1. Home

ਕਿਵੇਂ ਮਿਲੇਗਾ ਕਿਸਾਨਾਂ ਨੂੰ ਕਰਜ ਮੁਆਫੀ ਦਾ ਲਾਭ ?

ਦੇਸ਼ ਦੇ ਕਿਸਾਨਾਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਦੀ ਆਮਦਨ ਨੂੰ ਦੁਗਣੀ ਕਰਨ ਦੇ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ । ਪਿਛਲੇ ਕੁਝ ਸਾਲਾਂ ਵਿਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਕਈ ਕਿਸਾਨ ਕਲਿਆਣ ਯੋਜਨਾ (Kisan Kalyan Schemes) ਵੀ ਸ਼ੁਰੂ ਕਿੱਤਿਆਂ ਗਈਆਂ ਹਨ

Pavneet Singh
Pavneet Singh
Farmers

Farmers

ਦੇਸ਼ ਦੇ ਕਿਸਾਨਾਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਦੀ ਆਮਦਨ ਨੂੰ ਦੁਗਣੀ ਕਰਨ ਦੇ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ । ਪਿਛਲੇ ਕੁਝ ਸਾਲਾਂ ਵਿਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਕਈ ਕਿਸਾਨ ਕਲਿਆਣ ਯੋਜਨਾ (Kisan Kalyan Schemes) ਵੀ ਸ਼ੁਰੂ ਕਿੱਤਿਆਂ ਗਈਆਂ ਹਨ , ਜਿੰਨਾ ਵਿਚ ਕਿਸਾਨਾਂ ਤੇ ਕਰਜੇ ਦੇ ਭੋਜ ਨੂੰ ਵੇਖਦੇ ਹੋਏ ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Prime Minister Kisan Samman Nidhi Scheme) ਅਤੇ ਕਿਸਾਨ ਕਰੈਡਿਟ ਕਾਰਡ ਯੋਜਨਾ (Kisan Credit Card Scheme) ਮੁੱਖ ਯੋਜਨਾਵਾਂ ਹਨ ।

ਭਾਰਤ ਵਿਚ ਇਕ ਸਾਲ ਵਿਚ ਲਗਭਗ 12,000 ਤੋਂ ਵੱਧ ਕਿਸਾਨ ਕਰਜੇ ਦੀ ਸਮੱਸਿਆ ਤੋਂ ਖੁਦਕੁਸ਼ੀਆਂ ਕਰਦੇ ਹਨ | ਇਸ ਖਤਰੇ ਨੂੰ ਰੋਕਣ ਲਈ ਅਤੇ ਕਿਸਾਨਾਂ ਨੂੰ ਬਚਾਉਣ ਦੇ ਲਈ ਕਈ ਰਾਜਿਆਂ ਵਿਚ ਕਰਜਾ ਮੁਆਫੀ ਯੋਜਨਾ (Loan Waiver Scheme in Different States) ਚਲਾਈ ਜਾ ਰਹੀ ਹੈ । ਤਾਂ ਆਓ ਜਾਣਦੇ ਹਾਂ ਕਿ ਹੈ ਤੁਹਾਡੇ ਰਾਜ ਵਿਚ ਕਰਜਾ ਮੁਆਫੀ ਦੀ ਯੋਜਨਾ ਜਿਸ ਤੋਂ ਤੁਹਾਨੂੰ ਲਾਭ ਮਿਲੇਗਾ । ਦੇਸ਼ ਵਿਚ ਮਹਾਮਾਰੀ ਦੇ ਕਾਰਨ ਜੋ ਸਤਿਥੀ ਪੈਦਾ ਹੋਈ ਹੈ , ਉਸ ਦੇ ਲਈ ਰਾਜ ਸਰਕਾਰ ਨੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਦਾ ਫੈਸਲਾ ਕਿੱਤਾ ਹੈ । ਇਸ ਨੂੰ ਵੇਖਦੇ ਹੋਏ ਦੇਸ਼ ਦੇ ਕਰੀਬ 3 ਲੱਖ ਕਿਸਾਨਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਿਸਾਨਾਂ ਦਾ 2 ਲੱਖ ਦਾ ਕਰਜਾ ਮੁਆਫ ਕਿੱਤਾ ਗਿਆ ਹੈ ।

ਪੰਜਾਬ ਖੇਤੀਬਾੜੀ ਕਰਜਾ ਮੁਆਫੀ ਯੋਜਨਾ 2022(Punjab Agriculture Loan Waiver Scheme 2022)

