ਫ਼ਸਲ ਦੀ ਬਿਜਾਈ `ਤੋਂ ਲੈ ਕੇ ਉਸ ਦੀ ਵਾਢੀ ਤੱਕ ਪਾਣੀ ਦੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਸਿੰਚਾਈ `ਤੇ ਹੀ ਫ਼ਸਲ ਦੀ ਪੈਦਾਵਾਰ ਨਿਰਭਰ ਕਰਦੀ ਹੈ। ਪਰ ਅੱਜ-ਕੱਲ੍ਹ, ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਜਿਸ ਦਾ ਮਾੜਾ ਅਸਰ, ਫ਼ਸਲਾਂ ਦੀ ਪੈਦਾਵਾਰ `ਤੇ ਪੈ ਰਿਹਾ ਹੈ।
ਆਓ ਜਾਣਦੇ ਹਾਂ ਇਸ ਯੋਜਨਾ ਦੀਆਂ ਕੁਝ ਵਿਸ਼ੇਸ਼ਤਾਵਾਂ:
ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਤੁਪਕਾ ਸਿੰਚਾਈ(Drip irrigation), ਛਿੜਕਾਅ ਸਿੰਚਾਈ (Sprinkle irrigation) ਅਤੇ ਰੇਨ ਗਨ ਸਿੰਚਾਈ(Raingun irrigation) ਤਕਨੀਕਾਂ ਨੂੰ ਅਪਣਾਉਣ ਲਈ 55 ਪ੍ਰਤੀਸ਼ਤ ਦੀ(subsidy) ਸਬਸਿਡੀ ਦਿੱਤੀ ਜਾਂਦੀ ਹੈ। ਇਸ ਯੋਜਨਾ ਦਾ ਮੁੱਖ ਵਿਸ਼ਾ ਪਾਣੀ ਦੀ ਬੇਕਦਰੀ ਨੂੰ ਘਟਾਉਂਦੇ ਹੋਏ ਸਮੇਂ `ਤੇ ਫ਼ਸਲਾਂ ਤੱਕ ਸਹੀ ਢੰਗ ਨਾਲ ਪਾਣੀ ਨੂੰ ਪਹੁੰਚਾਉਣਾ ਹੈ। ਇਸ ਸਕੀਮ ਦੇ ਤਹਿਤ, ਖੇਤਾਂ `ਚ ਪਾਣੀ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਵਲੋਂ 45% ਤੋਂ 55% ਤੱਕ ਦੀ ਸਬਸਿਡੀ ਦੇਣ ਦਾ ਪ੍ਰਬੰਧ ਹੈ।
ਤੁਪਕਾ ਸਿੰਚਾਈ, ਛਿੜਕਾਅ ਸਿੰਚਾਈ ਲਈ ਸਬਸਿਡੀ ਦੇਣ ਦਾ ਕਾਰਨ :
ਕਿਸਾਨ ਭਰਾਵੋ ਇਹ ਜਾਣ ਕੇ ਤੁਹਾਨੂੰ ਸੰਤੋਖ ਮਿਲੇਗਾ ਕਿ, ਤੁਪਕਾ ਸਿੰਚਾਈ ਇੱਕ ਅਜਿਹਾ ਤਰੀਕਾ ਹੈ ਜਿਸ `ਚ ਸਭ ਤੋਂ ਘੱਟ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਨਾਲ ਫ਼ਸਲਾਂ ਦੀ ਪੈਦਾਵਾਰ `ਤੇ ਮਾੜਾ ਅਸਰ ਵੀ ਨਹੀਂ ਪੈਂਦਾ। ਸਗੋਂ ਇਹ ਸਿੰਚਾਈ ਤਰੀਕਾ 80%-90% ਤੱਕ ਪਾਣੀ ਦੀ ਬਚਤ ਕਰਦਾ ਹੈ। ਛਿੜਕਾਅ ਸਿੰਚਾਈ ਵੀ ਤੁਪਕਾ ਸਿੰਚਾਈ ਵਾਂਗੂ ਹੀ ਪਾਣੀ ਦੀ ਬਚਤ ਕਰਦਾ ਹੈ। ਛਿੜਕਾਅ ਸਿੰਚਾਈ ਨਾਲ 60%-70% ਤੱਕ ਪਾਣੀ ਦੀ ਬਚਤ ਕੀਤੀ ਜਾਂਦੀ ਹੈ। ਸਰਕਾਰ, ਇਨ੍ਹਾਂ ਸਿੰਚਾਈ ਸਾਧਨਾ ਲਈ ਕਿਸਾਨਾਂ ਦੀ ਲਾਗਤ ਦਾ 55% ਸਬਸਿਡੀ ਦੇ ਰੂਪ `ਚ ਦਿੰਦੀ ਹੈ। ਜੇਕਰ ਕਿਸਾਨ ਇਨ੍ਹਾਂ ਸਿੰਚਾਈ ਸਾਧਨਾ ਦੀ ਵਰਤੋਂ ਨਹੀਂ ਕਰਦਾ ਤਾਂ ਉਸ ਨੂੰ 45% ਵਿੱਤੀ ਸਬਸਿਡੀ ਦਿੱਤੀ ਜਾਵੇਗੀ।
