Electricity Bill: ਜੇਕਰ ਤੁਸੀਂ ਵੀ ਆਪਣੇ ਜ਼ਿਆਦਾ ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਹੋ, ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਦਰਅਸਲ, ਸਰਕਾਰ ਵੱਲੋਂ ਇੱਕ ਵਧੀਆ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਤੁਹਾਡਾ ਬਿਜਲੀ ਬਿੱਲ ਸਿੱਦਾ ਅੱਧਾ ਹੋ ਜਾਵੇਗਾ। ਜਾਣੋ ਇਸ ਸਕੀਮ ਬਾਰੇ ਅਤੇ ਜਲਦੀ ਚੁੱਕੋ ਇਸਦਾ ਲਾਭ...
Electricity Bill Half Scheme 2022: ਅੱਜ ਦੇ ਸਮੇਂ ਵਿੱਚ ਆਮ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਵੱਧ ਰਹੇ ਬਿਜਲੀ ਦੇ ਬਿੱਲਾਂ ਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਗਰਮੀਆਂ ਦੇ ਮਹੀਨਿਆਂ ਵਿੱਚ ਬਿਜਲੀ ਦਾ ਬਿੱਲ ਸਭ ਤੋਂ ਵੱਧ ਆਉਂਦਾ ਹੈ। ਜਿਸ ਨੂੰ ਜਮਾਂ ਕਰਵਾਉਣ ਵੇਲੇ ਲੋਕ ਕਾਫੀ ਪਰੇਸ਼ਾਨੀ ਵਿੱਚ ਰਹਿੰਦੇ ਨੇ। ਜੇਕਰ ਤੁਸੀਂ ਵੀ ਆਪਣੇ ਬਿਜਲੀ ਦੇ ਬਿੱਲ ਨੂੰ ਲੈ ਕੇ ਪਰੇਸ਼ਾਨ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ।
ਦਰਅਸਲ, ਛੱਤੀਸਗੜ੍ਹ ਸੂਬੇ ਵਿੱਚ ਅੱਧਾ ਬਿਜਲੀ ਬਿੱਲ ਦੀ ਯੋਜਨਾ (Electricity Bill Half Scheme 2022) ਚਲਾਈ ਜਾ ਰਹੀ ਹੈ। ਜਿਵੇਂ ਕਿ ਇਸਦੇ ਨਾਮ ਤੋਂ ਪਤਾ ਲੱਗਦਾ ਹੈ, ਇਸ ਯੋਜਨਾ ਵਿੱਚ ਬਿਜਲੀ ਦਾ ਬਿੱਲ ਅੱਧਾ ਕੀਤਾ ਜਾਵੇਗਾ। ਜਿਸ ਕਾਰਨ ਲੋਕਾਂ ਨੂੰ ਜ਼ਿਆਦਾ ਬਿੱਲ ਆਉਣ ਤੋਂ ਰਾਹਤ ਮਿਲ ਸਕਦੀ ਹੈ।
ਇਸ ਸਕੀਮ ਵਿੱਚ ਤੁਹਾਨੂੰ ਕਿੰਨੀ ਛੋਟ ਮਿਲੇਗੀ?
