ਸਰਕਾਰ ਦੇਸ਼ `ਚ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਕਈ ਯੋਜਨਾਵਾਂ ਬਣਾਉਂਦੀ ਹੈ। ਜਿਵੇਂ ਕਿ ਬੀਤੇ ਕੁਝ ਦਿਨਾਂ `ਚ ਸਰਕਾਰ ਨੇ ਬਾਰਸ਼ਾਂ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੇ ਨੁਕਸਾਨ ਨੂੰ ਘਟਾਉਣ ਲਈ ਸਰਕਾਰੀ ਸਕੀਮ ਦਾ ਐਲਾਨ ਵੀ ਕੀਤਾ ਸੀ। ਜਿਸਦੇ ਨਾਲ ਹੀ ਹੁਣ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan Maandhan Yojana) ਦੇ ਤਹਿਤ ਲਾਭ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਦੀ ਵਿਸ਼ੇਸ਼ਤਾ:
ਕਿਸਾਨ ਬੁਢਾਪੇ `ਚ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ ਇਸ ਦੇ ਲਈ ਭਾਰਤ ਸਰਕਾਰ ਨੇ 2019 `ਚ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan Maandhan Yojana) ਸ਼ੁਰੂ ਕੀਤੀ ਸੀ। ਇਸ ਸਕੀਮ ਦੇ ਤਹਿਤ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ 'ਤੇ ਹਰ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ। ਇਸ ਸਕੀਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜੇਕਰ ਕਿਸੇ ਪੈਨਸ਼ਨ ਧਾਰਕ ਦੀ ਮੌਤ ਹੋ ਜਾਂਦੀ ਹੈ, ਤਾਂ 50 ਪ੍ਰਤੀਸ਼ਤ ਉਸਦੀ ਪਤੀ ਜਾਂ ਪਤਨੀ ਨੂੰ ਪੈਨਸ਼ਨ ਵਜੋਂ ਦਿੱਤਾ ਜਾਂਦਾ ਹੈ। ਇਹ ਪੈਨਸ਼ਨ ਸਿਰਫ਼ ਕਿਸਾਨ ਜਾਂ ਉਸ ਦੀ ਪਤਨੀ ਨੂੰ ਹੀ ਦਿੱਤੀ ਜਾਂਦੀ ਹੈ। ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇਹ ਲਾਭ ਨਹੀਂ ਮਿਲਦਾ।
ਅਰਜ਼ੀ ਕੌਣ ਦੇ ਸਕਦੇ ਹਨ?
● ਦੇਸ਼ ਦੇ ਛੋਟੇ ਤੇ ਸੀਮਾਂਤ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan Maandhan Yojana) ਦਾ ਲਾਭ ਲੈ ਸਕਦੇ ਹਨ।
● ਇਸ ਦੇ ਲਈ ਉਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ।
● ਇਨ੍ਹਾਂ ਕਿਸਾਨਾਂ ਕੋਲ ਖੇਤੀ ਲਈ ਆਪਣੀ ਜ਼ਮੀਨ ਵੀ ਨਹੀਂ ਹੋਣੀ ਚਾਹੀਦੀ ਹੈ।
● ਇਸ ਤੋਂ ਇਲਾਵਾ ਇਸ ਸਕੀਮ ਲਈ ਅਪਲਾਈ ਕਰਨ ਵਾਲਾ ਕਿਸਾਨ ਸਰਕਾਰ ਦੀ ਕਿਸੇ ਹੋਰ ਸਕੀਮ ਜਿਵੇਂ ਕਿ ਰਾਸ਼ਟਰੀ ਪੈਨਸ਼ਨ ਸਕੀਮ (National Pension Scheme), ਕਰਮਚਾਰੀ ਸੂਬਾ ਬੀਮਾ ਕਾਰਪੋਰੇਸ਼ਨ ਸਕੀਮ (Employees' State Insurance Corporation Scheme), ਕਰਮਚਾਰੀ ਫੰਡ ਸੰਗਠਨ ਯੋਜਨਾ (Employees' Fund Organization Scheme) ਆਦਿ ਵਰਗੀਆਂ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਨਾ ਲੈ ਰਿਹਾ ਹੋਵੇ।
ਕਿੰਨੇ ਪੈਸਿਆਂ ਦਾ ਨਿਵੇਸ਼ ਕਰਨਾ ਹੋਏਗਾ:
ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan Maandhan Yojana) `ਚ ਕਿਸਾਨ ਸਿਰਫ਼ 55 ਤੋਂ 200 ਰੁਪਏ ਦੇ ਨਿਵੇਸ਼ ਨਾਲ ਸ਼ੁਰੂਆਤ ਕਰ ਸਕਦੇ ਹਨ। ਜੋ ਤੁਹਾਨੂੰ 60 ਸਾਲ ਤੱਕ ਜਮ੍ਹਾ ਕਰਵਾਉਣੇ ਪੈਣਗੇ । 60 ਸਾਲ ਤੋਂ ਭਾਵ ਬੁਢਾਪਾ ਪੂਰਾ ਹੋਣ 'ਤੇ ਤੁਹਾਨੂੰ ਸਰਕਾਰ ਤੋਂ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਰੂਪ `ਚ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਸਰਕਾਰੀ ਯੋਜਨਾ `ਚ ਕਿਸਾਨਾਂ ਨੂੰ 36000 ਰੁਪਏ ਸਾਲਾਨਾ ਪੈਨਸ਼ਨ ਵਜੋਂ ਯਾਨੀ ਕੁੱਲ 3000 ਰੁਪਏ ਪ੍ਰਤੀ ਮਹੀਨਾ ਮਿਲਣਗੇ।
ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੱਢੀਆਂ ਨਵੀਆਂ ਸਕੀਮਾਂ
ਰਜਿਸਟ੍ਰੇਸ਼ਨ ਪ੍ਰਕਿਰਿਆ:
ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan Maandhan Yojana) ਦੇ ਤਹਿਤ ਤੁਸੀਂ ਘਰ ਬੈਠੇ ਵੀ ਆਸਾਨੀ ਨਾਲ ਇਸ ਅਰਜ਼ੀ ਲਈ ਅਪਲਾਈ (apply) ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਜੇਕਰ ਤੁਹਾਨੂੰ ਖੁਦ ਅਪਲਾਈ ਕਰਨ `ਚ ਕੋਈ ਤੰਗੀ ਆਉਂਦੀ ਹੈ, ਤਾਂ ਤੁਸੀਂ ਆਪਣੇ ਕਿਸੇ ਵੀ ਨਜ਼ਦੀਕੀ ਕਾਮਨ ਸਰਵਿਸ ਸੈਂਟਰ `ਚ ਜਾ ਕੇ ਰਜਿਸਟਰ ਕਰਾ ਸਕਦੇ ਹੋ।
ਜ਼ਰੂਰੀ ਦਸਤਾਵੇਜ਼:
● ਆਧਾਰ ਕਾਰਡ (Aadhaar Card)
● ਬੈਂਕ ਬਚਤ ਖਾਤਾ (Bank savings account)
● ਪੈਨ ਕਾਰਡ (PAN card)
● ਜ਼ਮੀਨ ਦੇ ਕਾਗਜ਼ (Land papers)
Summary in English: Eligible for a pension of Rs 36000 through Pradhan Mantri Kisan Mandhan Yojana