ਕਰੋਨਾ ਦੇ ਸੰਕਟ ਤੋਂ ਬਾਅਦ ਆਪਣਾ ਕਾਰੋਬਾਰ ਕਰਨ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਜੇਕਰ ਉਹ ਕਾਰੋਬਾਰ ਆਪਣੇ ਪਿੰਡ ਜਾਂ ਘਰ ਤੋਂ ਕੀਤਾ ਜਾ ਸਕਦਾ ਹੈ, ਤਾਂ ਹੋਰ ਵੀ ਵਧੀਆ ਹੈ । ਨਾਲ ਹੀ, ਜੇਕਰ ਸਰਕਾਰ ਇਸ ਕਾਰੋਬਾਰ ਲਈ 80% ਤੱਕ ਸਬਸਿਡੀ ਦਿੰਦੀ ਹੈ, ਤਾਂ ਇਹ ਸੋਨੇ 'ਤੇ ਸੁਹਾਗਾ ਵਰਗਾ ਮਾਮਲਾ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਾਰੋਬਾਰ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਸ਼ੁਰੂਆਤੀ ਪੜਾਅ ਵਿੱਚ ਘੱਟ ਲਾਗਤ ਅਤੇ ਬੰਪਰ ਕਮਾਈ ਹੁੰਦੀ ਹੈ।
ਅਸੀਂ ਤੁਹਾਨੂੰ ਦੱਸ ਰਹੇ ਹਾਂ ਮਧੂ ਮੱਖੀ ਪਾਲਣ (Beekeeping business) ਦੇ ਕਾਰੋਬਾਰ ਬਾਰੇ । ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਵੀ ਵਿੱਤੀ ਸਹਾਇਤਾ ਦੇ ਰਹੀ ਹੈ। ਇਸ ਦੇ ਨਾਲ ਹੀ ਦੇਸ਼-ਵਿਦੇਸ਼ 'ਚ ਇਸ ਦੀ ਮੰਗ ਵੀ ਕਾਫੀ ਜ਼ਿਆਦਾ ਹੈ।
ਕਮਾਈ ਵੀ ਅਤੇ ਸਰਕਾਰੀ ਸਹਾਇਤਾ ਵੀ
ਸ਼ਹਿਦ ਦੀ ਵਰਤੋਂ ਦਵਾਈਆਂ ਤੋਂ ਲੈ ਕੇ ਖਾਣ-ਪੀਣ ਦੀਆਂ ਵਸਤਾਂ ਤੱਕ ਕਈ ਥਾਵਾਂ 'ਤੇ ਕੀਤੀ ਜਾਂਦੀ ਹੈ। ਬਹੁਤ ਸਾਰੇ ਰਾਜਾਂ ਦੇ ਕਿਸਾਨਾਂ ਨੇ ਰਵਾਇਤੀ ਖੇਤੀ ਛੱਡ ਕੇ ਮਧੂ ਮੱਖੀ ਪਾਲਣ ਵਿੱਚ ਜੁਟ ਗਏ ਹਨ। ਇਸ ਤੋਂ ਉਹਨਾਂ ਨੂੰ ਕਮਾਈ ਤਾ ਹੋ ਰਹੀ ਹੈ ਅਤੇ ਨਾਲ ਹੀ ਸਰਕਾਰ ਵੀ ਕਈ ਤਰੀਕਿਆਂ ਨਾਲ ਮਦਦ ਕਰਦੀ ਹੈ। ਮਧੂ ਮੱਖੀ ਪਾਲਣ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਨ ਨੂੰ ਵਧਾਉਣ ਦੀ ਸਮਰੱਥਾ ਵੀ ਹੈ। ਮਧੂ ਮੱਖੀ ਪਾਲਣ ਅਤੇ ਸ਼ਹਿਦ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਕੇ ਪ੍ਰੋਸੈਸਿੰਗ ਪਲਾਂਟ ਦੀ ਮਦਦ ਨਾਲ ਮਧੂ ਮੱਖੀ ਪਾਲਣ ਦੇ ਬਜ਼ਾਰ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ਼ਹਿਦ ਤੋਂ ਇਲਾਵਾ ਹੋਰ ਬਹੁਤ ਸਾਰੇ ਉਤਪਾਦ
