1. Home

ਖੇਤੀਬਾੜੀ ਉਪਕਰਣਾਂ 'ਤੇ ਸਰਕਾਰ ਦੇ ਰਹੀ ਹੈ 100% ਸਬਸਿਡੀ, ਜਲਦੀ ਕਰੋ ਲਾਗੂ

ਭਾਰਤ ਨੂੰ ਇੱਕ ਖੇਤੀਬਾੜੀ ਦੇਸ਼ ਕਿਹਾ ਜਾਂਦਾ ਹੈ, ਕਿਉਂਕਿ ਇਸਦੀ 70 ਪ੍ਰਤੀਸ਼ਤ ਆਬਾਦੀ ਸਿੱਧੀ ਜਾਂ ਅਸਿੱਧੇ ਤੌਰ ‘ਤੇ ਖੇਤੀਬਾੜੀ‘ ਤੇ ਨਿਰਭਰ ਹੈ। ਸਮੇਂ ਦੇ ਨਾਲ ਖੇਤੀ ਦੀ ਧਾਰਣਾ ਬਹੁਤ ਬਦਲ ਗਈ ਹੈ | 90 ਵਿਆਂ ਵਿੱਚ, ਕਿਸਾਨ ਪਸ਼ੂਆਂ ਦੀ ਸਹਾਇਤਾ ਨਾਲ ਖੇਤੀ ਕਰਦੇ ਸਨ, ਪਰ ਹੁਣ ਉਹ ਮਸ਼ੀਨਾਂ ਅਤੇ ਉਪਕਰਣਾਂ ਦੀ ਸਹਾਇਤਾ ਨਾਲ ਖੇਤੀ ਕਰਦੇ ਹਨ। ਇਹੀ ਕਾਰਨ ਹੈ ਕਿ ਮੌਜੂਦਾ ਖੇਤੀ ਨੂੰ ਮਸ਼ੀਨੀ ਖੇਤੀ ਵਜੋਂ ਜਾਣਿਆ ਜਾਂਦਾ ਹੈ | ਇਸ ਸਮੇਂ ਆਧੁਨਿਕ ਖੇਤੀ ਲਈ ਖੇਤੀਬਾੜੀ ਮਸ਼ੀਨਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਖੇਤੀ ਮਸ਼ੀਨਰੀ ਨਾਲ ਕਿਰਤ ਘੱਟ ਹੁੰਦੀ ਹੈ, ਤਾ ਉਹਵੇ ਹੀ ਫਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਪਰ ਕੁਝ ਕਿਸਾਨ ਮਾੜੀ ਆਰਥਿਕ ਸਥਿਤੀ ਕਾਰਨ ਮਹਿੰਗੇ ਖੇਤੀਬਾੜੀ ਉਪਕਰਣ ਖਰੀਦਣ ਤੋਂ ਅਸਮਰੱਥ ਹੁੰਦੇ ਹਨ। ਇਨ੍ਹਾਂ ਨੁਕਤਿਆਂ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਦੇਸ਼ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਕਿਰਾਏ ਤੇ ਆਧੁਨਿਕ ਖੇਤੀਬਾੜੀ ਉਪਕਰਣ ਮੁਹੱਈਆ ਕਰਾਉਣ ਦੇ ਉਦੇਸ਼ ਨਾਲ 42 ਹਜ਼ਾਰ ਕਸਟਮ ਹਾਇਰ ਬਣਾਏ ਹਨ।