ਸਬਸਿਡੀ ਦੀ ਰਾਸ਼ੀ
ਸਬਸਿਡੀ ਦੀ ਰਾਸ਼ੀ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਾਂਝੇ ਤੌਰ ਤੇ ਦਿੱਤੀ ਜਾਂਦੀ ਹੈ। ਸਬਸਿਡੀ ਦੇ ਦੌਰਾਨ ਕਿਸਾਨ ਭਰਾਵਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਕਰਕੇ ਸਰਕਾਰ ਸਬਸਿਡੀ ਦੀ ਰਾਸ਼ੀ ਸਿੱਧੇ ਤੋਰ ਤੇ ਕਿਸਾਨਾਂ ਦੇ ਬੈਂਕਾਂ `ਚ ਭੇਜਦੀ ਹੈ।
ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਲਈ ਖੁਸ਼ਖਬਰੀ, ਸਰਕਾਰ ਵਲੋਂ ਮਿਲੇਗੀ 4 ਲੱਖ ਤੱਕ ਦੀ ਸਬਸਿਡੀ
ਅਰਜ਼ੀ ਕਿਵੇਂ ਦੇਣੀ ਹੈ?
ਜ਼ਿਆਦਾਤਰ ਲੋਕ ਸਰਕਾਰੀ ਸਕੀਮ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਸ ਦਾ ਪੂਰਾ ਲਾਭ ਚੁੱਕਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਕਰਕੇ ਅਸੀਂ ਤੁਹਾਡੇ ਨਾਲ ਇਸ ਸਕੀਮ ਦੀ ਪੂਰੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ।
-ਸਭ ਤੋਂ ਪਹਿਲਾਂ ਕਿਸੇ ਵੀ ਨਜ਼ਦੀਕੀ ਖੇਤੀਬਾੜੀ ਅਧਿਕਾਰੀ ਦਫ਼ਤਰ ਜਾਂ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਦਫ਼ਤਰ `ਚ ਜਾ ਕੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਲਈ ਅਰਜ਼ੀ ਭਰੋ।
-ਅਰਜ਼ੀ ਲਈ ਆਨਲਾਈਨ ਰਜਿਸਟਰੇਸ਼ਨ (Online Registration) ਵੀ ਕੀਤੀ ਜਾ ਸਕਦੀ ਹੈ ਜੋ ਕਿ ਇਸ https://pmksy.gov.in/ 'ਤੇ ਜਾਂ ਕੇ ਹੋਵੇਗੀ।
-ਅਰਜ਼ੀ ਦੌਰਾਨ ਮੁੱਖ ਦਸਤਾਵੇਜਾਂ ਨੂੰ ਜਿਵੇਂ ਕਿ ਕਿਸਾਨ ਦਾ ਆਧਾਰ ਕਾਰਡ, ਬਿਜਲੀ ਬਿਲ ਦੀ ਕਾਪੀ, ਜਾਤੀ ਪ੍ਰਮਾਣ-ਪੱਤਰ, ਬੈਂਕ ਪਾਸਬੁੱਕ ਦੀ ਕਾਪੀ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਨੰਬਰ ਜਮਾ ਕਰਾਓ।
-ਅੰਤ `ਚ ਪੂਰੀ ਪੜਤਾਲ ਤੋਂ ਬਾਅਦ ਤੁਸੀ ਆਪਣੀ ਸਬਸਿਡੀ ਪ੍ਰਪਾਤ ਕਰ ਸਕਦੇ ਹੋ।
Summary in English: Important things related to Pradhan Mantri Krishi Sinchai Yojana, beneficial for farmers