ਤੁਹਾਨੂੰ ਦੱਸ ਦੇਈਏ ਕਿ 1 ਮਾਰਚ 2019 ਨੂੰ ਛੱਤੀਸਗੜ੍ਹ ਸਰਕਾਰ ਨੇ ਪੂਰੇ ਸੂਬੇ ਵਿੱਚ ਬਿਜਲੀ ਬਿੱਲ ਅੱਧਾ ਸਕੀਮ 2022 (Electricity Bill Half Scheme 2022) ਲਾਗੂ ਕੀਤਾ ਹੈ। ਜਿਸ 'ਚ ਖਪਤਕਾਰਾਂ ਨੂੰ 400 ਯੂਨਿਟ ਤੱਕ ਬਿਜਲੀ ਦੀ ਖਪਤ 'ਤੇ 50 ਫੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ ਇਸ ਸਕੀਮ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਹਰ ਮਹੀਨੇ 30 ਯੂਨਿਟ ਤੱਕ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਇਸ ਸਮੇਂ ਸੂਬੇ ਦੇ 40 ਲੱਖ ਤੋਂ ਵੱਧ ਪਰਿਵਾਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈ ਰਹੇ ਹਨ।
ਬਿਜਲੀ ਬਿੱਲ ਅੱਧੀ ਸਕੀਮ ਲਈ ਲੋੜੀਂਦੇ ਦਸਤਾਵੇਜ਼
● ਨਿਵਾਸ ਸਰਟੀਫਿਕੇਟ
● ਪੁਰਾਣਾ ਬਿਜਲੀ ਬਿੱਲ
● ਪਛਾਣ ਪੱਤਰ, ਆਧਾਰ ਕਾਰਡ
ਇਨ੍ਹਾਂ ਸਾਰੇ ਦਸਤਾਵੇਜ਼ਾਂ ਦੇ ਨਾਲ, ਤੁਸੀਂ ਆਪਣੇ ਨਜ਼ਦੀਕੀ ਬਿਜਲੀ ਵਿਭਾਗ ਵਿੱਚ ਜਾ ਕੇ ਅਰਜ਼ੀ ਦੇ ਸਕਦੇ ਹੋ ਜਾਂ ਤੁਸੀਂ ਘਰ ਬੈਠੇ ਅਧਿਕਾਰਤ ਵੈਬਸਾਈਟ ਤੋਂ ਵੀ ਅਰਜ਼ੀ ਦੇ ਸਕਦੇ ਹੋ।
ਇਹ ਵੀ ਪੜ੍ਹੋ : Good News: ਮਜ਼ਦੂਰਾਂ ਲਈ ਖੁਸ਼ਖਬਰੀ, ਲੱਖਾਂ ਰੁਪਏ ਲੈਣ ਲਈ ਬਣਵਾਓ ਇਹ ਕਾਰਡ
ਇਸ ਸਕੀਮ ਦਾ ਲਾਭ ਕਿਵੇਂ ਮਿਲੇਗਾ?
ਸਰਕਾਰ ਦੀ ਬਿਜਲੀ ਬਿੱਲ ਅੱਧਾ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਖਪਤਕਾਰਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਸਾਰੇ ਬਿਜਲੀ ਬਿੱਲਾਂ ਦੇ ਬਕਾਏ ਭਰੇ ਹਨ। ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਪੁਰਾਣੇ ਬਿਜਲੀ ਬਿੱਲ ਦਾ ਬਕਾਇਆ ਅੱਜ ਹੀ ਭਰੋ। ਸਾਰੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਤੁਸੀਂ ਅਗਲੇ ਬਿਜਲੀ ਬਿੱਲ ਵਿੱਚ 50 ਫੀਸਦੀ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਪਰ ਇਹ ਵੀ ਧਿਆਨ ਵਿੱਚ ਰੱਖੋ ਕਿ ਤੁਸੀਂ ਇਸ ਸਕੀਮ ਦਾ ਲਾਭ ਤਾਂ ਹੀ ਲੈ ਸਕਦੇ ਹੋ ਜੇਕਰ ਤੁਹਾਡੀ ਯੂਨਿਟ 400 ਤੋਂ ਘੱਟ ਹੈ।
400 ਤੋਂ ਵੱਧ ਯੂਨਿਟ ਵਾਲੇ ਨੂੰ ਨਹੀਂ ਮਿਲੇਗਾ ਲਾਭ
ਜੇਕਰ ਤੁਹਾਡੀ ਯੂਨਿਟ 400 ਤੋਂ ਵੱਧ ਆਉਂਦੀ ਹੈ ਤਾਂ ਤੁਹਾਨੂੰ ਸਰਕਾਰ ਦੀ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਵੇਗਾ। ਤੁਸੀਂ ਬਿਜਲੀ ਦੇ ਅੱਧੇ ਬਿੱਲ ਬਾਰੇ ਵਧੇਰੇ ਜਾਣਕਾਰੀ ਬਿਜਲੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਜਾਂ ਆਪਣੇ ਨਜ਼ਦੀਕੀ ਬਿਜਲੀ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹੋ।
Summary in English: Electricity Bill Half Scheme: With this scheme your electricity bill will be half! Pick up the benefits early!