KJ Staff

ਕਸਟਮ ਹਾਇਰਿੰਗ ਸੈਂਟਰ ਖੋਲ੍ਹਣ ਲਈ ਇੱਕ ਵੀ ਰੁਪਿਆ ਨਹੀਂ ਲਵੇਗਾ

ਮਹੱਤਵਪੂਰਣ ਗੱਲ ਇਹ ਹੈ ਕਿ ਮੋਦੀ ਸਰਕਾਰ ਨੇ ਹੁਣ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਇਕ ਵੱਡਾ ਕਦਮ ਚੁੱਕਿਆ ਹੈ। ਦਰਅਸਲ, ਕੁਝ ਪਛੜੇ ਰਾਜਾਂ ਵਿੱਚ, ਸਰਕਾਰ ਨੇ ਖੇਤੀ ਨਾਲ ਸਬੰਧਤ ਮਸ਼ੀਨਾਂ (ਫਾਰਮ ਉਪਕਰਣ) ਲੈਣ ਲਈ 100 ਪ੍ਰਤੀਸ਼ਤ ਤੱਕ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਯਾਨੀ ਕਿ, ਕਸਟਮ ਹਾਇਰਿੰਗ ਸੈਂਟਰ ਖੋਲ੍ਹਣ ਲਈ ਕਿਸਾਨਾਂ ਨੂੰ ਆਪਣੀ ਜੇਬ ਵਿਚੋਂ ਇਕ ਰੁਪਿਆ ਵੀ ਨਹੀਂ ਲਗਾਉਣਾ ਪਏਗਾ |

ਖੇਤੀ ਵਿਚ ਮਸ਼ੀਨੀਕਰਨ ਨੂੰ ਉਤਸ਼ਾਹਤ

ਦੱਸ ਦੇਈਏ ਕਿ ਖੇਤੀਬਾੜੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ, ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਇੱਕ ਖੇਤੀਬਾੜੀ ਮਕੈਨੀਕੇਸ਼ਨ ਸਬਮਿਸ਼ਨ (Sub-mission of Agricultural Mechanization) ਨਾਮ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਹਲ ਵਾਹੁਣ, ਬਿਜਾਈ, ਪੌਦੇ ਲਗਾਉਣ, ਫ਼ਸਲ ਕਟਾਈ ਅਤੇ ਕੂੜੇ ਦੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਹੁਣ ਆਸਾਨੀ ਨਾਲ ਖਰੀਦੀਆਂ ਜਾ ਸਕਣਗੀਆਂ। ਖੇਤੀਬਾੜੀ ਮਕੈਨੀਕੇਸ਼ਨ ਸਬਮਿਸ਼ਨ ਦੇ ਤਹਿਤ ,ਜਿਵੇਂ ਕਿ ਲੈਂਡ ਲੇਵਲਰ, ਜ਼ੀਰੋ ਟਿਲ ਸੀਡ ਡਰਿੱਲ, ਹੈਪੀ ਸੀਡਰ, ਮਲਚਰ ਆਦਿ ਆਧੁਨਿਕ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਖੇਤੀ ਸੌਖੀ ਹੋਵੇ, ਉਤਪਾਦਨ ਵਧੇ ਅਤੇ ਆਮਦਨ ਦੁੱਗਣੀ ਹੋ ਜਾਵੇ |

