ਮੱਛੀਆਂ ਠੰਡੇ ਖੂਨ ਵਾਲੇ ਜੀਵਾਂ ਵਿੱਚ ਆਉਂਦੀਆਂ ਹਨ, ਇਸ ਲਈ ਸਰਦੀਆਂ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਪੈਂਦੀ ਹੈ। ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇਨ੍ਹਾਂ ਜ਼ਰੂਰੀ ਗੱਲਾਂ ਵੱਲ ਵਿਸ਼ੇਸ਼ ਧਿਆਨ ਦਓ।
Fish Care in Winter Season: ਸਰਦੀਆਂ ਵਿੱਚ ਮੱਛੀਆਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ, ਕਿਉਂਕਿ ਮੱਛੀਆਂ ਠੰਢੇ ਖੂਨ ਵਾਲੇ ਜੀਵਾਂ ਵਿੱਚ ਆਉਂਦੀਆਂ ਹਨ। ਇਹੀ ਕਾਰਨ ਹੈ ਕਿ ਠੰਢੇ ਮੌਸਮ ਵਿੱਚ ਇਨ੍ਹਾਂ ਦੀ ਰੋਗਾਂ ਤੋਂ ਬਚਣ ਦੀ ਸਮਰੱਥਾ ਘੱਟ ਜਾਂਦੀ ਹੈ, ਜਿਸ ਕਾਰਣ ਬਿਮਾਰੀਆਂ ਦਾ ਹਮਲਾ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਸਰਦੀਆਂ ਦੇ ਮੌਸਮ ਵਿੱਚ ਮੱਛੀਆਂ ਦਾ ਕਿਵੇਂ ਧਿਆਨ ਰੱਖਣਾ ਹੈ ਇਸ ਬਾਰੇ ਦੱਸਣ ਜਾ ਰਹੇ ਹਾਂ।
ਸਰਦੀਆਂ ਵਿੱਚ ਮੱਛੀਆਂ ਦਾ ਖਾਸ ਖਿਆਲ ਰੱਖਣ ਲਈ ਗਡਵਾਸੂ ਦੇ ਮਤਸਿਆ ਮਹਾਵਿਦਿਆਲਿਆ ਵੱਲੋਂ ਕੁਝ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਮੌਸਮ ਵਿੱਚ ਮੱਛੀਆਂ ਦੇ ਤਲਾਬਾਂ ਵਿੱਚ ਪਾਣੀ ਦੀ ਉਪਰਲੀ ਸਤਹਿ ਦਾ ਤਾਪਮਾਨ ਹੇਠਲੀ ਸਤਹਿ ਨਾਲੋਂ ਘੱਟ ਹੁੰਦਾ ਹੈ ਇਸ ਲਈ ਮੱਛੀਆਂ ਹੇਠਲੇ ਪਾਣੀ ਵਿੱਚ ਰਹਿਣਾ ਚਾਹੁੰਦੀਆਂ ਹਨ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਤਲਾਬਾਂ ਵਿੱਚ ਘੱਟੋ ਘੱੱਟ 6 ਫੁੱਟ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ, ਜਿਸ ਨਾਲ ਮੱਛੀਆਂ ਆਰਾਮ ਨਾਲ ਪਾਣੀ ਦੀ ਹੇਠਲੀ ਨਿੱਘੀ ਸਤਹਿ ਵਿੱਚ ਰਹਿ ਸਕਦੀਆਂ ਹਨ।
ਇਹ ਵੀ ਪੜ੍ਹੋ: Fish Farming: ਇਸ ਸਮੇਂ ਕਰ ਸਕਦੇ ਹੋ ਮੱਛੀਪਾਲਣ ਦਾ ਕਾਰੋਬਾਰ ! ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ
ਸਰਦੀਆਂ ਵਿੱਚ ਦਿਨ ਛੋਟੇ ਹੋ ਜਾਂਦੇ ਹਨ ਅਤੇ ਰੋਸ਼ਨੀ ਵੀ ਘੱਟ ਮਿਲਦੀ ਹੈ। ਇਸ ਲਈ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ, ਕਈ ਵਾਰ ਬੱਦਲਵਾਈ ਦਾ ਮੌਸਮ ਹੋਣ ਕਾਰਣ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਜਿਹੇ ਮੌਸਮ ਵਿੱਚ ਤਲਾਬਾਂ ਵਿਚ ਤਾਜ਼ਾ ਪਾਣੀ ਪਾਉਂਦੇ ਰਿਹਾ ਜਾਵੇ।
