ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਦੇ ਤਹਿਤ ਜਲਦ ਹੀ ਕਿਸਾਨਾਂ ਦੇ ਖਾਤੇ ਵਿੱਚ 10 ਵੀਂ ਕਿਸ਼ਤ ਆਉਣ ਵਾਲੀ ਹੈ। ਹੁਣ ਜਲਦ ਹੀ ਲਾਭਪਾਤਰੀ ਕਿਸਾਨਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ 15 ਦਸੰਬਰ ਨੂੰ ਪੈਸਾ ਖਾਤੇ ਵਿੱਚ ਟਰਾਂਸਫਰ ਕਰ ਸਕਦੀ ਹੈ। ਮੋਦੀ ਸਰਕਾਰ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦਿੰਦੀ ਹੈ ।
ਸਰਕਾਰ ਦਾ ਟੀਚਾ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨਾ ਹੈ, ਇਸ ਲਈ ਕੇਂਦਰ ਸਰਕਾਰ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸਾ ਟਰਾਂਸਫਰ ਕਰਦੀ ਹੈ। ਸਰਕਾਰ 6,000 ਰੁਪਏ ਸਾਲ ਵਿੱਚ ੩ ਕਿਸ਼ਤਾਂ ਚ ਦਿੰਦੀ ਹੈ| ਇਕ ਕਿਸ਼ਤ 4 ਮਹੀਨੇ ਵਿੱਚ ਆਉਂਦੀ ਹੈ । ਅਜਿਹੇ ਚ ਜੇਕਰ ਤੁਸੀ 15 ਦਸੰਬਰ ਤੋਂ ਪਹਿਲਾ ਦੇਖਣਾ ਚਾਹੁੰਦੇ ਹੋ ਕਿ ਇਸ ਮਹੀਨੇ ਤੁਹਾਡੇ ਖਾਤੇ ਵਿਚ ਪੈਸਾ ਟਰਾਂਸਫਰ ਹੋਣ ਵਾਲਾ ਹੈ ਕਿ ਨਹੀਂ , ਤੇ ਤੁਸੀ ਇਸ ਤਰ੍ਹਾਂ ਸਟੇਟਸ ਚੈੱਕ ਕਰ ਸਕਦੇ ਹੋ ।
ਪੀਐਮ ਕਿਸਾਨ ਯੋਜਨਾ ਵਿੱਚ ਇਹਦਾ ਚੈੱਕ ਕਰੋ ਆਪਣਾ ਸਟੇਟਸ (Check your status like this in PM Kisan Yojana)
ਤੁਹਾਨੂੰ ਦਸ ਦਇਏ ਕਿ ਜੇਕਰ ਆਰਐਫਟੀ ਰਾਜ ਸਰਕਾਰ ਦੁਆਰਾ ਦਸਤਖ਼ਤ ਕੀਤੇ ਲਿਖਤੀ ਰੂਪ ਵਿੱਚ ਆ ਰਿਹਾ ਹੈ , ਤੇ ਇਸਦਾ ਮਤਲਬ ਹੈ ਕਿ ਟਰਾਂਸਫਰ ਦੀ ਬੇਨਤੀ ।ਇਸਦਾ ਦਾ ਮਤਲਬ ਇਹ ਹੈ ਕਿ 'ਰੇਕੁਐਸਟ ਫਾਰ ਟਰਾਂਸਫਰ' (Request for transfer) ਯਾਨੀ ਤੁਹਾਡੇ ਦੁਆਰਾ ਜੋ ਜਾਣਕਾਰੀ ਦਿਤੀ ਗਈ ਹੈ,ਉਸਦੀ ਪੁਸ਼ਤੀ ਕਰ ਲੀਤੀ ਗਈ ਹੈ ਅਤੇ ਹੁਣ ਤੁਹਾਡੇ ਖਾਤੇ ਵਿੱਚ ਕਿਸ਼ਤ ਟਰਾਂਸਫਰ ਕਰ ਦਿਤੀ ਜਾਵੇਗੀ ।