ਖੇਤੀਬਾੜੀ ਉਪਕਰਣਾਂ ਲਈ 100 ਸਬਸਿਡੀ

ਦਰਅਸਲ, ਕੇਂਦਰ ਸਰਕਾਰ ਦੁਆਰਾ ਉੱਤਰ ਪੂਰਬੀ ਖੇਤਰ ਦੇ ਕਿਸਾਨਾਂ ਲਈ ਵਿਸ਼ੇਸ਼ ਸਹੂਲਤ ਦਿੱਤੀ ਗਈ ਹੈ। ਜਿਸ ਵਿਚ ਕਸਟਮ ਹਾਇਰਿੰਗ ਸੈਂਟਰ ਬਣਾਉਣ ਲਈ 100 ਪ੍ਰਤੀਸ਼ਤ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ | ਹਾਲਾਂਕਿ, ਜਿਹੜੀ ਯੋਜਨਾ 100 ਪ੍ਰਤੀਸ਼ਤ ਸਬਸਿਡੀ ਵਾਲੀ ਹੈ, ਉਸ ਵਿਚ ਵੱਧ ਤੋਂ ਵੱਧ 1.25 ਲੱਖ ਰੁਪਏ ਪ੍ਰਾਪਤ ਹੋਣਗੇ | ਉਹਦਾ ਹੀ ਉੱਤਰ-ਪੂਰਬੀ ਖੇਤਰ ਦੇ ਕਿਸਾਨ ਸਮੂਹ ਮਸ਼ੀਨ ਬੈਂਕ ਬਣਾਉਣ 'ਤੇ 10 ਲੱਖ ਰੁਪਏ ਤੱਕ ਖਰਚ ਕਰਦੇ ਹਨ, ਤਾਂ ਉਨ੍ਹਾਂ ਨੂੰ 95 ਪ੍ਰਤੀਸ਼ਤ ਸਬਸਿਡੀ ਮਿਲੇਗੀ | ਮਹੱਤਵਪੂਰਨ ਹੈ ਕਿ ਹੋਰ ਖੇਤਰਾਂ ਵਿੱਚ, ਆਮ ਸ਼੍ਰੇਣੀ ਦੇ ਕਿਸਾਨਾਂ ਨੂੰ 40 ਪ੍ਰਤੀਸ਼ਤ ਸਹਾਇਤਾ ਪ੍ਰਦਾਨ ਕੀਤੀ ਜਾਏਗੀ | ਜਦਕਿ ਐਸ.ਸੀ., ਐਸ.ਟੀ., ਔਰਤਾਂ ਅਤੇ ਛੋਟੇ-ਸੀਮਾਂਤ ਕਿਸਾਨਾਂ ਨੂੰ 50 ਪ੍ਰਤੀਸ਼ਤ ਦੀ ਦਰ 'ਤੇ ਸਬਸਿਡੀ ਮਿਲੇਗੀ।

ਸੀਐਚਸੀ-ਐਗਰੀਕਲਚਰਲ ਮਸ਼ੀਨਰੀ CHC-Agricultural Machinery ਦੇ ਲਈ ਕਿਸਾਨ ਕਿਵੇਂ ਦੇਣ ਅਰਜ਼ੀ

ਜੇ ਕੋਈ ਕਿਸਾਨ ਖੇਤੀਬਾੜੀ ਉਪਕਰਣਾਂ 'ਤੇ ਸਬਸਿਡੀ ਲਈ ਦਰਖਾਸਤ ਦੇਣਾ ਚਾਹੁੰਦਾ ਹੈ, ਤਾਂ ਉਹ ਸੀਐਸਸੀ (ਕਾਮਨ ਸਰਵਿਸ ਸੈਂਟਰ) ਜਾਕੇ https://register.csc.gov.in/ ਤੇ ਅਰ ਜ਼ੀ ਦੇ ਸਕਦਾ ਹੈ | ਇੱਥੇ, ਕਿਸਾਨ ਆਪਣੀ ਪਸੰਦ ਦੀ ਮਸ਼ੀਨ ਸੀਐਸਸੀ ਆਪਰੇਟਰ ਨੂੰ ਦੱਸ ਸਕਦਾ ਹੈ | ਇਸ ਤੋਂ ਬਾਅਦ ਸੀਐਸਸੀ ਸੈਂਟਰ ਆਪਰੇਟਰ ਕਿਸਾਨ ਨੂੰ ਬਿਨੈਪੱਤਰ ਨੰਬਰ ਦੇਵੇਗਾ | ਇਸਦੇ ਨਾਲ ਹੀ, ਕਿਸਾਨ ਸਾਈਬਰ ਕੈਫੇ ਆਦਿ ਤੋਂ ਵੀ ਅਪਲਾਈ ਕਰ ਸਕਦੇ ਹਨ | ਇਸ ਦੇ ਲਈ, ਕਿਸਾਨ ਨੂੰ https://agrimachinery.nic.in/ ਪੋਰਟਲ 'ਤੇ ਜਾ ਕੇ ਅਰਜ਼ੀ ਦੇਣੀ ਪਏਗੀ |

Summary in English: Central govt is giving 100% subsidy for purchhase of these agriculture implements

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters