ਸਾਡੇ ਦੇਸ਼ ਵਿੱਚ ਕੁੜੀਆਂ ਨੂੰ ਦੇਵੀ ਮੰਨਿਆ ਜਾਂਦਾ ਹੈ। ਇਨ੍ਹਾਂ ਕੁੜੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਮਾਤਾ-ਪਿਤਾ ਕਿੰਨਾ ਕੁਝ ਕਰਦੇ ਹਨ, ਇਸ ਕਰਕੇ
ਸਰਕਾਰ ਵੀ ਧੀਆਂ ਦੇ ਵਿਕਾਸ ਅਤੇ ਸਿੱਖਿਆ ਲਈ ਲਗਾਤਾਰ ਨਵੀਆਂ
ਸਕੀਮਾਂ ਲਿਆਉਂਦੀ ਰਹਿੰਦੀ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਵੀ ਉਨ੍ਹਾਂ ਵਿੱਚੋ ਇੱਕ ਹੈ, ਜੋ ਧੀਆਂ ਦਾ ਜੀਵਨ ਸੁਖਾਲਾ ਅਤੇ ਆਰਥਿਕ ਪੱਖੋਂ ਆਤਮ-ਨਿਰਭਰ ਬਣਾਉਂਦਾ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ ਕਿ ਹੈ ?
ਇਸ ਯੋਜਨਾ ਦੇ ਵਿੱਚ ਲਗਾਤਾਰ ਇੱਕ ਨਿਸ਼ਚਿਤ ਰਕਮ ਜਮ੍ਹਾ ਕਰਨ ਤੋਂ ਬਾਅਦ, ਕੁੜੀਆਂ ਨੂੰ 21 ਸਾਲ ਦੀ ਉਮਰ ਵਿੱਚ ਇੱਕਮੁਸ਼ਤ ਰਕਮ ਮਿਲਦੀ ਹੈ, ਜੋ ਕਿ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਸਹਾਇਤਾ ਕਰਦੀ ਹੈ। ਵੈਸੇ ਤਾਂ ਯੋਜਨਾ ਦੇ ਅਨੁਸਾਰ 21 ਸਾਲ ਦੀ ਕੁੜੀ ਨੂੰ ਪਰਿਪੱਕ ਮੰਨੀਆ ਜਾਂਦਾ ਹੈ, ਪਰ ਜੇਕਰ ਕੁੜੀ ਦੇ 18 ਸਾਲ ਦੇ ਹੋਣ ਤੋਂ ਬਾਅਦ ਉਸਦੀ ਪੜ੍ਹਾਈ ਲਈ ਲੋੜ ਪੈਂਦੀ ਹੈ ਤਾਂ ਵੀ ਖਾਤੇ ਵਿੱਚੋ ਪੈਸੇ ਨਿਕਲਵਾਏ ਜਾ ਸਕਦੇ ਹਨ। ਪਰ ਪੂਰੀ ਰਾਸ਼ੀ 21 ਸਾਲ ਤੋਂ ਬਾਅਦ ਹੀ ਮਿਲੂਗੀ।
ਸਕੀਮ ਨਾਲ ਜੁੜੀ ਲੋੜੀਂਦੀ ਜਾਣਕਾਰੀ:
ਸੁਕੰਨਿਆ ਸਮ੍ਰਿਧੀ ਯੋਜਨਾ ਇੱਕ ਲੰਬੀ ਮਿਆਦ ਦੀ ਯੋਜਨਾ ਹੈ। ਇਸ ਯੋਜਨਾ ਵਿੱਚ ਨਿਵੇਸ਼ ਕਰਕੇ ਕੁੜੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਵਿਆਹ ਦੇ ਖਰਚੇ ਪੂਰੇ ਕੀਤੇ ਜਾ ਸਕਦੇ ਹਨ। ਇਸ ਸਕੀਮ ਦੇ ਵਿੱਚ ਸਾਲਾਨਾ ਢਾਈ ਸੋ ਤੋਂ ਲੈ ਕੇ ਡੇਢ਼ ਲੱਖ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। 10 ਸਾਲ ਤੋਂ ਘੱਟ ਉਮਰ ਵਾਲੀਆਂ ਕੁੜੀਆਂ ਦਾ ਖਾਤਾ ਉਨ੍ਹਾਂ ਦੇ ਮਾਪਿਆਂ ਦੇ ਨਾਮ 'ਤੇ ਖੋਲ੍ਹਿਆ ਜਾਂਦਾ ਹੈ।
ਕਿਵੇਂ ਮਿਲੇਗਾ ਸਕੀਮ ਦਾ ਲਾਭ?
