PM CARES Scheme: ਕੇਂਦਰ ਸਰਕਾਰ ਦੀ "ਪੀਐਮ ਕੇਅਰਜ਼ ਫਾਰ ਚਿਲਡਰਨ" ਸਕੀਮ ਤਹਿਤ ਬੱਚਿਆਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਲੇਖ ਰਾਹੀਂ ਅੱਜ ਅੱਸੀ ਤੁਹਾਨੂੰ ਸਕੀਮ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਨਾਲ ਹੀ ਇਹ ਦੱਸਣ ਜਾ ਰਹੇ ਹਾਂ ਕਿ ਸਕੀਮ ਲਈ ਕੌਣ ਯੋਗ ਹੈ ਅਤੇ ਕਿਵੇਂ ਅਰਜ਼ੀ ਦੇਣੀ ਹੈ?
PM CARE for Children Scheme: ਕੋਰੋਨਾ ਮਹਾਮਾਰੀ ਕਾਰਨ ਦੇਸ਼-ਦੁਨੀਆ 'ਚ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਭਾਰਤ ਵਿੱਚ ਵੀ ਕੋਰੋਨਾ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸਦੇ ਚਲਦਿਆਂ ਵੱਡੀ ਗਿਣਤੀ ਵਿੱਚ ਬੱਚੇ ਅਨਾਥ ਹੋ ਗਏ ਹਨ। ਅਜਿਹੇ 'ਚ ਕੇਂਦਰ ਦੀ ਮੋਦੀ ਸਰਕਾਰ ਨੇ ਕੋਰੋਨਾ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਬੱਚਿਆਂ ਲਈ ਪੀਐੱਮ ਕੇਅਰਜ਼ ਫਾਰ ਚਿਲਡਰਨ ਸਕੀਮ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ 30 ਮਈ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਰਚੁਅਲ ਤਰੀਕੇ ਨਾਲ ਪੀਐਮ ਕੇਅਰ ਫਾਰ ਚਿਲਡਰਨ ਸਕੀਮ ਦੀ ਸ਼ੁਰੂਆਤ ਕੀਤੀ ਹੈ।
ਪੀਐਮ ਕੇਅਰਜ਼ ਫਾਰ ਚਿਲਡਰਨ ਸਕੀਮ ਦੇ ਲਾਭ
● ਕੋਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਹਰ ਮਹੀਨੇ 4,000 ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ।
● ਬੱਚੇ ਦੇ 23 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਸਰਕਾਰ ਵੱਲੋਂ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਬੱਚਿਆਂ ਨੂੰ ਮੁਫਤ ਸਿੱਖਿਆ ਦਾ ਲਾਭ ਮਿਲੇਗਾ।
● 11 ਤੋਂ 15 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਨਵੋਦਿਆ ਵਿਦਿਆਲਿਆ ਜਾਂ ਕਿਸੇ ਰਿਹਾਇਸ਼ੀ ਸਕੂਲ ਵਿੱਚ ਦਾਖਲਾ ਦਿੱਤਾ ਜਾਵੇਗਾ।
● ਬੱਚਿਆਂ ਦੀ ਉਚੇਰੀ ਸਿੱਖਿਆ ਲਈ ਕਰਜ਼ਾ ਸਹਾਇਤਾ ਦਿੱਤੀ ਜਾਵੇਗੀ।