ਪੰਜਾਬ ਦੇ ਮੁੱਖਮੰਤਰੀ ਨੇ ਖੇਤੀਬਾੜੀ ਮੁਆਫੀ ਯੋਜਨਾ (Punjab Krishi Rin Maafi Yojana) ਦੇ ਤਹਿਤ ਬੇਜ਼ਮੀਨੇ ਅਤੇ ਮਜ਼ਦੂਰ ਕਿਸਾਨਾਂ ਦੇ ਲਈ 590 ਕਰੋੜ ਰੁਪਏ ਤਕ ਦਾ ਕਰਜਾ ਮੁਆਫ ਕਰਨ ਦਾ ਐਲਾਨ ਕਿੱਤਾ ਹੈ । ਜਿਸ ਦੇ ਤਹਿਤ ਕਰਜਾ ਮੁਆਫੀ ਵਿਚ ਕਿਸਾਨਾਂ ਦੀ ਸੂਚੀ ਜਾਰੀ ਕਿੱਤੀ ਜਾਵੇਗੀ । ਇਸਦੇ ਤਹਿਤ ਕਿਸਾਨ ਆਸਾਨੀ ਤੋਂ ਸੂਚੀ ਵਿਚ ਅਪਣਾ ਨਾਂ ਚੈਕ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਨੇ ਵੀ 2017 ਦੇ ਚੋਣਾਂ ਦੌਰਾਨ ਕਿਸਾਨਾਂ ਦਾ ਕਰਜਾ ਮੁਆਫ ਕਰਨ ਦਾ ਵਾਅਦਾ ਕਿੱਤਾ ਸੀ। ਜੋ ਕਿਥੇ ਨਾ ਕਿਥੇ ਪੂਰਾ ਹੁੰਦਾ ਦਿੱਖ ਰਿਹਾ ਹੈ । ਜੇਕਰ ਤੁਸੀ ਇਸ ਯੋਜਨਾ ਬਾਰੇ ਵੱਧ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ https://agri.punjab.gov.in/ ਤੇ ਕਲਿਕ ਕਰ ਸਕਦੇ ਹੋ ।

ਮੱਧ ਪ੍ਰਦੇਸ਼ ਕਿਸਾਨ ਕਰਜਾ ਮੁਆਫੀ 2022 (MP Loan Waiver Scheme 2022)

ਮੱਧ ਪ੍ਰਦੇਸ਼ ਵਿਚ ਇਸ ਯੋਜਨਾ ਦੇ ਤਹਿਤ ਰਾਜ ਭਰ ਦੇ ਜਰੂਰਤਮੰਦ ਕਿਸਾਨਾਂ ਨੂੰ ਕਰਜ ਮੁਆਫੀ ਦੇ ਸਰਟੀਫਿਕੇਟ ਸੌਂਪੇ ਜਾਂਦੇ ਹਨ ।ਇਸ ਰਾਜ ਵਿਚ ਹੁਣ ਤਕ ਕਿਸਾਨਾਂ ਨੂੰ 36 ਹਜਾਰ ਰੁਪਏ ਤਕ ਦਾ ਖੇਤੀਬਾੜੀ ਕਰਜਾ ਮੁਆਫ ਕਿੱਤਾ ਗਿਆ ਹੈ । ਇਸ ਦੇ ਇਲਾਵਾ , ਇਸ ਯੋਜਨਾ ਦੇ ਤਹਿਤ ਰਾਜ ਸਰਕਾਰ ਫ਼ਸਲ ਤੇ ਕਰਜੇ ਤੋਂ ਦੱਬੇ ਕਿਸਾਨਾਂ ਦਾ ਕਰਜਾ ਰੱਧ ਕਰਦੀ ਹੈ । ਰਾਜ ਸਰਕਾਰ ਨੇ ਮੁਤਾਬਕ ਮੱਧ ਪ੍ਰਦੇਸ਼ ਕਰਜਾ ਮੁਆਫੀ ਯੋਜਨਾ (Madhya Pradesh Krishi Rin Maafi Yojana) ਅਨੁਸਾਰ 2022 ਵਿਚ ਕਿਸਾਨਾਂ ਦੇ 2 ਲੱਖ ਦਾ ਕਰਜਾ ਮੁਆਫ ਕਰਨ ਦੇ ਉਦੇਸ਼ ਤੋਂ ਬਣਾਈ ਗਈ ਹੈ ।

ਜੇਕਰ ਤੁਸੀ ਮੱਧ ਪ੍ਰਦੇਸ਼ ਦੇ ਕਿਸਾਨ ਹੀ ਤਾਂ ਇਸ ਯੋਜਨਾ ਵਿਚ ਇੱਛੁਕ ਹੋ ਤਾਂ ਤੁਸੀ ਇਸਦੀ ਅਧਿਕਾਰਕ ਵੈਬਸਾਈਟ http://mpkrishi.mp.gov.in/ ਤੇ ਜਾ ਸਕਦੇ ਹੋ ਅਤੇ ਇਸ ਵਿਚ ਅਰਜੀ ਕਰ ਸਕਦੇ ਹੋ ।