ਹੁਣ ਤੁਹਾਡੇ ਮੰਨ ਵਿੱਚ ਇੱਹ ਪ੍ਰਸ਼ਨ ਆ ਰਿਹਾ ਹੋਊਗਾ ਕਿ ਇੱਕ ਪਰਿਵਾਰ ਦੀਆਂ ਕਿੰਨੀਆਂ ਕੁੜੀਆਂ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੀਆਂ ਹੱਨ, ਤਾਂ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸ ਸਕੀਮ ਵਿੱਚ 80ਸੀ (80C) ਦੇ ਤਹਿਤ ਦੋ ਕੁੜੀਆਂ ਦੇ ਖਾਤੇ 'ਤੇ ਟੈਕਸ ਵਿੱਚ ਛੋਟ ਮਿਲਦੀ ਸੀ। ਪਰ ਹੁਣ ਇਸ ਨੂੰ ਬਦਲਿਆ ਗਿਆ ਹੈ, ਬਦਲਾਵ ਦੇ ਅਨੁਸਾਰ ਇੱਕ ਕੁੜੀ ਦੇ ਬਾਅਦ ਜੇਕਰ ਦੋ ਜੁੜਵਾ ਕੁੜੀਆਂ ਪੈਦਾ ਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਵੀ ਇਹ ਖਾਤਾ ਖੁਲਵਾਉਣ ਤੇ ਟੈਕਸ (tax) ਵਿੱਚ ਛੋਟ ਮਿਲੇਗੀ।
ਖਾਤਾ ਕਦੋਂ ਬੰਦ ਕਰਾਇਆ ਜਾ ਸਕਦਾ ਹੈ?
ਇਸ ਯੋਜਨਾ ਦੇ ਅਨੁਸਾਰ ਇਸ ਖਾਤੇ ਨੂੰ ਦੋ ਸਥਿਤੀਆਂ ਵਿੱਚ ਬੰਦ ਕੀਤਾ ਜਾ ਸਕਦਾ ਹੈ, ਪਹਿਲਾ ਜੇਕਰ ਬੱਚੇ ਦੀ ਮੌਤ ਹੋ ਜਾਵੇ ਅਤੇ ਦੂਸਰਾ ਜੇਕਰ ਬੱਚੇ ਦਾ ਰਹਿਣ ਦਾ ਪਤਾ ਬਦਲ ਜਾਵੇ। ਹੁਣ ਇਨ੍ਹਾਂ ਨਿਯਮਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਬਦਲਾਵ ਦੇ ਅਨੁਸਾਰ ਜੇਕਰ ਬੱਚੇ ਨੂੰ ਕੋਈ ਘਾਤਕ ਬਿਮਾਰੀ ਹੋ ਜਾਂਦੀ ਹੈ ਜਾਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਵੀ ਖਾਤਾ ਸਮੇਂ ਤੋਂ ਪਹਿਲਾਂ ਬੰਦ ਕਰਾਇਆ ਜਾ ਸਕਦਾ ਹੈ।
ਖਾਤਾ ਖੁਲਵਾਉਣ ਦੀ ਪ੍ਰਕਿਰਿਆ:
- ਕਿਸੇ ਵੀ ਨਜ਼ਦੀਕੀ ਡਾਕ-ਘਰ ਜਾਂ ਬੈਂਕ (bank) ਵਿੱਚ ਜਾ ਕੇ ਆਸਾਨੀ ਨਾਲ ਖਾਤਾ ਖੁਲਵਾਇਆ ਜਾ ਸਕਦਾ ਹੈ।
- ਖਾਤਾ ਖੁਲਵਾਉਣ ਵੇਲੇ ਕੁੜੀ ਦਾ ਜਨਮ ਪ੍ਰਮਾਣ ਪੱਤਰ, ਪਛਾਣ ਪੱਤਰ, ਪਤੇ ਦਾ ਸਬੂਤ ਅਤੇ ਮਾਤਾ-ਪਿਤਾ ਦਾ ਪਛਾਣ ਪੱਤਰ ਦੇਣਾ ਜ਼ਰੂਰੀ ਹੈ।
ਵਿਆਜ ਦਰ:
ਇਸ ਵਿੱਚ 7.6% ਦੀ
ਵਿਆਜ ਦਰ ਮਿਲਦੀ ਹੈ। ਬੈਂਕ ਜਾਂ ਡਾਕ ਘਰ ਦੀਆਂ ਸਾਰੀਆਂ ਬਚਤ ਯੋਜਨਾਵਾਂ ਵਿੱਚੋ ਸਾਰਿਆਂ ਤੋਂ ਵੱਧ ਵਿਆਜ ਵਾਲੀ ਯੋਜਨਾ ਸੁਕੰਨਿਆ ਸਮ੍ਰਿਧੀ ਯੋਜਨਾ ਹੈ।