
ਖੇਤੀ 'ਚ ਔਰਤਾਂ ਲਈ STIHL ਉਪਕਰਣ
ਕੀ ਤੁਸੀਂ ਜਾਣਦੇ ਹੋ ਕਿ ਖੇਤੀਬਾੜੀ ਵਿੱਚ ਫੁੱਲ-ਟਾਈਮ ਕਾਮਿਆਂ ਵਿੱਚ 75% ਔਰਤਾਂ ਹਨ? ਜਿਵੇਂ ਖੇਤੀਬਾੜੀ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਉਸੇ ਤਰ੍ਹਾਂ ਔਰਤਾਂ ਖੇਤੀਬਾੜੀ ਖੇਤਰ ਦੀ ਰੀੜ੍ਹ ਦੀ ਹੱਡੀ ਹਨ। ਪਰ ਫਿਰ ਵੀ ਕੰਮ ਦੇ ਘੰਟੇ, ਸਾਜ਼ੋ-ਸਾਮਾਨ ਅਤੇ ਨੀਤੀਆਂ ਬਣਾਉਣ ਵੇਲੇ ਔਰਤਾਂ ਨੂੰ ਧਿਆਨ `ਚ ਨਹੀਂ ਰੱਖਿਆ ਜਾਂਦਾ।

ਖੇਤੀ 'ਚ ਔਰਤਾਂ ਲਈ STIHL ਉਪਕਰਣ
ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਔਰਤਾਂ ਤੇ ਵਿਸ਼ਵ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ। ਜਦੋਂ ਖੇਤੀ ਖੇਤਰ ਦੀ ਗੱਲ ਆਉਂਦੀ ਹੈ, ਤਾਂ ਬਿਜਾਈ ਤੋਂ ਲੈ ਕੇ ਨਿਕਾਸੀ, ਸਿੰਚਾਈ, ਖਾਦ, ਪੌਦਿਆਂ ਦੀ ਸੁਰੱਖਿਆ, ਵਾਢੀ, ਨਦੀਨ ਤੇ ਭੰਡਾਰਨ ਤੱਕ ਔਰਤਾਂ ਖੇਤੀ ਪ੍ਰਕਿਰਿਆ ਦੇ ਹਰ ਪੜਾਅ ਵਿੱਚ ਸ਼ਾਮਲ ਹੁੰਦੀਆਂ ਹਨ। ਹਾਲਾਂਕਿ, ਖੇਤੀਬਾੜੀ ਸੰਦ ਅਤੇ ਖੇਤੀ ਮਸ਼ੀਨਰੀ ਦੇ ਵਾਧੂ ਭਾਰ ਕਾਰਨ ਔਰਤਾਂ ਨੂੰ ਇਨ੍ਹਾਂ ਉਪਕਰਨਾਂ ਨਾਲ ਕੰਮ ਕਰਨ 'ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੰਖੇਪ ਰੂਪ ਵਿੱਚ ਗੱਲ ਕਰੀਏ ਤਾਂ, ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਲਈ, ਖੇਤੀ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਕੰਮ ਦੀ ਸੌਖ ਲਈ ਬਣਾਏ ਗਏ ਉਪਕਰਨਾਂ, ਨੀਤੀਆਂ ਤੇ ਥਾਂਵਾਂ ਨਾਲ ਸਸ਼ਕਤ ਬਣਾਉਣ ਦੀ ਲੋੜ ਹੈ। ਇਸ ਦਾ ਹੱਲ ਸੁਧਰੀ ਹੋਈ ਖੇਤੀ ਮਸ਼ੀਨਰੀ ਦੀ ਨਵੀਨਤਾ `ਚ ਹੈ, ਜਿਸ ਨਾਲ ਮਹਿਲਾ ਕਿਸਾਨਾਂ ਲਈ ਖੇਤੀ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ।
ਇਸ ਲਈ, ਆਓ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਖੇਤੀ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਫੋਕਸ ਦੇ ਨਾਲ ਮਨਾਈਏ।
ਖੇਤੀ ਵਿੱਚ ਔਰਤਾਂ ਲਈ ਸਟਿਹਲ ਉਪਕਰਣ:
ਖੇਤੀ ਵਿੱਚ ਔਰਤਾਂ ਲਈ ਕੰਮ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਸਟਿਹਲ (STIHL) ਹੈ। ਆਪਣੇ ਹਲਕੇ, ਵਰਤੋਂ ਵਿੱਚ ਆਸਾਨ ਅਤੇ ਸੰਖੇਪ ਖੇਤੀ ਉਪਕਰਨਾਂ ਦੇ ਨਾਲ, ਸਟਿਹਲ (STIHL) ਮਹਿਲਾ ਕਿਸਾਨਾਂ ਦੀ ਸਹੂਲਤ ਲਈ ਬਜ਼ਾਰ ਵਿੱਚ ਕੁਝ ਵਧੀਆ ਉਪਕਰਨ ਉਪਲਬਧ ਕਰਵਾ ਰਿਹਾ ਹੈ।
ਸਟਿਹਲ (STIHL) ਆਪਣੇ ਉਪਭੋਗਤਾਵਾਂ ਲਈ ਅੰਤਮ ਆਰਾਮ ਯਕੀਨੀ ਬਣਾਉਂਦਾ ਹੈ। ਇਹ ਏਜੰਡਾ ਉਨ੍ਹਾਂ ਨੂੰ ਨਵੀਨਤਾਕਾਰੀ ਸੰਦ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਫਸਲਾਂ ਦੀ ਬਿਜਾਈ, ਵਾਢੀ ਅਤੇ ਪ੍ਰਬੰਧਨ ਦੌਰਾਨ ਦਰਪੇਸ਼ ਰੁਕਾਵਟਾਂ ਨੂੰ ਘਟਾਉਂਦੇ ਹਨ। ਇਹ ਸੰਦ ਵਰਤਣ ਅਤੇ ਸੰਭਾਲਣ ਲਈ ਸਧਾਰਨ ਹਨ, ਜੋ ਉਪਭੋਗਤਾ ਨੂੰ ਸਵੈ-ਨਿਰਭਰ ਹੋਣ ਦੀ ਸਹੂਲਤ ਦਿੰਦੇ ਹਨ। ਆਪਣੇ ਘੱਟ ਭਾਰ ਦੇ ਬਾਵਜੂਦ ਵੀ ਇਹ ਸੰਦ ਮਜ਼ਬੂਤ ਤੇ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਇਸ ਸਾਉਣੀ ਦੇ ਸੀਜ਼ਨ ਵਿੱਚ ਉਤਪਾਦਕਤਾ ਵਧਾਉਣ ਲਈ ਖੇਤੀ ਸੰਦ!

ਖੇਤੀ 'ਚ ਔਰਤਾਂ ਲਈ STIHL ਉਪਕਰਣ
ਸਟਿਹਲ (STIHL) ਉਪਕਰਨ ਦੀ ਵਰਤੋਂ ਖੇਤੀ (ਫਸਲਾਂ, ਫਲਾਂ, ਫੁੱਲਾਂ), ਬਾਗਬਾਨੀ ਅਤੇ ਲੈਂਡਸਕੇਪਿੰਗ ਵਿੱਚ ਇਸਦੇ ਉਪਭੋਗਤਾਵਾਂ ਲਈ ਲਾਭਦਾਇਕ ਹੈ। ਸਟਿਹਲ (STIHL) ਸੁਵਿਧਾ ਅਤੇ ਭਰੋਸੇਯੋਗਤਾ ਨੂੰ ਤਰਜੀਹ ਦਿੰਦਾ ਹੈ। ਇਸਦੇ ਹਰੇਕ ਉਤਪਾਦ ਵਿੱਚ ਅਜਿਹੀਆਂ ਸਮੱਗਰੀ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਇਸਨੂੰ ਵਰਤਣ ਵਿੱਚ ਆਸਾਨ ਬਣਾਉਂਦੀਆਂ ਹਨ। ਉਦਾਹਰਨ ਲਈ, ਜ਼ਿਆਦਾਤਰ ਸਾਜ਼ੋ-ਸਾਮਾਨ 'ਤੇ ਛੋਟੀ ਕੋਰਡਲੈੱਸ ਪਾਵਰ ਵਿਸ਼ੇਸ਼ਤਾ ਉਪਕਰਣ ਦੀ ਗਤੀਸ਼ੀਲਤਾ ਨੂੰ ਵਧਾਉਂਦੀ ਹੈ।
ਇਹ ਵੀ ਪੜ੍ਹੋ : STIHL ਔਰਤਾਂ ਨੂੰ ਖੇਤੀਬਾੜੀ ਖੇਤਰ ਵਿੱਚ ਵਧੇਰੇ ਸਸ਼ਕਤ ਬਣਾਉਣ ਲਈ ਉਹਨਾਂ ਦਾ ਸਮਰਥਨ ਕਰ ਰਿਹਾ ਹੈ!

ਖੇਤੀ 'ਚ ਔਰਤਾਂ ਲਈ STIHL ਉਪਕਰਣ
ਸਮਾਂ ਬਦਲ ਰਿਹਾ ਹੈ ਅਤੇ ਔਰਤਾਂ ਖੇਤੀਬਾੜੀ ਦੇ ਖੇਤਰ ਵਿੱਚ ਵੱਧ ਤੋਂ ਵੱਧ ਭਾਗ ਲੈ ਰਹੀਆਂ ਹਨ। ਇਸ ਲਈ ਇਹ ਜ਼ਰੂਰਤ ਹੈ ਕਿ ਖੇਤੀ ਉਪਕਰਣ ਉਹਨਾਂ ਦੇ ਕੰਮ ਦੇ ਬੋਝ ਨੂੰ ਘੱਟ ਕਰੇ ਤਾਂ ਜੋ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਅਤੇ ਕੰਮ ਨੂੰ ਕੁਸ਼ਲਤਾ ਨਾਲ ਪੂਰਾ ਕੀਤਾ ਜਾ ਸਕੇ। ਸਟਿਹਲ (STIHL), ਇੱਕ ਪ੍ਰਮੁੱਖ ਖੇਤੀ ਉਪਕਰਣ ਉਤਪਾਦਕ ਕੰਪਨੀ, ਖਾਸ ਕਰਕੇ ਖੇਤੀ ਵਿੱਚ ਔਰਤਾਂ ਲਈ ਆਪਣੇ ਉਤਪਾਦ ਬਣਾਉਣ ਲਈ ਜਰਮਨ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਾ ਹੈ ਜੋ ਖਾਸ ਤੌਰ 'ਤੇ ਖੇਤੀ ਦੇ ਕੰਮ ਨੂੰ ਆਸਾਨ ਅਤੇ ਵਧੇਰੇ ਕੁਸ਼ਲ ਬਣਾਉਣ ਲਈ ਬਣਾਏ ਗਏ ਹਨ। ਵਧੇਰੀ ਜਾਣਕਾਰੀ ਲਈ ਸਟਿਹਲ (STIHL) ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
Summary in English: STIHL Equipment for Women in Farming!