ਸਰਕਾਰ ਔਰਤਾਂ ਦੇ ਸਸ਼ਕਤੀਕਰਨ ਲਈ ਨਿੱਤ-ਨਵੀਆਂ ਯੋਜਨਾਵਾਂ ਚਲਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਸਮਾਜ ਵਿੱਚ ਔਰਤਾਂ ਦਾ ਸਸ਼ਕਤੀਕਰਨ ਹੋਣਾ ਬਹੁਤ ਜ਼ਰੂਰੀ ਹੈ। ਔਰਤਾਂ ਸਸ਼ਕਤ ਹੋਣਗੀਆਂ ਤਾਂ ਹੀ ਸਮਾਜ ਨੂੰ ਮਜਬੂਤੀ ਮਿਲੇਗੀ ਅਤੇ ਇਹ ਤਰੱਕੀ ਦੇ ਰਾਹ 'ਤੇ ਤੁਰੇਗਾ। ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਲਈ ਮੁਫਤ ਸਿਲਾਈ ਮਸ਼ੀਨ ਸਕੀਮ ਸ਼ੁਰੂ ਕੀਤੀ ਹੈ।
ਦੱਸ ਦਈਏ ਕਿ ਮੁਫ਼ਤ ਸਿਲਾਈ ਮਸ਼ੀਨ ਸਕੀਮ 2022 ਤਹਿਤ ਔਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਜਿਸਦੇ ਚਲਦਿਆਂ ਔਰਤਾਂ ਨੂੰ ਸਿਰਫ਼ ਇੱਕ ਅਰਜ਼ੀ ਦੇਣ ਦੀ ਲੋੜ ਹੈ। ਇਹ ਯੋਜਨਾ ਹਰੇਕ ਸੂਬੇ ਦੀਆਂ 50,000 ਔਰਤਾਂ ਦੀ ਸਹੂਲਤ ਲਈ ਬਣਾਈ ਗਈ ਹੈ, ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਅਤੇ ਅਜਾਦੀ ਨਾਲ ਕੰਮ ਕਰ ਸਕਣ।
ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੀ ਤਿਆਰੀ
ਪ੍ਰਧਾਨ ਮੰਤਰੀ ਮੁਫਤ ਸਿਲਾਈ ਮਸ਼ੀਨ ਯੋਜਨਾ ਦੇ ਤਹਿਤ, ਸਰਕਾਰ ਦੇਸ਼ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਸੁਤੰਤਰ ਬਣਨ ਦਾ ਮੌਕਾ ਦੇ ਰਹੀ ਹੈ। ਭਾਰਤ ਦੀਆਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਦਾ ਇਹ ਇੱਕ ਚੰਗਾ ਕਦਮ ਸਾਬਤ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮੁਫਤ ਸਿਲਾਈ ਮਸ਼ੀਨ ਯੋਜਨਾ 2022 ਦੇ ਤਹਿਤ, 20 ਤੋਂ 40 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ ਸਿਲਾਈ ਮਸ਼ੀਨ ਲੈਣ ਲਈ ਇੱਕ ਰੁਪਿਆ ਵੀ ਖਰਚ ਨਹੀਂ ਕਰਨਾ ਪਵੇਗਾ। ਸਰਕਾਰ ਦੀ ਇਸ ਮਦਦ ਨਾਲ ਔਰਤਾਂ ਹੁਣ ਆਪਣਾ ਸਟਾਰਟਅੱਪ ਸ਼ੁਰੂ ਕਰ ਸਕਦੀਆਂ ਹਨ। ਇਸ ਦੇ ਲਈ ਉਨ੍ਹਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ।
ਸਰਕਾਰ ਵੱਲੋਂ ਮੁਫਤ ਸਿਲਾਈ ਮਸ਼ੀਨ
ਇਸ ਸਕੀਮ ਤਹਿਤ ਪਿੰਡਾਂ ਅਤੇ ਸ਼ਹਿਰ ਦੀਆਂ ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਸਕੀਮ ਲਈ ਲੋੜੀਂਦੇ ਦਸਤਾਵੇਜ਼
-ਆਧਾਰ ਕਾਰਡ
-ਜਨਮ ਪ੍ਰਮਾਣ ਪੱਤਰ
-ਪਹਿਚਾਨ ਪਤਰ
-ਆਮਦਨ ਸਰਟੀਫਿਕੇਟ
-ਮੋਬਾਈਲ ਨੰਬਰ
-ਪਾਸਪੋਰਟ ਸਾਈਜ਼ ਫੋਟੋ
-ਅਪਾਹਜਾਂ ਲਈ ਵਿਲੱਖਣ ਅਪੰਗਤਾ ਆਈ.ਡੀ
-ਵਿਧਵਾਵਾਂ ਲਈ ਵਿਧਵਾ ਸਰਟੀਫਿਕੇਟ
ਅਰਜ਼ੀ ਦੀ ਪ੍ਰਕਿਰਿਆ
-ਇਸ ਸਕੀਮ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸਦੀ ਅਧਿਕਾਰਤ ਵੈੱਬਸਾਈਟ www.india.gov.in 'ਤੇ ਜਾਣਾ ਹੋਵੇਗਾ।
-ਹੋਮ ਪੇਜ 'ਤੇ ਸਿਲਾਈ ਮਸ਼ੀਨ ਦੀ ਮੁਫਤ ਸਪਲਾਈ ਲਈ ਅਰਜ਼ੀ ਫਾਰਮ ਦੇ ਲਿੰਕ 'ਤੇ ਕਲਿੱਕ ਕਰੋ।
-ਪ੍ਰਿੰਟ ਆਊਟ ਲੈਣ ਤੋਂ ਬਾਅਦ, ਆਪਣੀ ਸਾਰੀ ਜਾਣਕਾਰੀ ਦਰਜ ਕਰੋ ਜੋ ਤੁਹਾਡੇ ਤੋਂ ਮੰਗੀ ਗਈ ਹੈ।
-ਅੰਤ ਵਿੱਚ ਤੁਹਾਨੂੰ ਆਪਣੇ ਮੰਗੇ ਗਏ ਦਸਤਾਵੇਜ਼ ਨੱਥੀ ਕਰਨੇ ਪੈਣਗੇ ਅਤੇ ਫਾਰਮ ਜਮ੍ਹਾ ਕਰਨਾ ਹੋਵੇਗਾ।
ਅਰਜ਼ੀ ਫਾਰਮ ਦੀ ਪੜਤਾਲ ਕੀਤੀ ਜਾਵੇਗੀ
ਅਰਜ਼ੀ ਜਮ੍ਹਾਂ ਕਰਾਉਣ ਤੋਂ ਬਾਅਦ, ਤੁਹਾਡੇ ਪੱਤਰ ਦੀ ਦਫ਼ਤਰ ਅਧਿਕਾਰੀ ਵੱਲੋਂ ਜਾਂਚ ਕੀਤੀ ਜਾਵੇਗੀ। ਜਾਂਚ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਤੁਹਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਹੈ ਜਾਂ ਨਹੀਂ। ਜਾਂਚ ਤੋਂ ਬਾਅਦ ਤੁਹਾਨੂੰ ਸਰਕਾਰ ਵੱਲੋਂ ਮੁਫ਼ਤ ਸਿਲਾਈ ਮਸ਼ੀਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਪੀਓ ਇਹ ਪੰਜ ਘਰੇਲੂ ਤਾਜ਼ਗੀ ਵਾਲੇ ਡਰਿੰਕਸ
Summary in English: Government's commendable initiative for women's empowerment! Gift of free sewing machines to women