ਇਸ ਤੋਂ ਇਲਾਵਾ ਜੇਕਰ FTO ਲਿਖਕਰ ਸਟੇਟਸ ਮਿਲ ਰਿਹਾ ਹੈ ਤੇ ਭੁਗਤਾਨ ਦੀ ਪੁਸ਼ਤੀ ਲੰਬਿਤ ਹੈ , ਤੇ ਇਸਦਾ ਮਤਲਬ ਹੈ ਕਿ ਸਰਕਾਰ ਨੇ ਤੁਹਾਡੀ ਦਿੱਤੀ ਜਾਣਕਾਰੀ ਦੁਆਰਾ ਪੁਸ਼ਤੀ ਕਰ ਲੀਤੀ ਹੈ। ਹੁਣ ਜਲਦ ਹੀ ਤੁਹਾਡੇ ਖਾਤੇ ਵਿੱਚ ਪੈਸਾ ਟਰਾਂਸਫਰ ਕਰ ਦਿੱਤਾ ਜਾਵੇਗਾ
ਪੀਐਮ ਕਿਸਾਨ ਯੋਜਨਾ ਵਿੱਚ ਪੈਸੇ ਟਰਾਂਸਫਰ ਦੀ ਅਰਜ਼ੀ (Check your status like this in PM Kisan Yojana)
ਪੀਐਮ ਕਿਸਾਨ ਸਨਮਾਨ ਨਿਧਿ ਦੇ ਤਹਿਤ ਕਿਸਾਨਾਂ ਨੂੰ ਆਨਲਾਈਨ ਅਰਜ਼ੀ ਕਰਨੀ ਪੈਂਦੀ ਹੈ। ਇਸਦੇ ਬਾਅਦ ਅਰਜ਼ੀ ਨੂੰ ਰਾਜ ਸਰਕਾਰ ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ । ਦੱਸ ਦੇਈਏ ਕਿ ਅਰਜ਼ੀ ਦੇ ਲਈ ਰੈਵੇਨਿਊ ਰਿਕਾਰਡ,ਅਧਾਰ ਨੰਬਰ ਅਤੇ ਖਾਤਾ ਨੰਬਰ ਜਰੂਰੀ ਹੈ । ਜਦ ਤਕ ਸਰਕਾਰ ਤੁਹਾਡੇ ਖਾਤੇ ਦੀ ਪੁਸ਼ਤੀ ਨਹੀਂ ਕਰਦੀ ਉਹਦੋਂ ਤਕ ਤੁਹਾਡੇ ਖਾਤੇ ਵਿੱਚ ਪੈਸਾ ਟਰਾਂਸਫਰ ਨਹੀਂ ਹੁੰਦਾ। ਜਿਦਾਂ ਹੀ ਰਾਜ ਸਰਕਾਰ ਦੁਆਰਾ ਤਸਦੀਕ ਕੀਤੀ ਜਾਂਦੀ ਹੈ ,ਤੇ ਐਫ.ਟੀ.ਓ ਜਨਰੇਟ ਹੁੰਦਾ ਹੈ ਇਸ ਤੋਂ ਬਾਅਦ ਕੇਂਦਰ ਸਰਕਾਰ ਤੁਹਾਡੇ ਖਾਤੇ ਵਿੱਚ ਪੈਸਾ ਟਰਾਂਸਫਰ ਕਰ ਦਿੰਦੀ ਹੈ ।
ਇਹ ਵੀ ਪੜ੍ਹੋ : PM ਕਿਸਾਨ ਸਨਮਾਨ ਨਿਧੀ ਯੋਜਨਾ 'ਚ ਹੋਇਆ ਵੱਡਾ ਬਦਲਾਅ, ਜਾਣੋ ਨਹੀਂ ਤਾਂ ਫਸ ਜਾਣਗੇ ਪੈਸੇ
Summary in English: Check your account status like this in PM Kisan Yojana