ਜੇਕਰ ਤਲਾਬਾਂ ਦੇ ਕਿਨਾਰੇ ’ਤੇ ਰੁੱਖ ਹਨ ਤਾਂ ਉਨ੍ਹਾਂ ਰੁੱਖਾਂ ਨੂੰ ਛਾਂਗ ਦੇਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਡਿਗਦੇ ਪੱਤਿਆਂ ਨੂੰ ਤਾਲਾਬ ਤੋਂ ਬਾਹਰ ਕੱਢ ਦਿੱਤਾ ਜਾਏ।
ਇਹ ਵੀ ਵੇਖਿਆ ਗਿਆ ਹੈ ਕਿ ਇਸ ਮੌਸਮ ਵਿੱਚ ਕਈ ਪਰਜੀਵੀ ਅਤੇ ਉੱਲੀ ਆਦਿ ਵੀ ਮੱਛੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿਸ ਵਾਸਤੇ ਲੋੜੀਂਦੀਆਂ ਤੇ ਸਹੀ ਦਵਾਈਆਂ ਡਾਕਟਰ ਦੀ ਸਲਾਹ ਨਾਲ ਵਰਤ ਲੈਣੀਆਂ ਚਾਹੀਦੀਆਂ ਹਨ। ਤਾਲਾਬ ਨੂੰ ਪ੍ਰਤੀ ਏਕੜ 1-2 ਕਿਲੋ ਲਾਲ ਦਵਾਈ ਪਾ ਕੇ ਸਾਫ ਰੱਖਣਾ ਚਾਹੀਦਾ ਹੈ।
ਮੱਛੀਆਂ ਦੀ ਖਾਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੂਰੀ ਮਿਕਦਾਰ ਵਿਚ ਪਾਈ ਫੀਡ ਪੂਰਨ ਤੌਰ ’ਤੇ ਖਾਧੀ ਨਹੀਂ ਜਾਂਦੀ ਅਤੇ ਉਹ ਤਾਲਾਬ ਦੇ ਥੱਲੇ ਬੈਠ ਜਾਂਦੀ ਹੈ ਜਿਸ ਨਾਲ ਤਾਲਾਬ ਦੇ ਪਾਣੀ ਦੀ ਗੁਣਵੱਤਾ ਵੀ ਖਰਾਬ ਹੁੰਦੀ ਹੈ ਇਸ ਲਈ ਖੁਰਾਕ ਦੀ ਮਾਤਰਾ ਵੀ ਘਟਾ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Prawn Fish: ਲੱਖਾਂ 'ਚ ਹੋਵੇਗੀ ਕਮਾਈ! ਇਸ ਤਰ੍ਹਾਂ ਸ਼ੁਰੂ ਕਰੋ ਝੀਂਗਾ ਪਾਲਣ ਦਾ ਧੰਦਾ!
ਪਾਣੀ ਵਿੱਚ ਪੈਦਾ ਹੋਣ ਵਾਲੀ ਕਾਈ ਜਾਂ ਬਨਸਪਤੀ ਨੂੰ ਸਾਫ ਕਰਦੇ ਰਹਿਣਾ ਚਾਹੀਦਾ ਹੈ। ਤਾਲਾਬ ਵਿੱਚ ਆਕਸੀਜਨ ਦੀ ਮਾਤਰਾ ਵਧਾਉਣ ਲਈ ਏਰੀਏਟਰ ਵੀ ਚਲਾਉਣਾ ਚਾਹੀਦਾ ਹੈ। ਪਾਣੀ ਦੇ ਖਾਰੇ ਅਤੇ ਤੇਜ਼ਾਬੀਪਣ ਦੀ ਜਾਂਚ ਵੀ ਬਹੁਤ ਜ਼ਰੂਰੀ ਹੈ। ਇਸ ਜਾਂਚ ਦੇ ਨਾਲ ਅਸੀਂ ਪਾਣੀ ਵਿੱਚ ਇਨ੍ਹਾਂ ਮਾਦਿਆਂ ਨੂੰ ਸੰਤੁਲਿਤ ਕਰ ਸਕਦੇ ਹਾਂ।
ਸਰਦੀਆਂ ਦੇ ਮੌਸਮ ਵਿੱਚ ਮੱਛੀਆਂ ਦੀ ਸਹੀ ਦੇਖਭਾਲ ਲਈ ਇਹ ਸਨ ਜ਼ਰੂਰੀ ਸੁਝਾਅ, ਜੇਕਰ ਤੁਸੀਂ ਵੀ ਇਨ੍ਹਾਂ ਨੁਸਖਿਆਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਨਾ ਸਿਰਫ ਆਪਣੀ ਮੱਛੀ ਦੀ ਸਿਹਤ ਅਤੇ ਉਤਪਾਦਨ ਨੂੰ ਬਰਕਰਾਰ ਰੱਖ ਸਕਦੇ ਹੋ, ਸਗੋਂ ਆਪਣੇ ਆਰਥਿਕ ਲਾਭ ਨੂੰ ਵੀ ਕਾਇਮ ਰੱਖ ਸਕਦੇ ਹੋ।
Summary in English: Take care of fish in winter season, important things to avoid diseases