ਮਧੂ ਮੱਖੀ ਪਾਲਣ ਨਾਲ ਸਿਰਫ਼ ਸ਼ਹਿਦ ਜਾਂ ਮੋਮ ਹੀ ਨਹੀਂ ਮਿਲਦਾ, ਸਗੋਂ ਇਸ ਤੋਂ ਕਈ ਹੋਰ ਚੀਜ਼ਾਂ ਵੀ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਨੂੰ ਮੋਮ, ਸ਼ਾਹੀ ਜੈਲੀ, ਪ੍ਰੋਪੋਲਿਸ ਜਾਂ ਬੀ ਗਮ, ਮਧੂ ਮੱਖੀ ਦੇ ਪਰਾਗ ਵਰਗੇ ਉਤਪਾਦ ਮਿਲਦੇ ਹਨ। ਇਨ੍ਹਾਂ ਸਾਰੇ ਉਤਪਾਦਾਂ ਦੀ ਮਾਰਕੀਟ ਵਿੱਚ ਬਹੁਤ ਮੰਗ ਹੈ।
ਸਰਕਾਰੀ ਸਹਾਇਤਾ
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਫਸਲ ਉਤਪਾਦਕਤਾ ਵਿੱਚ ਸੁਧਾਰ ਲਈ ਮਧੂ ਮੱਖੀ ਪਾਲਣ ਦਾ ਵਿਕਾਸ ਨਾਮਕ ਕੇਂਦਰੀ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਦਾ ਉਦੇਸ਼ ਮਧੂ ਮੱਖੀ ਪਾਲਣ ਦੇ ਖੇਤਰ ਨੂੰ ਵਿਕਸਤ ਕਰਨਾ, ਉਤਪਾਦਕਤਾ ਵਧਾਉਣਾ, ਸਿਖਲਾਈ ਦਾ ਆਯੋਜਨ ਕਰਨਾ ਅਤੇ ਜਾਗਰੂਕਤਾ ਫੈਲਾਉਣਾ ਹੈ।
ਨੈਸ਼ਨਲ ਮਧੂ ਮੱਖੀ ਬੋਰਡ (NBB) ਨੇ ਨਾਬਾਰਡ (NABARD) ਦੇ ਸਹਿਯੋਗ ਨਾਲ ਭਾਰਤ ਵਿੱਚ ਮਧੂ ਮੱਖੀ ਪਾਲਣ ਲਈ ਵਿੱਤੀ ਸਹਾਇਤਾ ਦੀਆਂ ਸਕੀਮਾਂ ਵੀ ਸ਼ੁਰੂ ਕੀਤੀਆਂ ਹਨ। ਇਸ ਧੰਦੇ ਨੂੰ ਸ਼ੁਰੂ ਕਰਨ ਲਈ ਸਰਕਾਰ 80 ਤੋਂ 85 ਫੀਸਦੀ ਤੱਕ ਸਬਸਿਡੀ ਦਿੰਦੀ ਹੈ।
50 ਹਜ਼ਾਰ ਨਾਲ ਕਰ ਸਕਦੇ ਹੋ ਸ਼ੁਰੂ
