ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ (Public Provident Fund) ਆਵਰਤੀ ਜਮ੍ਹਾਂ ਰਕਮ ਅਤੇ ਸੁਕਨੀਆ ਸਮ੍ਰਿਧੀ ਯੋਜਨਾ ਦੇ ਤਹਿਤ ਵਿੱਤੀ ਸਾਲ 2019-20 ਦੇ ਲਈ ਲਾਜ਼ਮੀ ਜਮ੍ਹਾ ਰਕਮ ਕਰਨ ਦੀ ਆਖਰੀ ਮਿਤੀ ਵਧਾ ਕੇ 30 ਜੂਨ ਤਕ ਕਰ ਦਿੱਤੀ ਹੈ। ਇਸ 'ਤੇ ਵਿੱਤ ਮੰਤਰਾਲੇ ਨੇ ਇਹ ਫੈਸਲਾ ਕੋਰੋਨਾ ਵਾਇਰਸ ਫੈਲਣ ਕਾਰਨ ਦੇਸ਼ ਭਰ ਵਿਚ ਹੋਈ ਤਾਲਾਬੰਦੀ ਨੂੰ ਧਿਆਨ ਵਿਚ ਰੱਖਦਿਆਂ ਲਿਆ ਹੈ।
ਵਿੱਤ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ, ‘ਪੀਪੀਐਫ, ਸੁਕੰਨਿਆ ਸਮ੍ਰਿਧੀ ਯੋਜਨਾ ਅਤੇ ਰਿਕਰਿਕ ਡਿਪੋਜੀਟ ਤੇ ਖਾਤਾ ਧਾਰਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਇਹ ਫੈਸਲਾ ਸਮਾਲ ਸੇਵਿੰਗ ਡਿਪੋਜੀਟਰਸ (Small Saving Depositors) ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਸੀ। ਤਾਂਕਿ ਉਹ ਤਾਲਾਬੰਦੀ ਦੀ ਪਾਲਣਾ ਕਰਨ ਅਤੇ ਘਰਾਂ ਵਿੱਚ ਰਹਿਣ |ਖਾਤਾ ਧਾਰਕਾਂ ਨੂੰ ਆਪਣੇ ਖਾਤਿਆਂ ਨੂੰ ਕਿਰਿਆਸ਼ੀਲ ਰੱਖਣ ਲਈ ਸਾਲ ਵਿੱਚ ਕੁਝ ਰਕਮ ਖਾਤੇ ਵਿੱਚ ਜਮ੍ਹਾ ਕਰਨੀ ਪੈਂਦੀ ਹੈ | ਜੇ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਗਾਹਕਾਂ 'ਤੇ ਜ਼ੁਰਮਾਨਾ ਵਸੂਲਿਆ ਜਾਂਦਾ ਹੈ | ਵੈਸੇ ਤਾ ਇਸ ਜ਼ੁਰਮਾਨੇ ਤੋਂ ਬਚਣ ਲਈ, ਜ਼ਿਆਦਾਤਰ ਗਾਹਕ ਵਿੱਤੀ ਸਾਲ ਦੇ ਅੰਤ ਵਿਚ ਇਨ੍ਹਾਂ ਯੋਜਨਾਵਾਂ ਵਿਚ ਕੁਝ ਰਾਸ਼ੀ ਜਮ੍ਹਾ ਕਰ ਦਿੰਦੇ ਹਨ |
ਪਰ ਵਿੱਤ ਮੰਤਰਾਲੇ ਦੇ ਇਸ ਐਲਾਨ ਤੋਂ ਬਾਅਦ ਹੁਣ ਜਮ੍ਹਾਕਰਤਾ ਇਸ ਸਕੀਮ ਵਿਚ 30 ਜੂਨ ਤੱਕ ਪੈਸੇ ਜਮ੍ਹਾ ਕਰ ਸਕਣਗੇ। ਇਸ ਦੇ ਲਈ, ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਡਿਪੋਜੀਟ ਨਹੀਂ ਦੇਣਾ ਪਵੇਗਾ | ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਜਿਨ੍ਹਾਂ ਨੇ 2019-20 ਵਿੱਤੀ ਸਾਲ ਵਿੱਚ ਕੋਈ ਡਿਪੋਜੀਟ ਨਹੀਂ ਕੀਤਾ ਹੈ।
ਇਸ ਦੇ ਲਈ, ਜਮ੍ਹਾਕਰਤਾ ਨੂੰ ਖਾਤਾ ਦਫਤਰ (Account Office) ਵਿਚ ਇਕ ਅੰਡਰਟੇਕਿੰਗ (Undertaking) ਦੇਣੀ ਪਵੇਗੀ | ਇਸ ਅੰਡਰਟੇਕਿੰਗ ਵਿਚ ਉਹਨਾਂ ਨੂੰ ਜਾਣਕਾਰੀ ਦੇਣੀ ਹੋਵੇਗੀ ਕਿ 2019- 20 ਦੇ ਵਿੱਤੀ ਸਾਲ ਦੌਰਾਨ ਉਹਨਾਂ ਨੇ ਇਨ੍ਹਾਂ ਖਾਤਿਆਂ ਵਿਚ ਜਮ੍ਹਾਂ ਰਕਮ (Deposit limit) ਦੀ ਬਹੁਤੀ ਸੀਮਾ ਪਾਰ ਨਹੀਂ ਕੀਤੀ ਹੈ। ਮੰਤਰਾਲੇ ਦੀ ਜਾਣਕਾਰੀ ਦੇ ਅਨੁਸਾਰ, ਇਨ੍ਹਾਂ ਜਮ੍ਹਾਂ ਰਕਮਾਂ 'ਤੇ ਵਿਆਜ ਦਰ ਅਸਲ ਜਮ੍ਹਾਂ ਰਕਮ ਦੇ ਦਿਨ ਤੋਂ ਹੀ ਗਿਣਾਈ ਜਾਵੇਗੀ। ਇਸ ਤੋਂ ਇਲਾਵਾ, ਜੇ ਤੁਹਾਡੇ ਖਾਤੇ ਵਿਚ 31 ਮਾਰਚ ਤੋਂ 30 ਜੂਨ ਤੱਕ ਕੋਈ ਘੱਟੋ ਘੱਟ ਬਕਾਇਆ ਨਹੀਂ ਹੈ, ਤਾਂ ਵੀ ਇਸ 'ਤੇ ਕੋਈ ਵਾਧੂ ਖਰਚਾ ਨਹੀਂ ਲਗਾਇਆ ਜਾਵੇਗਾ ਅਤੇ ਨਾਲ ਵੀ, 31 ਮਾਰਚ ਨੂੰ ਮੇਚਯੋਰ (Mature) ਹੋਣ ਵਾਲੀ ਸਾਰੀਆਂ ਪੀਪੀਐਫ ਅਕਾਊਂਟਸ (PPF Accounts) ਦੀ ਵੀ ਮੇਚਯੋਰੀਟੀ ਡੇਟ 30 ਜੂਨ ਹੋਵੇਗੀ |
Summary in English: Good News ! PPF and Sukanya Samriddhi account holders given relief due to lockdown