● ਪੀਐਮ ਕੇਅਰ ਫੰਡ ਤੋਂ ਲੋਨ 'ਤੇ ਵਿਆਜ ਦਿੱਤਾ ਜਾਵੇਗਾ।
● ਸਰਕਾਰੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਅਜਿਹੇ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ 5 ਲੱਖ ਰੁਪਏ ਦਾ ਹੈਲਥ ਕਾਰਡ ਦਿੱਤਾ ਜਾਵੇਗਾ।
● ਜੇਕਰ ਕਿਸੇ ਬੱਚੇ ਦਾ ਦਾਖਲਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਹੁੰਦਾ ਹੈ, ਤਾਂ ਉਸਦੀ ਫੀਸ ਪੀਐਮ ਕੇਅਰਜ਼ ਫੰਡ ਦੁਆਰਾ ਦਿੱਤੀ ਜਾਵੇਗੀ।
● ਬੱਚਿਆਂ ਦੀ ਫੀਸ ਤੋਂ ਇਲਾਵਾ ਸਕੂਲ ਦੀ ਯੂਨੀਫਾਰਮ ਦਾ ਖਰਚਾ ਪ੍ਰਧਾਨ ਮੰਤਰੀ ਕੇਅਰ ਫੰਡ ਦੁਆਰਾ ਦਿੱਤਾ ਜਾਵੇਗਾ।
ਇਸ ਸਕੀਮ ਤਹਿਤ ਬੱਚਿਆਂ ਨੂੰ ਮਿਲਣਗੇ 10 ਲੱਖ ਰੁਪਏ
ਹਰੇਕ ਪਛਾਣੇ ਗਏ ਬੱਚੇ ਦੇ ਖਾਤੇ ਵਿੱਚ ਇੱਕ ਗਣਨਾ ਕੀਤੀ ਰਕਮ ਜਮ੍ਹਾਂ ਕੀਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਦੇ 18 ਸਾਲ ਦੀ ਉਮਰ ਦੇ ਹੋਣ 'ਤੇ ਕਾਰਪਸ 10 ਲੱਖ ਰੁਪਏ ਬਣ ਜਾਵੇ। 18 ਤੋਂ 23 ਸਾਲ ਦੀ ਉਮਰ ਦੇ ਬੱਚੇ ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਵਿੱਚ 10 ਲੱਖ ਰੁਪਏ ਦਾ ਨਿਵੇਸ਼ ਕਰਕੇ ਮਾਸਿਕ ਵਜ਼ੀਫ਼ਾ ਪ੍ਰਾਪਤ ਕਰਨ ਦੇ ਯੋਗ ਹਨ। ਉਨ੍ਹਾਂ ਨੂੰ 23 ਸਾਲ ਦੀ ਉਮਰ 'ਤੇ ਪਹੁੰਚਣ 'ਤੇ 10 ਲੱਖ ਰੁਪਏ ਦੀ ਰਾਸ਼ੀ ਮਿਲੇਗੀ।
ਇਹ ਵੀ ਪੜ੍ਹੋ: PM Schemes: ਮੋਦੀ ਸਰਕਾਰ ਦੀਆਂ ਇਨ੍ਹਾਂ 10 ਵੱਡੀਆਂ ਸਕੀਮ ਨੇ ਬਦਲੀ ਲੋਕਾਂ ਦੀ ਜੀਵਨ ਸ਼ੈਲੀ!
ਔਨਲਾਈਨ ਪੋਰਟਲ ਰਾਹੀਂ ਕਰੋ ਚੈੱਕ
ਯੋਜਨਾ ਦਾ ਉਦੇਸ਼ ਬੱਚਿਆਂ ਦੀ ਵਿਆਪਕ ਦੇਖਭਾਲ ਅਤੇ ਸੁਰੱਖਿਆ ਨੂੰ ਟਿਕਾਊ ਢੰਗ ਨਾਲ ਯਕੀਨੀ ਬਣਾਉਣਾ ਅਤੇ ਸਿਹਤ ਬੀਮੇ ਰਾਹੀਂ ਉਨ੍ਹਾਂ ਦੀ ਭਲਾਈ ਨੂੰ ਸਮਰੱਥ ਬਣਾਉਣਾ। ਇਸ ਸਕੀਮ ਨੂੰ ਔਨਲਾਈਨ ਪੋਰਟਲ ਯਾਨੀ pmcaresforchildren.in ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ।
Summary in English: Children will get 10 lakh rupees under this scheme of the central government! Who is eligible? How to apply?