ਜੇਕਰ ਤੁਸੀਂ ਚਾਹੋ ਤਾਂ 10 ਡੱਬਿਆਂ ਨਾਲ ਵੀ ਮਧੂ ਮੱਖੀ ਪਾਲਣ ਸ਼ੁਰੂ ਕਰ ਸਕਦੇ ਹੋ। ਜੇਕਰ ਪ੍ਰਤੀ ਡੱਬਾ 40 ਕਿਲੋ ਸ਼ਹਿਦ ਮਿਲਦਾ ਹੈ ਜਾਵੇ ਤਾਂ ਕੁੱਲ ਸ਼ਹਿਦ 400 ਕਿਲੋ ਮਿਲੇਗਾ । 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 400 ਕਿਲੋ ਵੇਚਣ ਨਾਲ 1.40 ਲੱਖ ਰੁਪਏ ਦੀ ਕਮਾਈ ਹੋਵੇਗੀ। ਜੇਕਰ ਪ੍ਰਤੀ ਡੱਬਾ ਲਾਗਤ 3500 ਰੁਪਏ ਆਉਂਦੀ ਹੈ ਤਾਂ ਕੁੱਲ ਖਰਚਾ 35,000 ਰੁਪਏ ਹੋਵੇਗਾ ਅਤੇ ਸ਼ੁੱਧ ਲਾਭ 1,05,000 ਰੁਪਏ ਹੋਵੇਗਾ। ਮੱਖੀਆਂ ਦੀ ਗਿਣਤੀ ਵਧਣ ਨਾਲ ਇਹ ਧੰਦਾ ਹਰ ਸਾਲ 3 ਗੁਣਾ ਵਧ ਜਾਂਦਾ ਹੈ। ਯਾਨੀ ਕਿ 10 ਬਕਸਿਆਂ ਨਾਲ ਸ਼ੁਰੂ ਕੀਤਾ ਕਾਰੋਬਾਰ ਇੱਕ ਸਾਲ ਵਿੱਚ 25 ਤੋਂ 30 ਬਕਸਿਆਂ ਦਾ ਹੋ ਸਕਦਾ ਹੈ।
ਜੇਕਰ ਤੁਸੀਂ ਵੱਡੇ ਪੱਧਰ 'ਤੇ ਮਧੂ ਮੱਖੀ ਪਾਲਣ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 100 ਬਕਸੇ ਲੈ ਕੇ ਇਹ ਕੰਮ ਸ਼ੁਰੂ ਕਰ ਸਕਦੇ ਹੋ। ਜੇਕਰ ਪ੍ਰਤੀ ਡੱਬਾ 40 ਕਿਲੋ ਸ਼ਹਿਦ ਮਿਲਦਾ ਹੈ ਤਾਂ ਕੁੱਲ ਸ਼ਹਿਦ 4000 ਕਿਲੋ ਹੋ ਜਾਵੇਗਾ। 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 400 ਕਿਲੋ ਸ਼ਹਿਦ ਵੇਚਣ 'ਤੇ 14,00000 ਰੁਪਏ ਮਿਲਣਗੇ। ਜੇਕਰ ਪ੍ਰਤੀ ਡੱਬੇ ਦੀ ਕੀਮਤ 3500 ਰੁਪਏ ਆਉਂਦੀ ਹੈ ਤਾਂ ਕੁੱਲ ਖਰਚਾ 3,40,000 ਰੁਪਏ ਹੋਵੇਗਾ। ਪ੍ਰਚੂਨ ਅਤੇ ਹੋਰ ਖਰਚੇ 1,75,000 ਰੁਪਏ (ਲੇਬਰ, ਯਾਤਰਾ ਆਦਿ) ਰੁਪਏ ਹੋਣਗੇ। ਇਸ ਲਈ ਸ਼ੁੱਧ ਲਾਭ 10,15,000 ਰੁਪਏ ਹੋਵੇਗਾ।
ਇਹ ਵੀ ਪੜ੍ਹੋ : ਪਸ਼ੂਪਾਲਕ ਵੀ ਹੁਣ ਇਨ੍ਹਾਂ ਪਸ਼ੂਆਂ ਦਾ ਕਰਵਾ ਸਕਣਗੇ ਨਕਲੀ ਗਰਭਦਾਨ, ਵਧੇਰੇ ਜਾਣਕਾਰੀ ਲਈ ਪੜ੍ਹੋ ਪੂਰਾ ਲੇਖ
Summary in English: You can earn millions of rupees by starting a beekeeping business, the government gives up to 80% subsidy