ਰਾਜਸਥਾਨ ਕਿਸਾਨ ਕਰਜਾ ਮੁਆਫੀ ਯੋਜਨਾ 2022 (Rajasthan Farmer Loan Waiver Scheme 2022)

ਸੀਐਮ ਅਸ਼ੋਕ ਗਹਿਲੋਟ ਨੇ ਰਾਜਸਥਾਨ ਕਿਸਾਨ ਕਰਜਾ ਮੁਆਫੀ ਯੋਜਨਾ ਦੇ ਲਈ 100 ਕਰੋੜ ਦਾ ਵਾਧੂ ਬਜਟ ਅਲਾਟ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਇਸ ਫੈਸਲੇ ਤੋਂ ਕਿਸਾਨਾਂ ਨੂੰ ਲੰਬੀ ਮਿਆਦ ਦੀ ਕਰਜ਼ਾ ਮੁਆਫੀ ਯੋਜਨਾ ਦਾ ਲਾਭ ਲੈ ਸਕਣਗੇ। ਖਾਸ ਗੱਲ ਇਹ ਹੈ ਕਿ ਹੁਣ ਕਿਸਾਨਾਂ ਦੁਆਰਾ ਰਾਖੀ ਗਈ ਗਿਰਵੀ ਜ਼ਮੀਨ ਨੂੰ ਮੁਕਤ ਕਰਵਾਕੇ ਉਨ੍ਹਾਂ ਦਾ ਨਾਂ ਫਿਰ ਤੋਂ ਰਜਿਸਟਰੇਸ਼ਨ ਕਰਵਾਇਆ ਜਾ ਸਕੇਗਾ ।

ਰਾਜਸਥਾਨ ਕਿਸਾਨ ਕਰਜਾ ਮੁਆਫੀ ਯੋਜਨਾ 2022 (Rajasthan Kisan Karj Maafi Yojana) ਦੇ ਮੁਖ ਰੂਪ ਤੋਂ ਰਾਜ ਦੇ ਉਨ੍ਹਾਂ ਕਿਸਾਨਾਂ ਨੂੰ ਸ਼ਾਮਲ ਕਿੱਤਾ ਗਿਆ ਹੈ , ਜੋ ਛੋਟੇ ਅਤੇ ਮਜਦੂਰ ਕਿਸਾਨ ਹਨ ।ਰਾਜਸਥਾਨ ਕਰਜਾ ਮੁਆਫੀ ਸੂਚੀ ਦੀ ਮਦਦ ਤੋਂ ਰਾਜ ਸਰਕਾਰ ਦੁਆਰਾ ਵੱਧ ਜਾਣਕਾਰੀ ਪਾਉਣ ਦੇ ਇੱਛੁਕ ਹੋ ਤਾਂ ਤੁਸੀ ਇਸ ਦੀ ਅਧਿਕਾਰਕ ਵੈਬਸਾਈਟ lwa.rajasthan.gov.in ਤੇ ਜਾਕੇ ਚੈਕ ਕਰ ਸਕਦਾ ਹੋ ।

ਉੱਤਰ ਪ੍ਰਦੇਸ਼ ਕਿਸਾਨ ਕਰਜ ਮੁਆਫੀ ਯੋਜਨਾ 2022 (UP Kisan Loan Waiver Scheme 2022)

ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਸਾਰੇ ਕਿਸਾਨਾਂ ਨੂੰ ਯੂਪੀ ਕਿਸਾਨ ਕਰਜਾ ਮੁਆਫੀ ਯੋਜਨਾ ਸ਼ੁਰੂ ਕਿੱਤੀ ਹੈ , ਜਿਸ ਦਾ ਨਾਂ ਕਿਸਾਨ ਕਰਜਾ ਮੁਆਫੀ ਯੋਜਨਾ ਹੈ (UP Kisan Karj Maafi Yojana)| ਇਸ ਯੋਜਨਾ ਤਹਿਤ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਉਨ੍ਹਾਂ ਨੂੰ ਕਰਜਾ ਮੁਕਤ ਕਰਵਾਇਆ ਜਾਵੇਗਾ । ਕਰਜਾ ਮੁਆਫੀ ਉਨ੍ਹਾਂ ਕਿਸਾਨਾਂ ਦਾ ਹੋਵੇਗਾ ਜਿੰਨਾ ਦ ਨਾਂ ਉੱਤਰ ਪ੍ਰਦੇਸ਼ ਕਿਸਾਨ ਕਰਜਾ ਮੁਆਫੀ ਯੋਜਨਾ ਸੂਚੀ ਵਿਚ ਦਰਜ ਹੋਵੇਗਾ । ਰਾਜ ਦੇ ਸਾਰੇ ਕਿਸਾਨਾਂ ਦਾ ਕਰਜਾ ਮੁਆਫ ਕਿੱਤਾ ਜਾਵੇਗਾ ਜਿਨ੍ਹਾਂ ਨੇ ਕਿਸਾਨ ਕਰੈਡਿਟ ਕਰਦਾ ਯੋਜਨਾ ਦੇ ਤਹਿਤ ਕਰਜਾ ਲਿੱਤਾ ਹੈ ਜਾਂ ਹੋਰ ਬੈਂਕ ਸ਼ਾਖਾ ਤੋਂ ਕਰਜਾ ਲਿੱਤਾ ਹੈ । ਇਸ ਯੋਜਨਾ ਦੇ ਤਹਿਤ ਕਿਸਾਨਾਂ ਦਾ 1 ਲੱਖ ਰੁਪਏ ਤਕ ਦਾ ਕਰਜਾ ਮੁਆਫ ਕਿੱਤਾ ਜਾਂਦਾ ਹੈ ।

ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਕਿਸਾਨ ਕਰਜਾ ਮੁਆਫੀ ਦੀ ਸੂਚੀ ਜਾਰੀ ਕਰ ਦਿੱਤੀ ਹੈ । ਉਮੀਦਵਾਰਾਂ ਨੂੰ ਅਧਿਕਾਰਕ ਵੈਬਸਾਈਟ upkisankarjrahat.upsdc.gov.in ਤੇ ਜਾਕੇ ਆਨਲਾਈਨ ਲਿਸਟ ਵਿਚ ਅਪਣਾ ਨਾਂ ਚੈਕ ਕਰ ਸਕਦੇ ਹਨ ।

ਝਾਰਖੰਡ ਕਿਸਾਨ ਕਰਜਾ ਮੁਆਫੀ ਯੋਜਨਾ 2022 (Jharkhand Farmer Loan Waiver Scheme 2022)

ਝਾਰਖੰਡ ਸਰਕਾਰ ਦੁਆਰਾ ਰਾਜ ਦੇ ਕਿਸਾਨਾਂ ਦੇ ਲਈ ਸ਼ੁਰੂ ਕਿੱਤੀ ਖੇਤੀ ਕਰਜਾ ਮੁਆਫੀ ਯੋਜਨਾ (Jharkhand Kisan Rin Maafi Yojana) ਦਾ ਉਦੇਸ਼ ਉਨ੍ਹਾਂ ਦੀ ਖੇਤੀ ਲਈ ਦਿੱਤੇ ਗਏ ਕਰਜੇ ਨੂੰ ਮੁਆਫ ਕਰਨਾ ਹੈ।ਇਸ ਯੋਜਨਾ ਦੇ ਤਹਿਤ ਕਿਸਾਨਾਂ ਦੇ ਖੇਤੀਬਾੜੀ ਦੇ ਲਈ ਦਿੱਤੇ ਗਏ ਕਰਜੇ ਵਿਚ 50 ਹਜਾਰ ਰੁਪਏ ਤਕ ਦਾ ਕਰਜਾ ਮੁਆਫ ਕਰਨ ਦਾ ਫੈਸਲਾ ਕਿੱਤਾ ਗਿਆ ਹੈ।

ਇਸ ਯੋਜਨਾ ਦੇ ਤਹਿਤ ਲਗਭਗ 2000 ਕਰੋੜ ਦੇ ਬਜਟ ਦਾ ਉਪਬੰਧ ਕੀਤਾ ਗਿਆ ਹੈ। ਰਾਜ ਸਰਕਾਰ ਦਾ ਕਹਿਣਾ ਹੈ ਕਿ ਪਹਿਲੇ ਪੜਾਵ ਦੇ ਤਹਿਤ ਰਾਜ ਦੇ ਕਿਸਾਨਾਂ ਦਾ 50,000 ਰੁਪਏ ਤਕ ਦਾ ਕਰਜਾ ਮੁਆਫ ਕਿੱਤਾ ਜਾਵੇਗਾ । ਜੇਕਰ ਤੁਸੀ ਵੀ ਇਸ ਯੋਜਨਾ ਵਿਚ ਇੱਛੁਕ ਹੋ , ਤਾਂ ਤੁਸੀ ਅਧਿਕਾਰਕ ਵੈਬਸਾਈਟ jkrmy.jharkhand.gov.in ਤੇ ਜਾ ਸਕਦੇ ਹੋ।

ਇਹ ਵੀ ਪੜ੍ਹੋ : Punjab Election 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਦੀ ਕੀਤੀ ਤਾਰੀਫ

Summary in English: How will farmers get the benefit of loan waiver?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters