ਜੇਕਰ ਤੁਸੀ ਸਰਕਾਰੀ ਮਦਦ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 15 ਦਸੰਬਰ ਤਕ ਵਧੀਆਂ ਮੌਕਾ ਹੈ ।ਇਸ ਤੋਂ ਬਾਅਦ ਇਸ ਲੋਨ ਦੇ ਵਿਆਜ ਵਿੱਚ ਮਿਲਣ ਵਾਲੇ ਛੋਟ ਨੂੰ ਬੰਦ ਕਰ ਦਿੱਤਾ ਜਾਵੇਗਾ । ਦਰਅਸਲ, ਜੇੜੇ ਲੋਕੀ ਨਵੇਂ ਵਿਚਾਰਾਂ ਦੇ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ , ਉਹ ਮੁਦਰਾ ਯੋਜਨਾ (Mudra yojna ) ਦੇ ਤਹਿਤ ਲੋਨ ਲੈਕੇ ਆਪਣੇ ਸੁਪਨਿਆਂ ਨੂੰ ਸਕਾਰ ਕਰ ਸਕਦੇ ਹਨ ।
ਮੋਦੀ ਸਰਕਾਰ ਨੇ ਮੁਦਰਾ ਯੋਜਨਾ ਦੀ ਸ਼ੁਰੂਆਤ 8 ਅਪ੍ਰੈਲ, 2015 ਨੂੰ ਕੀਤੀ ਸੀ । ਦੇਸ਼ ਦੇ ਨੌਜਵਾਨਾਂ ਨੂੰ ਪ੍ਰਧਾਨਮੰਤਰੀ ਮੁਦਰਾ ਯੋਜਨਾ ਦੇ ਤਹਿਤ ਬਿੰਨਾ ਗਰੰਟੀ ਤੋਂ ਲੋਨ ਉਪਲਬਧ ਕਰਾਇਆ ਜਾਂਦਾ ਹੈ , ਤਾਂਕਿ ਉਹ ਨੌਕਰੀ ਦੇਣ ਵਾਲੇ ਬਣ ਸਕਣ । ਮੁਦਰਾ ਯੋਜਨਾ ਵਿੱਚ ਤਿੰਨ ਤਰ੍ਹਾਂ ਦੇ ਲੋਨ ਦਿੱਤੇ ਜਾਂਦੇ ਹਨ । ਸ਼ਿਸ਼ੂ ਮੁਦਰਾ ਲੋਨ (50,000 ਰੁਪਏ ਤਕ ) , ਕਿਸ਼ੋਰ ਮੁਦਰਾ ਲੋਨ (50,001 ਰੁਪਏ ਤੋਂ 5 ਲੱਖ ਰੁਪਏ ਤਕ ) ਅਤੇ ਤਰੁਣ ਮੁਦਰਾ ਲੋਨ (5,00,001 ਰੁਪਏ ਤੋਂ 10 ਲੱਖ ਰੁਪਏ ਤਕ ) ਵਿੱਚ ਦਿੱਤਾ ਜਾਂਦਾ ਹੈ ।
ਸ਼ਿਸ਼ੂ ਲੋਨ ਦਾ ਸਬ ਤੋਂ ਵੱਧ ਵਿਤਰਣ
ਦੇਸ਼ ਵਿੱਚ ਮੁਦਰਾ ਯੋਜਨਾ ਦੇ ਤਹਿਤ ਸਬਤੋਂ ਜਿਆਦਾ ਸ਼ਿਸ਼ੂ ਲੋਨ ਵੰਡੇ ਗਏ ਹਨ । ਕਰੀਬ 88 ਫੀਸਦੀ ਸ਼ਿਸ਼ੂ ਲੋਨ ਦਿੱਤੇ ਗਏ ਹਨ । ਸ਼ਿਸ਼ੂ ਲੋਨ ਦੇ ਤਹਿਤ ਵੱਧ ਤੋਂ ਵੱਧ 50 ਹਜ਼ਾਰ ਰੁਪਏ ਦੇ ਲੋਨ ਮਿਲ ਜਾਂਦੇ ਹਨ । ਖਾਸਕਰ ਛੋਟੇ ਕਾਰੋਬਾਰ ਵਾਲੇ ਇਸ ਯੋਜਨਾ ਦਾ ਲਾਭ ਚੁੱਕ ਰਹੇ ਹਨ । ਇਸਲਈ ਇਸ ਲੋਨ ਤੇ ਹੁਣ ਤਕ ਖਾਸ ਛੋਟ ਦੀ ਵਿਵਸਥਾ ਹੈ । ਜਿਸਦੀ ਆਖਰੀ ਮਿਤੀ 15 ਦਸੰਬਰ ਹੈ ।
ਪੀਐਮ ਮੁਦਰਾ ਦੀ ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸਰਕਾਰ ਨੇ 2 ਫੀਸਦੀ ਦਾ ਵਿਆਜ ਸਹੂਲਤ ਸਕੀਮ ਦੇ ਲਾਭਾਰਥੀਆਂ ਦੇ ਲਈ ਆਖਰੀ ਮਿਤੀ 15 ਦਸੰਬਰ ਕਰ ਦਿੱਤੀ ਹੈ । ਪੀਐਮਐਮਵਾਈ ਪੋਰਟਲ 31 ਦਸੰਬਰ 2021 ਤੋਂ ਵਿਆਜ ਸਹੂਲਤ ਸਕੀਮ (ISS) ਕਲੇਮ ਦੇ ਲਈ ਬੰਦ ਕਰ ਦਿੱਤਾ ਜਾਵੇਗਾ । ਇਹਦਾ ਵਿੱਚ ਸ਼ਿਸ਼ੂ ਲੋਨ ਲੈਣ ਵਾਲੇ 15 ਦਸੰਬਰ ਦੇ ਬਾਅਦ 2 ਫੀਸਦੀ ਦੇ ਵਿਆਜ ਸਹੂਲਤ ਸਕੀਮ ਦੇ ਲਈ ਦਾਵੇਦਾਰ ਨਹੀਂ ਹੋਣਗੇ ।
ਧਿਆਨ ਦੇਣ ਯੋਗ ਹੈ ਕਿ ਪੀਐਮਐਮਵਾਈ ਇਕ ਰਾਸ਼ਟਰੀ ਮਿਸ਼ਨ ਹੈ , ਜਿਸਦਾ ਉਦੇਸ਼ ਸਵੈ-ਰੋਜਗਾਰ ਪੈਦਾ ਕਰਨ ਦੇ ਲਈ ਲੋਨ ਦੇਣਾਅਤੇ ਛੋਟੇ ਉੱਦਮੀਆਂ ਨੂੰ ਰੁਜ਼ਗਾਰ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਸ ਯੋਜਨਾ ਦੇ ਤਹਿਤ ਵੱਧ ਤੋਂ ਵੱਧ 10 ਲੱਖ ਰੁਪਏ ਤਕ ਦਾ ਲੋਨ ਮਿਲਦਾ ਹੈ ।
ਇਹ ਵੀ ਪੜ੍ਹੋ : ਖੁਸ਼ਖਬਰੀ! ਜਨ ਧਨ ਖਾਤਾ ਧਾਰਕਾਂ ਨੂੰ ਹੁਣ ਪੈਨਸ਼ਨ ਅਤੇ ਬੀਮਾ ਲਾਭ ਦੇਣ ਦੀ ਤਿਆਰੀ
Summary in English: If the government needs a loan in this scheme, the opportunity is till December 15