਦੇ ਹੋ | ਅਸੀਂ ਤੁਹਾਨੂੰ ਹੇਠਾਂ ਦਿੱਤਾ ਹੈ ਕਿ ਕਿਵੇਂ ਆਨਲਾਈਨ ਅਪਲਾਈ ਕਰਨਾ ਹੈ, ਜਿਸਦੇ ਜ਼ਰੀਏ ਤੁਸੀਂ ਉਜਵਲਾ ਸਕੀਮ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ!
- ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਲੈਣ ਲਈ, ਤੁਹਾਨੂੰ ਸਬਤੋ ਪਹਿਲਾਂ ਇਸ ਸਕੀਮ ਦੀ ਅਧਿਕਾਰਤ ਵੈਬਸਾਈਟ https://pmuy.gov.in/ 'ਤੇ ਜਾਣਾ ਪਵੇਗਾ |
- ਫਿਰ ਤੁਹਾਨੂੰ ਵੈਬਸਾਈਟ ਦੇ ਮੇਨੂ ਬਾਰ ਵਿਚ ਐਪਲੀਕੇਸ਼ਨ ਫਾਰਮ ਨੂੰ ਡਾਉਨਲੋਡ ਕਰਨ ਲਈ ਵਿਕਲਪ ਤੇ ਕਲਿਕ ਕਰਨਾ ਪਏਗਾ |
- ਕਲਿਕ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਬਿਨੈਪੱਤਰ ਫਾਰਮ ਡਾਉਨਲੋਡ ਕਰ ਲਓ |
- ਅਰਜ਼ੀ ਫਾਰਮ ਨੂੰ ਡਾਉਨਲੋਡ ਕਰਨ ਤੋਂ ਬਾਅਦ, ਉਸਦਾ ਪ੍ਰਿੰਟ ਆਉਟ ਕਢ ਲਓ |
- ਹੁਣ ਇਸ ਐਪਲੀਕੇਸ਼ਨ ਵਿਚ ਆਪਣੀ ਸਾਰੀ ਜਾਣਕਾਰੀ ਨੂੰ ਸਹੀ ਅਤੇ ਸਾਵਧਾਨੀ ਨਾਲ ਭਰੋ |
- ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਸਾਰੇ ਲੋੜੀਂਦੇ ਦਸਤਾਵੇਜ਼ਾਂ ਨੂੰ ਅਰਜ਼ੀ ਫਾਰਮ ਵਿਚ ਕਾਪੀ ਕਰੋ |
- ਸਾਰਾ ਕੰਮ ਪੂਰਾ ਕਰਨ ਤੋਂ ਬਾਅਦ, ਆਪਣੇ ਨਜ਼ਦੀਕੀ ਗੈਸ ਏਜੰਸੀ ਦਫਤਰ ਜਾਓ ਅਤੇ ਫਾਰਮ ਨੂੰ ਜਮ੍ਹਾ ਕਰ ਦੀਓ |
- ਅਰਜ਼ੀ ਫਾਰਮ ਦੀ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਮੁਫਤ ਗੈਸ ਚੁਲ੍ਹਾ ਸਿਲੰਡਰ ਦਿੱਤਾ ਜਾਂਦਾ ਹੈ |
Summary in English: Last chance to apply for free cylinder and stove under PM Ujjwala Yojna